
Atishi Marlena: ਪੁਲਿਸ ਕਮਿਸ਼ਨਰ ਨੂੰ ਲਿਖਿਆ ਪੱਤਰ
Atishi wrote a letter to the police commissioner regarding the water crisis: ਦਿੱਲੀ ਵਿਚ ਪਾਣੀ ਦਾ ਸੰਕਟ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੇ ਅੱਜ ਪੁਲਿਸ ਕਮਿਸ਼ਨਰ ਨੂੰ ਇੱਕ ਲੰਮਾ ਪੱਤਰ ਲਿਖਿਆ ਹੈ। ਜਿਸ 'ਚ ਉਨ੍ਹਾਂ ਨੇ ਵੱਡਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ: Lodowal Toll Plaza Free: ਪੰਜਾਬ ਦੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਰਵਾਇਆ ਫਰੀ, ਬਿਨਾਂ ਟੈਕਸ ਭਰੇ ਲੰਘ ਰਹੇ ਵਾਹਨ
ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿੱਚ ਪਾਈਪ ਲਾਈਨ ਕੱਟਣ ਦੀ ਸਾਜ਼ਿਸ਼ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਦਿੱਲੀ ਵਿੱਚ ਪਾਣੀ ਦੀ ਮੁੱਖ ਪਾਈਪਲਾਈਨ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ: Anmol Gagan Maan Marriage: ਮੰਤਰੀ ਅਨਮੋਲ ਗਗਨ ਦਾ ਸ਼ਹਿਬਾਜ਼ ਸੋਹੀ ਨਾਲ ਹੋਇਆ ਵਿਆਹ
ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿਚ ਪਾਣੀ ਦੀ ਸਮੱਸਿਆ ਨੂੰ ਵਧਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਸਾਜ਼ਿਸ਼ ਕਾਰਨ ਅੱਜ ਦੱਖਣੀ ਦਿੱਲੀ ਵਿੱਚ 25 ਫੀਸਦੀ ਪਾਣੀ ਦੀ ਕਮੀ ਹੈ। ਕੱਲ੍ਹ ਦਿੱਲੀ ਵਿੱਚ, ਦੱਖਣੀ ਦਿੱਲੀ ਦੀ ਮੁੱਖ ਪਾਈਪਲਾਈਨ ਵਿੱਚ ਜਾਣਬੁੱਝ ਕੇ 6 ਬੋਲਟ ਕੱਟੇ ਗਏ ਸਨ।
ਇਹ ਵੀ ਪੜ੍ਹੋ: Phagwara Tractor News: ਪੁਲਿਸ ਦੀ ਸਖ਼ਤਾਈ ਤੋਂ ਬਾਅਦ ਵੀ ਨੀ ਸੁਧਰਦੇ ਲੋਕ, ਲਗਾਈ ਟਰੈਕਟਰਾਂ ਨਾਲ ਰੇਸ, ਭੀੜ 'ਤੇ ਪਲਟਿਆ ਟਰੈਕਟਰ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਦੇ ਜਲ ਮੰਤਰੀ ਨੇ ਦਿੱਲੀ ਸਕੱਤਰੇਤ 'ਚ ਜਲ ਬੋਰਡ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹੰਗਾਮੀ ਬੈਠਕ ਬੁਲਾਈ ਸੀ, ਜਿਸ 'ਚ ਚੱਲ ਰਹੇ ਪਾਣੀ ਦੇ ਸੰਕਟ 'ਤੇ ਕਾਬੂ ਪਾਉਣ ਦੇ ਉਪਾਵਾਂ ਦੀ ਸਮੀਖਿਆ ਕੀਤੀ ਗਈ ਸੀ।
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਸੰਕਟ ਡੂੰਘਾ ਹੋ ਗਿਆ ਹੈ। ਦਿੱਲੀ ਸਰਕਾਰ ਨੇ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਅਪੀਲ ਕੀਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।