
ਅੰਮ੍ਰਿਤਸਰ ਕਸਟਮ ਵਿਭਾਗ ਅਟਾਰੀ ਅਤੇ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਉਕਤ ਮਹਿਕਮੇ ਨੇ 3.75 ਕਰੋੜ ਦੀ ਹੈਰੋਇਨ ਅਤੇ 36 ਲੱਖ ਦਾ ਸੋਨਾ ਬਰਾਮਦ ਕੀਤਾ ਹੈ ...
ਅੰਮ੍ਰਿਤਸਰ ਕਸਟਮ ਵਿਭਾਗ ਅਟਾਰੀ ਅਤੇ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਉਕਤ ਮਹਿਕਮੇ ਨੇ 3.75 ਕਰੋੜ ਦੀ ਹੈਰੋਇਨ ਅਤੇ 36 ਲੱਖ ਦਾ ਸੋਨਾ ਬਰਾਮਦ ਕੀਤਾ ਹੈ । ਕਸਟਮ ਵਿਭਾਗ ਦੇ ਮੁਤਾਬਕ ਅੱਜ ਮਾਲ ਗੱਡੀ ਪਾਕਿਸਤਾਨ ਤੋਂ ਰੇਲਵੇ ਸਟੇਸ਼ਨ ਅਟਾਰੀ ਵਿਖੇ ਪੁੱਜੀ । ਕਸਟਮ ਵਿਭਾਗ ਨੇ ਸ਼ੱਕ ਦੇ ਆਧਾਰ 'ਤੇ ਮਾਲ ਗੱਡੀ ਦੇ ਖਾਲੀ ਡੱਬਿਆਂ ਦੀ ਚੈਕਿੰਗ ਕੀਤੀ।
ਚੈਕਿੰਗ ਦੌਰਾਨ ਮਾਲ ਗੱਡੀ ਦੇ ਡੱਬਿਆਂ ਦੇ ਹੇਠਲੇ ਹਿੱਸੇ ਵਿਚ ਬੜੇ ਯੋਜਨਾ ਬੱਧ ਢੰਗ ਨਾਲ 3 ਪੈਕਟ ਬਰਾਮਦ ਕੀਤੇ ਜਿਨ੍ਹਾਂ ਦਾ ਭਾਰ 294.4 ਗ੍ਰਾਮ, 300.4 ਗ੍ਰਾਮ , 306 ਗ੍ਰਾਮ , ਕਰਮਵਾਰ ਸੀ। ਇਨ੍ਹਾਂ ਪੈਕਟਾਂ ਵਿਚ ਨਸੀਲਾ ਪਾਊਡਰ, ਪਾਇਆ ਗਿਆ ਜਿਸ 'ਤੇ ਸ਼ੱਕ ਹੈ ਕਿ ਇਹ ਹੈਰੋਇਨ ਹੈ। ਇਸ ਤੋਂ ਇਲਾਵਾ ਡਾਰਕ ਬਰਾਊਨ ਰੰਗ ਦੀ ਹਸ਼ੀਸ਼ ਵੀ ਬਰਾਮਦ ਹੋਈ ਜੋ 14.2 ਗ੍ਰਾਮ ਹੈ । ਕੌਮਾਤਰੀ ਮੰਡੀ ਵਿਚ ਇਸ ਨਸ਼ੀਲੇ ਪਦਾਰਥ ਦੀ ਕੀਮਤ 3.75 ਕਰੋੜ ਦੱਸੀ ਗਈ ਹੈ ।
ਕਸਟਮ ਵਿਭਾਗ ਨੇ ਹੈਰੋਇਨ ਤੇ ਹਸ਼ੀਸ਼ ਨੂੰ ਕਸਟਮ ਐਕਟ 1962 ਤਹਿਤ ਫੜੀ ਹੈ , ਜਿਸ ਨੂੰ ਐਨ ਡੀ ਪੀ ਐਸ ਐਕਟ ਵਜੋਂ ਸਮਝਿਆ ਜਾਵੇ। ਦੂਸਰੇ ਕੇਸ ਵਿਚ ਕਸਟਮ ਵਿਭਾਗ ਨੇ 36 ਲੱਖ ਦਾ ਸੋਨਾ ਹਵਾਈ ਅੱਡੇ ਤੋਂ ਬਰਾਮਦ ਕੀਤਾ ਹੈ । ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਦਿੱਲੀ ਤੋ ਏਅਰ ਇੰਡੀਆ ਦੀ ਫਲਾਇਟ ਬਾਅਦ ਦੁਪਿਹਾਰ ਪੁੱਜੀ ।
Heroin
ਕਸਟਮ ਏਅਰ ਇੰਟੈਲੀਜੈਸ, ਯੂਨਿਟ ਨੇ ਨਿਜੀ ਤੌਰ 'ਤੇ ਘੋਖ ਕੀਤੀ ਤਾਂ 6 ਪੀਸ ਸੋਨੇ ਦੇ ਬਰਾਮਦ ਕੀਤੇ , ਜਿਨ੍ਹਾਂ ਦਾ ਭਾਰ 901 ਗ੍ਰਾਮ ( 24 ਕੈਰਟ ) ਕੀਮਤ 27,30,030 ਦੱਸੀ ਗਈ ਹੈ । ਇਹ ਸੋਨਾ ਗੁਪਤ ਥਾਂ ਲੁਕਾਇਆ ਹੋਇਆ ਸੀ । ਮੁਸਾਫਰ ਨੂੰ ਕਾਬੂ ਕਰਕੇ ਉਸ ਵਿਰੁਧ ਕਸਟਮ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਕਤ ਤੋਂ ਇਲਾਵਾ ਸੋਨੇ ਦੇ ਜੇਵਰਾਤ ਬਰਾਮਦ ਕੀਤੇ ਗਏ ਹਨ ।
ਜਿਨ੍ਹਾਂ ਦੀ ਕੀਮਤ 8.5 ਲੱਖ ਹੈ। ਇਸ ਮੁਸਾਫਿਰ ਤੁਰਕਮਸਤਾਨ ਫਲਾਇਟ ਰਾਹੀ ਰਾਜਾਸਾਂਸੀ ਹਵਾਈ ਅੱਡੇ ਤੇ ਪੁੱਜਾ ਸੀ। ਦੀਪਕ ਕੁਮਾਰ ਗੁਪਤਾ ਕਮਿਸ਼ਨਰ ਨੇ ਦਸਿਆ ਕਿ ਫੜੇ ਗਏ ਨਸ਼ੀਲੇ ਪਦਾਰਥਾਂ ਅਤੇ ਸੋਨੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਅੱਗੇ ਕਿਸ ਸਮਗਲਰ ਨੂੰ ਸਪਲਾਈ ਕੀਤਾ ਜਾਣਾ ਸੀ।