ਬਾਦਲਾਂ ਨੇ 10 ਸਾਲਾਂ 'ਚ ਹਵਾਈ ਸੈਰਾਂ 'ਤੇ ਫੂਕੇ 130 ਕਰੋੜ: ਸਿੱਧੂ
Published : Jul 16, 2018, 11:02 am IST
Updated : Jul 16, 2018, 11:02 am IST
SHARE ARTICLE
Navjot Singh Sidhu
Navjot Singh Sidhu

ਪਿਛਲੀਆਂ ਦੋ ਟਰਮਾਂ 2007 ਤੋਂ 2017 ਤਕ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਸ ਦੇ ਬੇਟੇ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ...

ਚੰਡੀਗੜ੍ਹ,  ਪਿਛਲੀਆਂ ਦੋ ਟਰਮਾਂ 2007 ਤੋਂ 2017 ਤਕ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਸ ਦੇ ਬੇਟੇ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਬਾਕੀ ਪਰਵਾਰ ਵਲੋਂ ਸੂਬੇ ਦੇ ਖ਼ਜ਼ਾਨੇ ਅਤੇ ਲੋਕਾਂ ਦੇ ਪੈਸੇ ਦੀ ਕੀਤੀ ਲੁੱਟ ਦੀਆਂ ਪਰਤਾਂ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਖੋਲ੍ਹੀਆਂ ਹਨ। ਉਨ੍ਹਾਂ ਕਿਹਾ ਕਿ ਇਕੱਲੇ ਹੈਲੀਕਾਪਟਰ ਤੇ ਨਿਜੀ ਹਵਾਈ ਜਹਾਜ਼ਾਂ ਦੀ ਸੈਰ 'ਤੇ ਹੀ ਇਸ ਪਰਵਾਰ ਨੇ 130 ਕਰੋੜ ਦਾ ਖ਼ਰਚਾ ਕੀਤਾ ਅਤੇ ਸਰਕਾਰੀ ਹੈਲੀਕਾਪਟਰ ਦੀ 37 ਕਰੋੜ ਨਾਲ ਕੀਤੀ ਖ਼ਰੀਦ ਵਿਚ ਵੀ ਬੇਨਿਯਮੀਆਂ ਕੀਤੀਆਂ ਗਈਆਂ ਹਨ।

ਅੱਜ ਅਪਣੀ ਸਰਕਾਰੀ ਰਿਹਾਇਸ਼ 'ਤੇ ਸਿੱਧੂ ਨੇ ਆਰਟੀਆਈ ਰਾਹੀਂ ਲਈ ਜਾਣਕਾਰੀ ਦਾ 160 ਸਫ਼ਿਆਂ ਤੋਂ ਵੀ ਵੱਧ ਦਾ ਪੁਲੰਦਾ ਦਿੰਦੇ ਹੋਏ ਕਿਹਾ ਕਿ ਬਾਦਲ ਪਰਵਾਰ ਦਾ ਹਰ ਮਹੀਨੇ ਸਵਾ ਦੋ ਕਰੋੜ ਰੁਪਏ ਦਾ ਖ਼ਰਚਾ ਸਿਰਫ਼ ਹਵਾਈ ਜਹਾਜ਼ ਅਤੇ ਹੈਲੀਕਾਪਟਰ ਦਾ ਹੀ ਆਉਂਦਾ ਸੀ। ਜ਼ਿਕਰਯੋਗ ਹੈ ਕਿ ਮੌਜੂਦਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9 ਮਹੀਨਿਆਂ ਵਿਚ ਸਿਰਫ਼ 22 ਲੱਖ ਰੁਪਏ ਹੈਲੀਕਾਪਟਰ ਦੇ ਤੇਲ 'ਤੇ ਖ਼ਰਚੇ ਅਤੇ ਕਦੇ ਵੀ ਪ੍ਰਾਈਵੇਟ ਜਾਂ ਚਾਰਟਰਡ ਹਵਾਈ ਜਹਾਜ਼ ਨਹੀਂ ਵਰਤਿਆ।

Sukhbir Singh BadalSukhbir Singh Badal

ਸਿਰਫ਼ ਰਾਜਪਾਲ ਨੇ ਦੋ ਵਾਰ ਤੇ ਇਕ-ਇਕ ਵਾਰ ਡੀਜੀਪੀ ਤੇ ਮੁੱਖ ਸਕੱਤਰ ਨੇ ਚਾਰਟਰਡ ਹਵਾਈ ਜਹਾਜ਼ ਜਾਂ ਹੈਲੀਕਾਪਟਰ ਤੇ 37,85,000 ਦਾ ਖ਼ਰਚਾ ਕੀਤਾ। 
ਸਿੱਧੂ ਨੇ ਦਸਿਆ ਕਿ ਸੂਚਨਾ ਮੁਤਾਬਕ ਸਾਬਕਾ ਮੁੱਖ ਮੰਤਰੀ ਨੇ ਭੋਗ, ਵਿਆਹ-ਸ਼ਾਦੀ, ਬੈਠਕਾਂ ਕਰਨ ਜਾਂ ਲੋਕਾਂ ਨਾਲ ਮੁਲਾਕਾਤ ਕਰਨ ਮੌਕੇ ਰੋਜ਼ਾਨਾ 500 ਰੁਪਏ ਦਾ ਭੱਤਾ ਵੀ ਸਰਕਾਰੀ ਖ਼ਜ਼ਾਨੇ ਵਿਚੋਂ ਲਿਆ। ਹੋਰ ਤਾਂ ਹੋਰ ਬੀਬੀ ਸੁਰਿੰਦਰ ਕੌਰ ਦੀ ਬੀਮਾਰੀ ਮੌਕੇ 24 ਮਾਰਚ, 2010 ਤੇ ਪੰਜ ਨਵੰਬਰ, 2010 ਨੂੰ ਅਮਰੀਕਾ ਵਿਚ ਇਲਾਜ ਦਾ ਹਵਾਈ ਜਹਾਜ਼ ਦੀ ਟਿਕਟ ਦਾ 797,354 ਰੁਪਏ ਦੀ ਰਕਮ ਵੀ ਕਲੇਮ ਕੀਤੀ।

ਇਸ ਦੀ ਕੋਈ ਟਿਕਟ ਨਹੀਂ ਦਿਤੀ, ਸਿਰਫ਼ ਲਿਖ ਕੇ ਸਰਟੀਫ਼ੀਕੇਟ ਦਿਤਾ। ਮੰਤਰੀ ਦੇ ਨਾਲ ਬੈਠੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਬੇਟੇ ਦਿਲਜੀਤ ਸਿੰਘ ਗਿਲਜੀਆਂ ਨੇ ਦਸਿਆ ਕਿ ਉਹ ਪੇਸ਼ੇ ਤੋਂ ਵਕੀਲ ਹਨ, ਉਨ੍ਹਾਂ ਇਹ ਜਾਣਕਾਰੀ ਪਿਛਲੇ ਸੱਤ-ਅੱਠ ਮਹੀਨਿਆਂ ਵਿਚ ਹਜ਼ਾਰਾਂ ਰੁਪਏ ਖ਼ਰਚ ਕਰ ਕੇ ਪ੍ਰਾਪਤ ਕੀਤੀ ਹੈ। ਇਸ ਸਾਰੇ ਕਾਂਡ ਦੀ ਉਚ ਪਧਰੀ ਜਾਂਚ ਦੀ ਮੰਗ ਕਰਦਿਆਂ ਸਿੱਧੂ ਨੇ ਕਿਹਾ ਕਿ ਇਕ ਪਾਸੇ ਸੁਖਬੀਰ, ਮਜੀਠੀਆ ਅਤੇ ਪਰਵਾਰ ਦੇ ਮੈਂਬਰ ਅਪਣਾ ਵਪਾਰ ਚਲਾਉਂਦੇ ਰਹੇ,

Parkash Singh BadalParkash Singh Badal

ਕਰੋੜਾਂ ਦੀ ਕਮਾਈ ਕਰਦੇ ਹਨ ਜਦਕਿ ਦੂਜੇ ਪਾਸੇ ਨਿਜੀ ਕੰਮਾਂ ਲਈ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦੇ ਰਹੇ। ਇਸ ਜਾਂਚ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੱਡੇ ਬਾਦਲ ਤੇ ਸੁਖਬੀਰ ਬਾਦਲ ਨੂੰ ਹਰਜਾਨਾ ਭਰਨਾ ਚਾਹੀਦਾ ਹੈ। ਹੈਲੀਕਾਪਟਰ ਤੇ ਹਵਾਈ ਜਹਾਜ਼ ਸਮੇਤ ਚਾਰਟਰਡ ਪਲੇਨ ਵਿਚ ਸਫ਼ਰ ਕਰਨ ਵਾਲੇ ਇਨ੍ਹਾਂ ਅਮੀਰਾਂ ਕੋਲ, 32 ਸਰਕਾਰੀ ਗੱਡੀਆਂ ਬਤੌਰ ਮੁੱਖ ਮੰਤਰੀ ਦੇ ਕਾਫ਼ਲੇ ਵਿਚ ਸਨ ਅਤੇ 19 ਗੱਡੀਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੋਲ ਸਨ। ਇਨ੍ਹਾਂ ਦੇ ਤੇਲ ਦਾ ਮਾਸਕ ਖ਼ਰਚਾ ਹੀ ਲੱਖਾਂ ਰੁਪਏ ਸੀ।

ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਤੇ ਇਸ ਤੋਂ ਬਾਹਰ ਦਿੱਲੀ, ਅਹਿਮਦਾਬਾਦ ਤੇ ਹੋਰ ਥਾਵਾਂ 'ਤੇ ਸਰਕਾਰੀ ਤੇ ਗ਼ੈਰ ਸਰਕਾਰੀ ਸਮੇਤ ਨਿਜੀ ਮੁਲਾਕਾਤਾਂ, ਬੈਠਕਾਂ, ਭੋਗ, ਵਿਆਹ, ਸ਼ਗਨਾਂ, ਲੋਕਾਂ ਨਾਲ ਮਿਲਣੀਆਂ, ਉਦਘਾਟਨਾਂ ਮੌਕੇ, ਹਵਾਈ ਜਹਾਜ਼ ਤੇ ਚਾਰਟਰਡ ਪਲੇਨ ਦੀ ਵਰਤੋਂ ਕੀਤੀ ਜਦਕਿ ਸਰਕਾਰੀ ਹੈਲੀਕਾਪਟਰ, ਪਰਵਾਰ ਦੇ ਹੋਰ ਮੈਂਬਰਾਂ ਨੇ ਵਰਤਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement