ਚਾਹ ਵੇਚਣ ਵਾਲੇ ਦੇ ਕਤਲ ਦੀ ਗੁੱਥੀ ਸੁਲਝੀ
Published : Jul 16, 2018, 2:58 pm IST
Updated : Jul 16, 2018, 2:58 pm IST
SHARE ARTICLE
Police Giving information To Media
Police Giving information To Media

20 ਜੂਨ ਨੂੰ ਸਥਾਨਕ ਸਮਰਾਲਾ ਰੋਡ 'ਤੇ ਖੋਖਾ ਲਗਾ ਕੇ ਚਾਹ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਯੋਗੀ ਸਾਹਨੀ ਦੇ ਬੇਰਿਹਮੀ ਨਾਲ ਹੋਏ ਕਤਲ ਦੀ ਗੁੱਥੀ ਮਾਛੀਵਾੜਾ ਪੁਲਿਸ...

ਮਾਛੀਵਾੜਾ ਸਾਹਿਬ, 20 ਜੂਨ ਨੂੰ ਸਥਾਨਕ ਸਮਰਾਲਾ ਰੋਡ 'ਤੇ ਖੋਖਾ ਲਗਾ ਕੇ ਚਾਹ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਯੋਗੀ ਸਾਹਨੀ ਦੇ ਬੇਰਿਹਮੀ ਨਾਲ ਹੋਏ ਕਤਲ ਦੀ ਗੁੱਥੀ ਮਾਛੀਵਾੜਾ ਪੁਲਿਸ ਨੇ ਸੁਲਝਾ ਲਈ ਹੈ ਅਤੇ ਇਸ ਕੇਸ ਵਿਚ ਮ੍ਰਿਤਕ ਦੇ ਸਾਥੀ ਧਰਮਿੰਦਰ ਦਾਸ ਧਾਰੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਕਤਲ ਲਈ ਵਰਤਿਆ ਗਿਆ ਦਾਤ ਵੀ ਬਰਾਮਦ ਕੀਤਾ।

ਪੁਲਿਸ ਜਿਲ੍ਹਾ ਖੰਨਾ ਦੇ ਐਸ.ਐਸ.ਪੀ ਧਰੁਵ ਦਹੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਧਰਮਿੰਦਰ ਦਾਸ ਉਰਫ਼ ਧਾਰੂ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ ਉਹ ਯੋਗੀ ਸਾਹਨੀ ਦੇ ਖੋਖੇ 'ਤੇ ਅਕਸਰ ਚਾਹ ਪੀਣ ਤੇ ਬੀੜ੍ਹੀ ਸਿਗਰੇਟ ਪੀਣ ਲਈ ਆਇਆ ਕਰਦਾ ਸੀ ਜਿਸ ਕਾਰਨ ਦੋਹਾਂ ਵਿਚ ਪਛਾਣ ਹੋ ਗਈ। ਮ੍ਰਿਤਕ ਯੋਗੀ ਸਾਹਨੀ ਨੇ ਧਰਮਿੰਦਰ ਦਾਸ ਤੋਂ ਮੋਬਾਇਲ ਲਈ ਇਕ ਸਿਮ ਕਾਰਡ ਲਿਆ ਜਿਸ ਦੇ ਬਦਲੇ ਉਸਨੇ 500 ਰੁਪਏ ਉਧਾਰ ਲੈ ਲਏ।

ਮ੍ਰਿਤਕ ਯੋਗੀ ਸਾਹਨੀ ਧਰਮਿੰਦਰ ਦਾਸ ਤੋਂ ਆਪਣੇ 500 ਰੁਪਏ ਉਧਾਰੇ ਵਾਪਿਸ ਮੰਗਣ ਲੱਗ ਪਿਆ ਜਿਸ ਕਾਰਨ ਉਹ ਉਸਦੇ ਖੋਖੇ 'ਤੇ ਜਾਣਾ ਵੀ ਘਟ ਗਿਆ। 
ਲੰਘੀ 20 ਜੂਨ ਨੂੰ ਧਰਮਿੰਦਰ ਦਾਸ ਧਾਰੂ ਮਾਛੀਵਾੜਾ ਸ਼ਹਿਰ 'ਚੋਂ ਆਪਣਾ ਤੇਜ਼ਧਾਰ ਦਾਤ ਜੋ ਕਿ ਖੇਤੀਬਾੜੀ ਕੰਮਾਂ ਲਈ ਵਰਤਦਾ ਸੀ ਉਸਨੂੰ ਠੀਕ ਕਰਵਾ ਕੇ ਵਾਪਿਸ ਆਪਣੇ ਘਰ ਗੜ੍ਹੀ ਪੁਲ ਨੇੜ੍ਹੇ ਜਾ ਰਿਹਾ ਸੀ ਕਿ ਰਸਤੇ ਵਿਚ ਸਮਰਾਲਾ ਰੋਡ 'ਤੇ ਚਾਹ ਦੇ ਖੋਖੇ ਨੇੜ੍ਹੇ ਬਣੇ ਕਮਰੇ ਦੀ ਛੱਤ ਉਪਰ ਯੋਗੀ ਸਾਹਨੀ ਸ਼ਰਾਬ ਪੀ ਰਿਹਾ ਸੀ ਅਤੇ ਉਸ ਨੇ ਧਰਮਿੰਦਰ ਦਾਸ ਨੂੰ ਅਵਾਜ਼ ਮਾਰ ਕੇ ਉਪਰ ਬੁਲਾ ਲਿਆ,

ਫਿਰ ਦੋਵਾਂ ਨੇ ਸ਼ਰਾਬ ਪੀਤੀ ਅਤੇ ਇਸ ਦੌਰਾਨ ਯੋਗੀ ਸਾਹਨੀ ਆਪਣੇ 500 ਰੁਪਏ ਉਧਾਰੇ ਫਿਰ ਵਾਪਿਸ ਮੰਗਣ ਲੱਗ ਪਿਆ। ਨਸ਼ੇ ਵਿਚ ਯੋਗੀ ਸਾਹਨੀ ਨੇ ਆਪਣੇ ਸਾਥੀ ਧਰਮਿੰਦਰ ਦਾਸ ਦੀ ਸੋਟੀਆਂ ਨਾਲ ਕੁੱਟਮਾਰ ਵੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁੱਸੇ ਵਿਚ ਆਏ ਧਰਮਿੰਦਰ ਦਾਸ ਨੇ ਹੱਥ 'ਚ ਫੜ੍ਹੇ ਤੇਜ਼ਧਾਰ ਦਾਤ ਨਾਲ ਉਸਦੇ ਗਲ ਉਪਰ ਵਾਰ ਕਰ ਦਿੱਤਾ ਜਿਸ ਕਾਰਨ ਉਹ ਜਖ਼ਮੀ ਹੋਣ ਤੋਂ ਬਾਅਦ ਮੌਕੇ 'ਤੇ ਮਰ ਗਿਆ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਅਤੇ ਜਾਂਦੇ ਹੋਏ ਮ੍ਰਿਤਕ ਯੋਗੀ ਸਾਹਨੀ ਦਾ ਮੋਬਾਇਲ ਵੀ ਨਾਲ ਲੈ ਗਿਆ। 

ਪੁਲਿਸ ਵਲੋਂ ਪਹਿਲੇ ਦਿਨ ਤੋਂ ਹੀ ਜਾਂਚ ਦੌਰਾਨ ਧਰਮਿੰਦਰ ਦਾਸ ਉਰਫ਼ ਧਾਰੂ 'ਤੇ ਸ਼ੱਕ ਦੀ ਸੂਈ ਸੀ ਪਰ ਜਦੋਂ ਉਸਨੇ ਮ੍ਰਿਤਕ ਯੋਗੀ ਸਾਹਨੀ ਦਾ ਮੋਬਾਇਲ ਚਲਾਇਆ ਤਾਂ ਪੁਲਿਸ ਦਾ ਸ਼ੱਕ ਯਕੀਨ 'ਚ ਬਦਲ ਗਿਆ ਅਤੇ ਉਸਨੂੰ ਕਾਬੂ ਕਰ ਲਿਆ। ਕਥਿਤ ਦੋਸ਼ੀ ਨੇ ਜਿੱਥੇ ਇਸ ਕਤਲ ਨੂੰ ਮੰਨਿਆ ਉਥੇ ਕਤਲ ਲਈ ਵਰਤਿਆ ਗਿਆ ਦਾਤ ਵੀ ਉਸ ਦੇ ਘਰੋਂ ਬਰਾਮਦ ਕਰ ਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement