ਪ੍ਰਾਈਵੇਟ ਮਿਲਾਂ ਤੋਂ ਗੰਨੇ ਦੀ ਅਦਾਇਗੀ ਦੇ 223.75 ਕਰੋੜ ਦੀ ਵਸੂਲੀ ਨੂੰ ਪ੍ਰਵਾਨਗੀ
Published : Jul 16, 2020, 7:48 am IST
Updated : Jul 16, 2020, 7:48 am IST
SHARE ARTICLE
Captain Amrinder Singh
Captain Amrinder Singh

ਕੋਵਿਡ-19 ਨਾਲ ਨਜਿੱਠਣ ਲਈ 15 ਸੋਸ਼ਲ ਮੀਡੀਆ ਟੀਮਾਂ ਲਈ 7 ਕਰੋੜ ਰੁਪਏ ਮਨਜ਼ੂਰ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ  ਵੀਡੀਉ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜਿਥੇ ਕੋਰੋਨਾ ਵਾਇਰਸ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਥੇ ਹੋਰ ਕਈ ਮਾਮਲਿਆਂ 'ਤੇ ਵਿਚਾਰ ਵਟਾਂਦਰੇ ਬਾਅਦ ਕਈ ਅਹਿਮ ਫ਼ੈਸਲੇ ਲਏ ਗਏ ਹਨ।
ਗੰਨਾ ਉਤਪਾਦਕਾਂ ਦੀ ਅਦਾਇਗੀ ਲਈ ਨਿਜੀ ਖੰਡ ਮਿਲਾਂ ਤੋਂ 223.75 ਕਰੋੜ ਰੁਪਏ ਵਸੂਲਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿਤੀ ਗਈ।

Captain Amrinder Singh Captain Amrinder Singh

ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵਿਚ ਪੁਨਰ ਗਠਨ ਰਾਹੀਂ ਮਾਹਰਾਂ ਦੀ ਸਿੱਧੀ ਭਰਤੀ ਕਰਨ ਅਤੇ ਕੋਵਿਡ-19 ਦੇ ਮੁਕਾਬਲੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਵਧਾਉਣ ਦੇ ਪ੍ਰਸਤਾਵਾਂ ਨੂੰ ਵੀ ਮੰਜ਼ੂਰੀ ਦਿਤੀ ਗਈ ਹੈ। ਪਿੜਾਈ ਸਾਲ 2014-15 ਦੌਰਾਨ ਖੰਡ ਮਿੱਲਾਂ ਨੂੰ ਨਕਦ ਭੁਗਤਾਨ ਕਰਨ ਲਈ ਦਰਪੇਸ਼ ਸਮੱਸਿਆਵਾ ਕਾਰਨ ਪਿੜਾਈ ਪਛੜ ਕੇ ਸ਼ੁਰੂ ਹੋਣ 'ਤੇ ਮੰਡੀ ਵਿਚ ਖੰਡ ਦੀਆਂ ਕੀਮਤਾਂ ਵਿਚ ਭਾਰੀ ਮੰਦੀ ਆਈ ਸੀ

Punjab Haryana High Court Punjab Haryana High Court

ਜਿਸ ਕਰ ਕੇ ਉਤਪਾਦਕਾਂ ਨੂੰ ਅਦਾਇਗੀ ਵਿਚ ਦੇਰੀ ਹੋ ਰਹੀ ਸੀ। ਇਸ ਕਰ ਕੇ ਸੂਬਾ ਸਰਕਾਰ ਨੂੰ ਕਦਮ ਚੁਕਣਾ ਪਿਆ ਸੀ। ਇਸ ਰਕਮ ਦੀ ਵਸੂਲੀ ਦਾ ਫ਼ੈਸਲਾ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਰੋਸ਼ਨੀ ਵਿਚ ਲਿਆ ਗਿਆ ਹੈ। ਫ਼ੈਸਲੇ ਵਿਚ ਕਿਹਾ ਗਿਆ ਕਿ ਇਸ ਵਾਰ ਖੰਡ ਦੀਆਂ ਕੀਮਤਾਂ ਵਿਚ ਔਸਤਨ ਕੀਮਤ ਪ੍ਰਤੀ ਸਾਲ 3000 ਰੁਪਏ ਪ੍ਰਤੀ ਕੁਇੰਟਲ ਤਕ ਵੱਧ ਗਈ ਹੈ ਜਿਸ ਕਾਰਨ ਮਿੱਲਾਂ ਤੋਂ ਵਸੂਲੀ ਵਾਜਬ ਹੈ।

Social Media Team Social Media Team

15 ਸੋਸ਼ਲ ਮੀਡੀਆ ਟੀਮਾਂ ਲਈ 7 ਕਰੋੜ ਰੁਪਏ: ਮੰਤਰੀ ਮੰਡਲ ਨੇ ਕੋਵਿੰਡ 19 ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ਦੀ ਪਹੁੰਚ ਵਧਾਉਣ ਲਈ 15 ਟੀਮਾਂ ਰੱਖਣ ਲਈ 7 ਕਰੋੜ ਰੁਪਏ ਦੀ ਮੰਜ਼ੂਰੀ ਦਿਤੀ ਹੈ। ਇਨ੍ਹਾਂ ਵਿਚ ਪੇਸ਼ੇਵਰ ਮਾਹਰ ਰੱਖੇ ਜਾਣਗੇ ਤਾਂ ਜੋ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਣਕਾਰੀ ਲੋਕਾਂ ਤਕ ਪਹੁੰਚ ਸਕੇ। 63 ਸੋਸ਼ਲ ਮੀਡੀਆ ਮਾਹਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਜਿਨ੍ਹਾਂ ਵਿਚ ਇਕ ਮੀਡੀਆ ਮੈਨੇਜਰ, 2 ਸਹਾਇਕ ਮੀਡੀਆ ਮੈਨੇਜਰ, 15 ਡਿਜੀਟਲ ਵੀਡੀਉ ਐਗਜੀਕਿਊਟਿਵ, 15 ਵੀਡੀਉ ਐਡੀਟਰਜ਼, 15 ਗ੍ਰਾਫ਼ਿਕ ਡਿਜ਼ਾਇਨਰ ਤੇ 15 ਕੰਟੈਟ ਰਾਈਟਰਜ਼ 1 ਸਾਲ ਲਈ ਆਊਟ ਸੋਰਸਿੰਗ ਰਾਹੀਂ ਰੱਖੇ ਜਾਣਗੇ।

Central Bureau of InvestigationCentral Bureau of Investigation

ਬਿਊਰੋ ਆਫ਼ ਇਨਵੈਸਟੀਗੇਸ਼ਨ ਵਿਚ ਸਿੱਧੀ ਭਰਤੀ : ਇਕ ਹੋਰ ਅਹਿਮ ਫ਼ੈਸਲੇ ਵਿਚ ਮੰਤਰੀ ਮੰਡਲ ਨੇ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ
ਲਈ ਸਿਵਲੀਅਨ ਕਾਰਜ ਖੇਤਰ ਨਾਲ ਜੁੜ ਮਾਹਰਾਂ ਦੀਆਂ ਸੇਵਾਵਾਂ ਲੈਣ ਲਈ ਪੁਨਰ ਗਠਨ ਰਾਹੀਂ ਸਿੱਧੀ ਭਰਤੀ ਨੂੰ ਪ੍ਰਵਾਨਗੀ ਦੇ ਦਿਤੀ ਹੈ। ਇਸ ਤਹਿਤ ਸਾਦੇ ਕਪੜਿਆਂ ਵਾਲੇ ਸਿਵਲੀਅਨ ਸਹਾਇਕ ਸਟਾਫ਼ ਵਜੋਂ 798 ਮਾਹਰ ਭਰਤੀ ਕੀਤੇ ਜਾਣਗੇ। ਇਸ ਯੋਜਨਾ ਤਹਿਤ 1481 ਪੁਲਿਸ ਅਫ਼ਸਰਾਂ ਦੀ ਭਰਤੀ ਕੀਤੀ ਜਾਵੇਗੀ ਜਿਸ ਵਿਚ 97 ਏ.ਐਸ.ਆਈ., 811 ਹੌਲਦਾਰ ਤੇ 373 ਸਿਪਾਹੀ ਸ਼ਾਮਲ ਹਨ।

Captain Amarinder SinghCaptain Amarinder Singh

ਵਿਭਾਗਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਨਿਯਮ: ਮੰਤਰੀ ਮੰਡਲ ਨੇ ਵੱਖ-ਵੱਖ ਵਿਭਾਗਾਂ ਦੀ ਕਾਰਜਕੁਸ਼ਲਤਾ ਨੂੰ ਹੋਰ ਵਧਾਉਣ ਲਈ ਨਿਯਮਾਂ ਵਿਚ ਸੋਧਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ ਹੈ। 5000 ਜਾਂ ਵੱਧ ਗਰੇਡ ਪੈ ਲੈਣ ਵਾਲੇ ਵਿਭਾਗੀ ਅਧਿਕਾਰੀ ਗਰੁਪ ਏ ਸੇਵਾਵਾਂ ਵਿਚ ਸ਼ਾਮਲ ਕੀਤੇ ਜਾਣਗੇ।  ਹੋਮ ਗਾਰਡ ਤੇ ਸਿਵਲ ਡਿਫ਼ੈਂਸ ਨਿਯਮਾਂ ਵਿਚ ਸੋਧ ਹੋਵੇਗੀ।

Department of Water ResourcesDepartment of Water Resources

ਜਲ ਸਰੋਤ ਵਿਭਾਗ ਦਾ ਹੋਵੇਗਾ ਪੁਨਰ ਗਠਨ : ਮੰਤਰੀ ਮੰਡਲ ਨੇ ਜਲ ਸਰੋਤ ਵਿਭਾਗ ਦੇ ਪੁਨਰ ਗਠਨ ਦੀ ਵੀ ਪ੍ਰਵਾਨਗੀ ਦੇ ਦਿਤੀ ਹੈ। ਪੰਜਾਬ ਜਲ ਨੇਮਬੰਦੀ ਤੇ ਵਿਕਾਸ ਅਥਾਰਟੀ ਵਿਚ ਠੇਕੇ ਤੇ ਡੈਪੂਟੇਸ਼ਨ ਆਧਾਰ 'ਤੇ 70 ਪਦ ਭਰੇ ਜਾਣਗੇ। ਜਲ ਸਰੋਤ ਵਿਭਾਗ ਦੇ ਪੁਨਰ ਗਠਨ ਨਾਲ ਸਾਲਾਨਾ 73 ਕਰੋੜ ਰੁਪਏ ਦੀ ਬੱਚਤ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement