ਮੋਦੀ ਸਰਕਾਰ ਪੰਜਾਬ 'ਚ ਵੀ ਚੌਧਰ ਲਈ ਯਤਨਸ਼ੀਲ
Published : Jul 16, 2020, 11:10 am IST
Updated : Jul 16, 2020, 11:10 am IST
SHARE ARTICLE
 Modi government
Modi government

ਪਾਟੋ-ਧਾੜ ਹੋਈ ਸਿੱਖ ਲੀਡਰਸ਼ਿਪ ਦਾ ਲਾਭ ਉਠਾÀਣਾ ਚਾਹੁੰਦੀ ਹੈ ਮੋਦੀ ਹਕੂਮਤ

ਅੰਮ੍ਰਿਤਸਰ, 15 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਭਾਰਤੀ ਜਨਤਾ ਪਾਰਟੀ ਤੇ ਮੋਦੀ ਹਕੂਮਤ ਹਰਿਆਣਾ ਤੇ ਹੋਰ ਸੂਬਿਆਂ ਵਾਂਗ ਪੰਜਾਬ ਵਿਚ ਵੀ ਅਪਣੀ ਰਾਜਸੀ ਤਾਕਤ ਵਧਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਹੈ। ਉਸ ਦੀ ਸੋਚ ਹੈ ਕਿ ਸਿੱਖ ਪ੍ਰਭਾਵ ਵਾਲੇ ਸੂਬੇ ਦੀ ਸਿੱਖ ਲੀਡਰਸ਼ਿਪ 'ਚ ਪਾਟੋ-ਧਾੜ ਕਰ ਕੇ, ਇਨਾਂ ਨੂੰ ਅਸਥਿਰ ਕਰਦਿਆਂ,  ਇਥੇ ਵੀ ਅਜਿਹੀ ਸਰਕਾਰ ਬਣੇ ਜਿਸ ਵਿਚ ਚੌਧਰ ਅਕਾਲੀਆਂ ਦੀ ਥਾਂ ਭਾਜਪਾਈਆਂ ਦੀ ਹੋਵੇ। ਇਸ ਕੜੀ ਤਹਿਤ ਪਹਿਲਾਂ ਮੱਧ ਪ੍ਰਦੇਸ਼ ਦੀ ਕਾਂਗਰਸੀ ਸਰਕਾਰ ਮੁਧੀ ਕਰ ਕੇ ਭਾਜਪਾ ਹਕੂਮਤ ਬਣਾਈ ਤੇ ਹੁਣ ਉਹ ਰਾਸਜਥਾਨ ਵਿਚ ਹਾਰਸ ਟਰੇਡਿੰਗ ਜੰਗੀ ਪੱਧਰ 'ਤੇ ਕਰ ਰਹੀ ਹੈ, ਜਿਸ ਦੀ ਮੀਡੀਆ 'ਚ ਖ਼ੂਬ ਚਰਚਾ ਹੈ।

ਇਸ ਦਾ ਕਾਰਨ ਸੋਨੀਆ ਗਾਂਧੀ ਤੇ ਰਾਜੀਵ ਗਾਂਧੀ ਦੀ  ਕਮਜ਼ੋਰ ਲੀਡਰਸ਼ਿਪ ਹੈ। ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਂਡ ਵਿਚ ਬੈਠੇ ਨੇਤਾ ਵੀ ਦਫ਼ਤਰੀ ਕੰਮਕਾਜ 'ਚ ਮਾਹਰ ਹਨ ਪਰ ਜਨਤਕ ਅਧਾਰ ਤਂੋ ਵਾਂਝੇ ਹਨ, ਜਿਸ ਦਾ ਲਾਭ ਲੈਣ ਲਈ ਭਾਜਪਾ, ਆਰ ਐਸ ਐਸ  ਹਰ ਸੰਭਵ ਯਤਨ ਕਰ ਰਹੇ ਹਨ। ਸਿਆਸੀ ਹਲਕਿਆਂ ਅਨੁਸਾਰ ਥਿੰਕ ਟੈਕ ਲੇਟ ਅਰੁਨ ਜੇਤਲੀ ਦੀ ਲੱਕ ਤੋੜ ਹਾਰ ਕੈਪਟਨ ਅਮਰਿੰਦਰ ਸਿੰਘ ਹੱਥੋਂ ਹੋਈ ਜਦ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ।

File Photo File Photo

ਉਸ ਵੇਲੇ ਹਰਸਿਮਰਤ ਕੌਰ ਬਾਦਲ ਨੂੰ ਬਠਿੰਡੇ ਤਂੋ ਜਿਤਾ ਲਿਆ ਪਰ ਜੇਤਲੀ ਇਕ ਲੱਖ ਤੋ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਗਏ, ਜਿਸ ਤੋਂ ਭਾਜਪਾ ਹਾਈ ਕਮਾਂਡ ਖ਼ਫ਼ਾ ਹੋ ਗਈ ਕਿ ਹਰਸਿਮਰਤ ਕਿਸ ਤਰ੍ਹਾਂ ਜਿੱਤ ਗਈ ਅਤੇ ਅਰੁਣ ਜੇਤਲੀ ਕੁÀਂ ਹਾਰ ਗਏ, ਜਿਨ੍ਹਾਂ ਨੂੰ ਬਾਦਲ ਜਿਤਾਉਣ ਲਈ ਲੈ ਕੇ ਅੰਮ੍ਰਿਤਸਰ ਗਏ ਸਨ। ਇਸ ਦਿਨ ਤੋਂ ਹੀ ਬਾਦਲਾਂ ਦੀ ਉਚ ਭਾਜਪਾਈਆਂ ਨਾਲ ਵਿਗੜ ਗਈ ਕਿ ਜੇ ਉਹ ਏਨੇ ਜੋਗੇ ਨਹੀਂ ਸਨ ਤਾਂ ਅਰੁਨ ਜੇਤਲੀ ਨੂੰ ਅੰਮ੍ਰਿਤਸਰੋਂ  ਚੋਣ ਕਿਉਂ ਲੜਾਈ ਗਈ। ਇਸ ਕਾਰਨ ਹੀ ਦੋ ਵਾਰੀ ਵਾਰੀ ਭਾਜਪਾ ਟਿਕਟ ਤੋਂ ਜਿੱਤੇ ਨਵਜੋਤ ਸਿਧੂ ਨਰਾਜ਼ ਹੋ ਗਏ ਜੋ ਇਥੋਂ ਦੇ ਸਿਟਿੰਗ ਐਮ ਸਨ। ਬਾਦਲਾਂ ਕਾਰਨ ਇਕ ਤਾਂ ਭਾਜਪਾਈਆਂ ਸਿੱਧੂ ਨਰਾਜ਼ ਕੀਤਾ

ਦੂਸਰਾ ਜੇਤਲੀ ਦੀ ਹਾਰ ਨੇ ਭਾਜਪਾ, ਮੋਦੀ ਅਮਿਤ ਸ਼ਾਹ ਜੋੜੀ ਨੂੰ ਨਿਰਾਸ਼ ਕੀਤਾ। ਇਸ ਜ਼ਿਮਨੀ ਚੋਣ ਨਾਲ ਕੈਪਟਨ ਦੀ ਬੱਲੇ-ਬੱਲੇ ਹੋ ਗਈ ਤੇ ਉਹ ਪੰਜਾਬ ਵਿਚ ਲੰਮੇ ਸਮੇਂ ਬਾਅਦ ਕਾਂਗਰਸ ਸਰਕਾਰ ਬਣਾਉਣ 'ਚ ਸਫਲ ਰਹੇ। ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਮੋਦੀ ਸਰਕਾਰ ਮੱਧ-ਪ੍ਰਦੇਸ਼ ਚ ਹੌਰਸ-ਟਰੇਡਿੰਗ ਕਰਨ ਬਾਅਦ ਰਾਜਸਥਾਨ ਵਿਚ ਵੀ ਉਕਤ ਇਤਿਹਾਸ ਦੁਹਰਾਉਣ ਲਈ ਬੜੀ ਵਿਉਂਤਬਾਜ਼ੀ ਨਾਲ ਸਿਆਸੀ ਪੱਤੇ ਖੇਡ ਰਹੀ ਹੈ ਤਾਂ ਜੋ ਕਾਂਗਰਸ ਨੂੰ ਇਥੋਂ ਵੀ ਵਿਹਲਿਆਂ ਕਰ ਕੇ ਫਿਰ ਪੰਜਾਬ 'ਚ ਵੀ ਹਾਰਸ-ਟਰੇਡਿੰਗ ਦਾ ਜੂਆ ਖੇਡ ਕੇ ਸਿੱਖ ਪ੍ਰਭਾਵ ਵਾਲੇ ਸੂਬੇ 'ਚ ਪੈਰ ਪੱਕੇ ਕਰਨ ਦੇ ਨਾਲ-ਨਾਲ ਕਿਸੇ ਸਿੱਖ ਚਿਹਰੇ ਨੂੰ ਤਾਕਤ ਦੇ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਉਨ੍ਹਾਂ ਨੂੰ ਜਿਤਾਇਆ ਜਾ ਸਕੇ ਅਤੇ ਵੰਸ਼ਵਾਦ ਖ਼ਤਮ ਕਰ ਕੇ ਲੋਕਤੰਤਰ ਦੀ ਬਹਾਲੀ ਸਿੱਖ ਸੰਸਥਾਵਾਂ 'ਚ ਕਰਵਾਈ ਜਾਵੇ ਜਿਸ ਦੀ ਮੰਗ ਪੰਥਕ ਲੀਡਰਸ਼ਿਪ ਕਰ ਰਹੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement