ਯੂ.ਏ.ਪੀ.ਏ. ਕਾਨੂੰਨ ਦਾ ਸ਼ਿਕੰਜਾ ਹੁਣ ਪੰਜਾਬ ਦੀ ਨੌਜਵਾਨੀ ਵਲ ਤਸ਼ੱਦਦ ਦਾ ਹੱਥ ਵਧਾ ਰਿਹੈ
Published : Jul 16, 2020, 10:56 am IST
Updated : Jul 16, 2020, 10:58 am IST
SHARE ARTICLE
U.A.P.A. Law
U.A.P.A. Law

ਜਿਹੜੇ ਨੌਜਵਾਨ ਮੁੰਡਿਆਂ ਨੂੰ ਇਸ ਐਕਟ ਤਹਿਤ ਕੈਦ ਕੀਤਾ ਗਿਆ ਉਨ੍ਹਾਂ ਦੇ ਹੱਕ 'ਚ ਸੁਖਪਾਲ ਖਹਿਰਾ ਨੇ ਆਵਾਜ਼ ਬੁਲੰਦ ਕੀਤੀ

ਚੰਡੀਗੜ੍ਹ, 15 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਯੂ.ਏ.ਪੀ.ਏ. ਐਕਟ ਜਿਸ ਤਹਿਤ ਨੌਜਵਾਨ ਮੁੰਡਿਆਂ ਨੂੰ ਜੇਲ ਦੀਆਂ ਕਾਲੀਆਂ ਦੀਵਾਰਾਂ ਪਿੱਛੇ ਸੁੱਟਿਆ ਜਾਂਦਾ ਹੈ। ਹੋ ਸਕਦਾ ਹੈ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਕਈ ਆਵਾਜ਼ਾਂ ਵੀ ਦਬਣੀਆਂ ਹੁੰਦੀਆਂ ਹਨ। ਇਸ 'ਤੇ ਸੁਖਪਾਲ ਖਹਿਰਾ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਜਿਹੜੇ ਨੌਜਵਾਨ ਮੁੰਡਿਆਂ ਨੂੰ ਇਸ ਐਕਟ ਤਹਿਤ ਚਾਰ ਦੀਵਾਰੀ ਵਿਚ ਕੈਦ ਕੀਤਾ ਗਿਆ ਹੈ ਉਨ੍ਹਾਂ ਦੇ ਹੱਕ ਵਿਚ ਸੁਖਪਾਲ ਖਹਿਰਾ ਨੇ ਅਪਣੀ ਆਵਾਜ਼ ਬੁਲੰਦ ਕੀਤੀ ਹੈ।

ਗੱਲਬਾਤ ਦੌਰਾਨ ਸੁਖਪਾਲ ਖਹਿਰਾ ਨੇ ਦਸਿਆ ਕਿ ਸਾਡੇ ਪੁਰਖੇ ਮੁਗ਼ਲਾਂ, ਅਬਦਾਲੀਆਂ ਦਾ ਵਿਰੋਧ ਕਰਦੇ ਸਨ ਕਿਉਂਕਿ ਉਹ ਜ਼ਾਲਮ ਸਨ। ਉਸ ਤੋਂ ਬਾਅਦ ਅੰਗਰੇਜ਼ਾਂ ਵਿਰੁਧ ਵੀ ਝੰਡਾ ਬੁਲੰਦ ਕੀਤਾ ਕਿਉਂਕਿ ਉਹ ਵੀ ਭਾਰਤੀ ਲੋਕਾਂ ਨਾਲ ਮਾੜਾ ਵਰਤਾਰਾ ਕਰਦੇ ਸਨ। ਸਾਡੀਆਂ ਬਣਾਈਆਂ ਸਰਕਾਰਾਂ ਜਮਹੂਰੀਅਤ ਦੀ ਆੜ ਵਿਚ ਉਨ੍ਹਾਂ ਨਾਲੋਂ ਘੱਟ ਜ਼ੁਲਮ ਨਹੀਂ ਕਰ ਰਹੀਆਂ। ਯੂ.ਏ.ਪੀ.ਏ. ਟਾਡਾ ਦੀ ਤਬਦੀਲੀ ਹੈ ਇਸ ਵਿਚ ਕਿਸੇ ਵੀ ਵਿਅਕਤੀ ਦੇ ਹੱਕ ਖੋਹੇ ਜਾ ਸਕਦੇ ਹਨ। ਹੁਣ ਯੂ.ਏ.ਪੀ.ਏ. ਵਿਚ ਇਹ ਵੀ ਜੋੜ ਦਿਤਾ ਗਿਆ ਹੈ ਕਿ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਅਤਿਵਾਦ ਐਲਾਨ ਕੇ ਉਸ ਦੀ ਸਾਰੀ ਜਾਇਦਾਦ ਕੁਰਕ ਕਰ ਸਕਦੀ ਹੈ।

ਉਸ ਤੋਂ ਬਾਅਦ ਉਸ ਨੂੰ 6 ਮਹੀਨਿਆਂ ਲਈ ਜੇਲ ਵਿਚ ਰਖਿਆ ਜਾਂਦਾ ਹੈ ਤੇ ਚਲਾਨ ਪੇਸ਼ ਕਰਨ ਦੀ ਵੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਦੇ ਕੇਸ ਵਿਚ ਜ਼ਮਾਨਤ ਹੋਣ ਨੂੰ ਵੀ ਕਈ ਸਾਲ ਲੱਗ ਜਾਂਦੇ ਹਨ। ਪੁਲਿਸ ਵਲੋਂ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਹੈ ਉਹ ਅਪਣੇ ਖ਼ੁਫ਼ੀਆ ਸਰੋਤਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਦਿੰਦੀ ਹੈ, ਉਸ ਨੂੰ ਕਿਸੇ ਵਲੋਂ ਸ਼ਿਕਾਇਤ ਦੀ ਲੋੜ ਨਹੀਂ ਹੁੰਦੀ।

ਜਦੋਂ 2019 ਵਿਚ ਪਾਰਲੀਮੈਂਟ ਵਿਚ ਯੂ.ਏ.ਪੀ.ਏ. ਦਾ ਕਾਨੂੰਨ ਘੜਿਆ ਜਾ ਰਿਹਾ ਸੀ ਤਾਂ ਉਸ ਸਮੇਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਵਾਲੀ ਗੱਲ ਹੈ ਇਸ ਲਈ ਇਹ ਨਹੀਂ ਬਣਨਾ ਚਾਹੀਦਾ। ਕਾਂਗਰਸ ਵਲੋਂ ਯੂ.ਏ.ਪੀ.ਏ. ਦਾ ਵਿਰੋਧ ਕੀਤਾ ਜਾਂਦਾ ਹੈ ਪਰ ਪੰਜਾਬ ਵਿਚ ਕੈਪਟਨ ਸਰਕਾਰ ਇਸ ਨੂੰ ਵੱਡਾ ਹੁਲਾਰਾ ਦੇ ਰਹੀ ਹੈ। ਪਿਛਲੇ ਦਿਨਾਂ ਵਿਚ ਹੁਣ ਤਕ 16 ਐਫ਼ਆਈਆਰ ਯੂ.ਏ.ਪੀ.ਏ. ਤਹਿਤ ਦਰਜ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਸੁਖਪਾਲ ਖਹਿਰਾ ਦੇ ਦੋਸਤ ਜੋਗਿੰਦਰ ਸਿੰਘ ਗੁੱਜਰ ਜੋ ਕਿ ਇਟਲੀ ਵਿਚ ਰਹਿੰਦੇ ਹਨ ਜੋ ਕਿ ਪੜ੍ਹੇ ਲਿਖੇ ਵੀ ਨਹੀਂ ਹਨ, ਉਨ੍ਹਾਂ ਨੂੰ ਦਿਲ ਦੀ ਬੀਮਾਰੀ ਹੈ। ਉਸ ਨੇ ਅੱਜ ਤਕ ਕੋਈ ਜ਼ੁਲਮ ਵੀ ਨਹੀਂ ਕੀਤਾ ਤੇ ਉਨ੍ਹਾਂ ਦਾ ਪ੍ਰਵਾਰ ਸੁਖਪਾਲ ਖਹਿਰਾ ਕੋਲ ਆਇਆ ਸੀ ਕਿ ਉਨ੍ਹਾਂ ਦਾ ਖ਼ਾਲਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਜੋਗਿੰਦਰ ਸਿੰਘ ਦੇ ਪਿੰਡ ਪਹੁੰਚ ਕੀਤੀ ਤੇ ਪਿੰਡ ਦੇ ਸਰਪੰਚ, ਪੰਚ ਤੇ ਹੋਰਨਾਂ ਮੈਂਬਰਾਂ ਨੇ ਉਨ੍ਹਾਂ ਦੀ ਗਵਾਹੀ ਦਿਤੀ।

ਉਨ੍ਹਾਂ ਨੂੰ ਇਸ ਆਧਾਰ 'ਤੇ ਫੜਿਆ ਗਿਆ ਕਿ ਉਨ੍ਹਾਂ ਨੇ ਇਟਲੀ ਦੇ ਗੁਰਦਵਾਰੇ ਵਿਚ ਐਸਐਫ਼ਜੇ ਦੇ ਮਿਸਟਰ ਅਵਤਾਰ ਸਿੰਘ ਪੰਨੂੰ ਨੂੰ ਇਕ ਸਿਰੋਪਾਉ ਦਿਤਾ ਹੈ। 2019 ਵਿਚ ਸਿੱਖਜ਼ ਫ਼ਾਰ ਜਸਟਿਸ ਨੇ ਜਨੀਵਾ ਵਿਚ ਇਕ ਕਨਵੈਨਸ਼ਨ ਕੀਤੀ ਸੀ ਜਿਥੇ 2500 ਵਿਅਕਤੀ ਸੀ ਉਸ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਿਖਾਈ ਗਈ। ਇਕ ਉਨ੍ਹਾਂ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ 200 ਯੂਰੋ ਟ੍ਰਾਂਸਪੋਰਟ ਕੀਤਾ ਹੈ।

ਉਨ੍ਹਾਂ 'ਤੇ ਦੇਸ਼ ਨੂੰ ਤੋੜਨ ਦੇ ਦੋਸ਼ ਲਗਾਏ ਗਏ, ਕੀ 200 ਯੂਰੋ ਨਾਲ ਭਾਰਤ ਟੁੱਟ ਜਾਵੇਗਾ? ਇਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਖੋਜ ਕਰਨ 'ਤੇ ਇਕ 144 ਨੰਬਰ ਐਫ਼ਆਈਆਰ ਮਿਲੀ ਜਿਸ ਦੀ ਕਾਪੀ ਵੀ ਉਨ੍ਹਾਂ ਕੋਲ ਹੈ ਇਹ ਕਾਪੀ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਵਿਚ ਦਰਜ ਹੋਈ ਸੀ। ਉਨ੍ਹਾਂ ਨੇ ਜਦੋਂ ਇਕ ਅਖ਼ਬਾਰ ਪੜ੍ਹੀ ਸੀ ਤਾਂ ਉਸ ਵਿਚ ਇਕ ਸੁਖਚੈਨ ਸਿੰਘ ਜੋ ਕਿ ਦਲਿਤ ਤੇ ਗ਼ਰੀਬ ਪ੍ਰਵਾਰ ਨਾਲ ਸਬੰਧਤ ਹੈ ਉਸ ਤੇ ਸਰਪੰਚ ਹਾਕਮ ਸਿੰਘ ਸਿਹਰਾ ਪਿੰਡ ਨੇ ਕਿਹਾ ਸੀ ਕਿ 26 ਜੂਨ ਸੁਖਚੈਨ ਸਿੰਘ ਨੂੰ ਉਨ੍ਹਾਂ ਦੀ ਹਾਜ਼ਰੀ ਵਿਚ ਪੁਲਿਸ ਲੈ ਕੇ ਗਈ ਸੀ।

ਪਰ 28 ਜੂਨ ਨੂੰ ਖ਼ਬਰ ਆਉਂਦੀ ਹੈ ਕਿ ਸੁਖਚੈਨ ਸਿੰਘ ਨੂੰ ਗਾਜੇਵਾਸ ਪਿੰਡ ਭੁਆਨੀਪੁਰ ਸਮਾਣਾ ਰੋਡ ਤੇ ਪੁਲਿਸ ਨਾਕੇ ਤੋਂ ਫੜਿਆ ਹੈ, ਉਸ ਕੋਲੋਂ ਇਕ ਪਿਸਤੌਲ ਮਿਲਿਆ ਹੈ, ਸੱਤ ਕਾਰਤੂਸ ਮਿਲੇ ਜੋ ਕਿ ਬਿਲਕੁਲ ਹੀ ਝੂਠੀ ਕਹਾਣੀ ਬਣਾ ਕੇ ਪੇਸ਼ ਕੀਤੀ ਗਈ। ਸੁਖਪਾਲ ਖਹਿਰਾ ਤੇ ਉਨ੍ਹਾਂ ਨਾਲ ਹੋਰ ਐਮਐਲਏ ਸੁਖਚੈਨ ਸਿੰਘ ਦੇ ਘਰ ਗਏ ਸਨ ਤੇ ਉਨ੍ਹਾਂ ਨੇ ਸੁਖਚੈਨ ਦੇ ਘਰ ਦੀ ਹਾਲਤ ਦੇਖੀ। ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਪ੍ਰਵਾਰ ਬਹੁਤ ਹੀ ਗ਼ਰੀਬ ਹਾਲਤ ਵਿਚ ਰਰਿ ਰਹੇ ਹਨ। ਸਰਕਾਰ ਨੇ ਬਹੁਤ ਸਾਰੇ ਗ਼ਰੀਬ ਲੋਕਾਂ ਨੂੰ ਇਸ ਦੀ ਚਪੇਟ ਵਿਚ ਲਿਆ ਹੈ ਜੋ ਕਿ ਬਹੁਤ ਹੀ ਧੱਕਾ ਕਰਨ ਵਾਲੀ ਗੱਲ ਹੈ।

ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਆਪ ਇਨ੍ਹਾਂ ਨੂੰ ਅਤਿਵਾਦੀ ਬਣਨ ਦਾ ਰਾਹ ਦਿਖਾ ਰਹੀ ਹੈ। ਉਨ੍ਹਾਂ ਨੇ ਵਿਧਾਨ ਸਭਾ ਦੀ ਕਮੇਟੀ ਮੀਟਿੰਗ ਵਿਚ ਚੇਅਰਮੈਨ ਨੂੰ ਕਿਹਾ ਕਿ ਉਹ ਯੂ.ਏ.ਪੀ.ਏ. ਦਾ ਮਸਲਾ ਰੀਕਾਰਡ ਕਰਵਾਉਣਾ ਚਾਹੁੰਦੇ ਹਨ। ਇਸ ਸਮੇਂ ਐਡੀਸ਼ਨਲ ਚੀਫ਼ ਸੈਕਟਰੀ ਹੋਮ ਸਤੀਸ਼ ਚੰਦਰਾ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਮੌਜੂਦ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰਾ ਡਾਟਾ ਪੰਜਾਬ ਪੁਲਿਸ ਨੂੰ ਦੇ ਕੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਰੀਆਂ ਐਫ਼ਆਈਆਰਜ਼ ਦੀ ਪੂਰੀ ਤਰ੍ਹ੍ਹਾਂ ਘੋਖ ਕੀਤੀ ਜਾਵੇ। ਉਨ੍ਹਾਂ ਵਲੋਂ ਚੀਫ਼ ਮਨਿਸਟਰ ਨੂੰ ਚਿੱਠੀ ਵੀ ਲਿਖੀ ਜਾ ਚੁਕੀ ਹੈ। ਉਨ੍ਹਾਂ ਨੇ ਇਹੀ ਮੰਗ ਕੀਤੀ ਹੈ ਕਿ ਉਹ ਪੰਜਾਬ ਵਿਚ ਅਜਿਹੇ ਕਾਨੂੰਨ ਲਾਗੂ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਨਾਲ ਪੰਜਾਬ ਦੇ ਨੌਜਵਾਨਾਂ ਤੇ ਕਹਿਰ ਢਾਹਿਆ ਜਾਂਦਾ ਹੈ।

sukhpal khaira sukhpal khaira

ਪੁਲਿਸ ਨੇ ਇਕ ਨੌਜਵਾਨ ਨੂੰ ਛੱਡਣ ਲਈ ਅਦਾਲਤ 'ਚ ਕੀਤੀ ਅਰਜ਼ੀ ਦਾਇਰ
ਸਮਾਣਾ, 15 ਜੁਲਾਈ (ਚਮਕੌਰ ਮੋਤੀਫ਼ਾਰਮ) : ਪੁਲਿਸ ਵਲੋਂ ਯੂ.ਏ.ਪੀ.ਏ ਕਾਨੂੰਨ ਤਹਿਤ ਥਾਣਾ ਸਦਰ ਸਮਾਣਾ ਵਿਖੇ ਦਰਜ ਮਾਮਲੇ 'ਚ ਗ੍ਰਿਫ਼ਤਾਰ ਤਿੰਨ ਨੌਜਵਾਨਾਂ 'ਚੋਂ ਇਕ ਨੌਜਵਾਨ ਜਸਪ੍ਰੀਤ ਸਿੰਘ ਵਿਰੁਧ ਪੁਲਿਸ ਨੂੰ ਕੋਈ ਪੁਖਤਾ ਸਬੂਤ ਨਾ ਮਿਲਣ ਕਾਰਨ ਪੁਲਿਸ ਵਲੋਂ ਨੌਜਵਾਨ ਨੂੰ ਛੱਡ ਦੇਣ ਸਬੰਧੀ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਹੈ। ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਸਵਾਲੀਆਂ ਚਿੰਨ੍ਹ ਲਗ ਰਹੇ ਹਨ ਕਿਉਂਕਿ ਪੁਲਿਸ ਵਲੋਂ ਗ੍ਰਿਫ਼ਤਾਰ ਇਨ੍ਹਾਂ ਤਿੰਨ ਨੌਜਵਾਨਾਂ ਸਮੇਤ ਹੋਰ ਕਈ ਨੌਜਵਾਨਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਵਿਸ਼ਵ ਭਰ ਦੇ ਆਗੂਆਂ ਯੂ.ਏ.ਪੀ.ਏ. ਕਾਨੂੰਨ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਸਿੱਖ ਕੌਮ ਵਿਰੁਧ ਸਾਜਿਸ਼ ਗਰਦਾਨਿਆਂ ਸੀ।

ਜਸਪ੍ਰੀਤ ਸਿਘ 19 ਸਾਲਾ ਵਾਸੀ ਅਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬੇਰੋਵਾਲ ਅਫ਼ਗਾਨ ਦਾ ਰਹਿਣ ਵਾਲਾ ਹੈ ਜਿਸ ਨੂੰ ਸਮਾਣਾ ਪੁਲਿਸ ਨੇ 28 ਜੂਨ ਨੂੰ ਗ੍ਰਿਫ਼ਤਾਰ ਦਿਖਾਇਆ ਤੇ ਉਸ ਨੂੰ ਦੂਜੇ ਮੁਲਜ਼ਮ ਸੂਖਚੈਨ ਸਿੰਘ ਵਾਸੀ ਪਟਿਆਲਾ ਨਾਲ ਜੇਲ ਭੇਜ ਦਿਤਾ ਗਿਆ ਸੀ। ਜਿਸ ਸਬੰਧੀ ਉਪ ਕਪਤਾਨ ਪੁਲਿਸ (ਜਾਂਚ) ਕ੍ਰਿਸ਼ਨ ਕੁਮਾਰ ਪੈਂਥੇ ਨੇ ਦਸਿਆ ਕਿ ਉਨ੍ਹਾਂ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਸੀ ਕਿ ਜਸਪ੍ਰੀਤ ਸਿੰਘ ਤੋਂ ਜਾਂਚ ਦੌਰਾਨ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਜਿਸ ਕਾਰਨ ਉਸ ਨੂੰ ਛੱਡ ਦੇਣ ਦੇ ਆਦੇਸ਼ ਜਾਰੀ ਕੀਤੇ ਜਾਣ।

ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਗ੍ਰਿਫ਼ਤਾਰ ਇਨ੍ਹਾਂ ਨੌਜਵਾਨਾਂ ਸਬੰਧੀ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਵਲੋਂ 30 ਜੂਨ ਨੂੰ ਪਟਿਆਲਾ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਕਰਦਿਆਂ ਦਾਅਵਾ ਕੀਤਾ ਗਿਆ ਸੀ ਕਿ ਪੁਲਿਸ ਵਲੋਂ ਖ਼ਾਲਿਸਤਾਨ ਲਿਰੇਸ਼ਨ ਫ਼ੋਰਸ ਨਾਲ ਸਬੰਧਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਤਾਰ ਪਾਕਿਸਤਾਨ, ਸਾਊਦੀ ਅਰਬ ਤੇ ਯੂ.ਕੇ (ਇੰਗਲੈਂਡ) ਦੇ ਖ਼ਾਲਿਸਤਾਨੀ ਆਗੂਆਂ ਨਾਲ ਜੁੜੇ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement