ਬਠਿੰਡਾ ਥਰਮਲ ਪਲਾਂਟ : ਹੁਣ ਹੋਂਦ ਮਿਟਾਉਣ ਦੀ ਤਿਆਰੀ, ਮਸ਼ੀਨਰੀ ਵੇਚਣ ਤੇ ਢਾਹੁਣ ਲਈ ਨੋਟਿਸ ਜਾਰੀ!
Published : Jul 16, 2020, 8:18 pm IST
Updated : Jul 16, 2020, 8:18 pm IST
SHARE ARTICLE
Thermal Plant
Thermal Plant

ਜ਼ਮੀਨ ਪੁੱਡਾ ਹਵਾਲੇ ਕਰਨ ਤੋਂ ਬਾਅਦ ਮਸ਼ੀਨਰੀ ਵੇਚਣ ਦੀ ਤਿਆਰੀ

ਬਠਿੰਡਾ : ਦਹਾਕਿਆਂ ਤਕ ਬਠਿੰਡਾ ਦੇ ਟਿੱਬਿਆਂ ਨੂੰ ਰੰਗਭਾਗ ਲਾਉਣ ਵਾਲੇ ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਦੇ ਵਜੂਦ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਤਿਆਰੀਆਂ ਵਿੱਢ ਦਿਤੀਆਂ ਹਨ। ਪਿਛਲੇ ਦਿਨੀਂ ਪੰਜਾਬ ਵਜ਼ਾਰਤ ਵਲੋਂ ਥਰਮਲ ਦੇ ਨਾਂ ਬੋਲਦੀ 1687 ਏਕੜ ਜ਼ਮੀਨ ਨੂੰ ਪੁੱਡਾ ਹਵਾਲੇ ਕਰਨ ਦੇ ਲਏ ਫ਼ੈਸਲੇ ਤੋਂ ਬਾਅਦ ਹੁਣ ਇਸ ਪਲਾਂਟ ਨੂੰ ਢਾਹੁਣ ਲਈ ਟੈਂਡਰ ਜਾਰੀ ਕਰ ਦਿਤਾ ਗਿਆ ਹੈ। ਇਸ ਲਈ 20 ਜੁਲਾਈ ਤਕ ਠੇਕੇਦਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜਿਸਤੋਂ ਬਾਅਦ 20 ਅਗੱਸਤ ਨੂੰ ਬੋਲੀ ਰੱਖੀ ਗਈ ਹੈ।

thermal plant bathindathermal plant bathinda

ਪਿਛਲੇ ਦਿਨੀਂ ਪਾਵਰਕਾਮ ਵਲੋਂ ਜਾਰੀ ਟੈਂਡਰ ਤਹਿਤ ਇਸ ਪਲਾਂਟ ਦੀ ਸਾਰੀ ਮਸ਼ੀਨਰੀ ਰਿਜ਼ਰਵ ਕੀਮਤ 132 ਕਰੋੜ ਰੱਖੀ ਗਈ ਹੈ। ਇਸ ਵਿਚ ਚਿਮਨੀਆਂ ਸਹਿਤ ਸਾਰਾ ਇਮਾਰਤੀ ਮਟੀਰੀਅਲ, ਮਸ਼ੀਨਰੀ, ਤਾਰਾਂ ਤੇ ਪਾਇਪ ਲਾਈਨ ਆਦਿ ਸਾਰਾ ਕੁੱਝ ਸ਼ਾਮਲ ਹੈ। ਗੌਰਤਲਬ ਹੈ ਕਿ ਮੌਜੂਦਾ ਸਰਕਾਰ ਨੇ ਇਕ ਜਨਵਰੀ 2018 ਤੋਂ ਇਸ ਥਰਮਲ ਪਲਾਂਟ ਨੂੰ ਪੱਕੇ ਤੌਰ 'ਤੇ ਬੰਦ ਕਰ ਦਿਤਾ ਸੀ। ਜਿਸਤੋਂ ਬਾਅਦ ਹੀ ਇਸਨੂੰ ਢਾਹੁਣ ਤੇ ਇਸਦੀ ਜ਼ਮੀਨ ਵੇਚਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ। ਪ੍ਰੰਤੂ ਹੁਣ ਪਿਛਲੇ ਇਕ ਮਹੀਨੇ ਤੋਂ ਇਸਦੀ ਹੋਂਦ ਮਿਟਾਉਣ ਲਈ ਸਰਕਾਰ ਵਲੋਂ ਜੰਗੀ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ।

 Bathinda Thermal PlantBathinda Thermal Plant

ਇਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਾਬੇ ਨਾਨਕ ਦੀ 500ਵੀਂ ਜਨਮ ਸ਼ਤਾਬਦੀ ਮੌਕੇ ਸਾਲ 1969 'ਚ ਇਸ ਥਰਮਲ ਪਲਾਂਟ ਦਾ ਨੀਂਹ ਪੱਥਰ ਰਖਿਆ ਗਿਆ ਸੀ। ਜਿਸਤੋਂ ਬਾਅਦ 110-110 ਮੈਗਾਵਾਟ ਵਾਲੇ ਚਾਰ ਯੂਨਿਟਾਂ ਵਿਚੋਂ ਆਖ਼ਰੀ ਨੇ 1976 ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ। ਕੁੱਝ ਸਾਲ ਪਹਿਲਾਂ ਇਸ ਪਲਾਂਟ ਦੇ ਨਵੀਨੀਕਰਨ ਉਪਰ ਵੀ ਕਰੀਬ 715 ਕਰੋੜ ਰੁਪਏ ਖ਼ਰਚਿਆਂ ਗਿਆ ਸੀ। ਜਿਸਤੋਂ ਬਾਅਦ ਇਸਦੀ ਮਿਆਦ 2030 ਤਕ ਵਧ ਗਈ ਸੀ। ਪ੍ਰੰਤੂ ਪਹਿਲਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਤੇ ਹੁਣ ਮੌਜੂਦਾ ਕਾਂਗਰਸ ਸਰਕਾਰ ਨੇ ਇਸਦੀ ਚਿਮਨੀਆਂ ਵਿਚੋਂ ਸਦਾ ਲਈ ਧੂੰਆ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਹੈ। ਹਾਲਾਂਕਿ ਸਾਲ 2017 ਦੀਆਂ ਚੋਣਾਂ ਸਮੇਂ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ ਦਾ ਭਰੋਸਾ ਦਿਤਾ ਸੀ।

 Bathinda Thermal PlantBathinda Thermal Plant

ਉਧਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਇਪੰਲਾਈਜ਼ ਫ਼ੈਡਰੇਸ਼ਨ ਬਠਿੰਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਇਸ ਮੁੱਦੇ 'ਤੇ ਸਰਕਾਰ ਬਹਿਸ ਕਰਨ ਤੋਂ ਵੀ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸਵਾਲ ਪ੍ਰੋਗਰਾਮ ਤਹਿਤ ਉਨ੍ਹਾਂ ਇਸ ਮੁੱਦੇ 'ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਬਹਿਸ ਕਰਵਾਉਣ ਦੀ ਮੰਗ ਕੀਤੀ ਸੀ ਪ੍ਰੰਤੂ ਕੋਈ ਜਵਾਬ ਨਹੀਂ ਦਿੱਤਾ। ਸ: ਸੰਧੂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਇਸੇ ਪਲਾਂਟ ਨੂੰ ਪਰਾਲੀ ਨੂੰ ਚਲਾਉਣ ਦਾ ਭਰੋਸਾ ਦਿਤਾ ਸੀ। ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਪੰਨੂ ਨੇ ਇਸ ਇਸ਼ਤਿਹਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਬਠਿੰਡਾ ਥਰਮਲ ਨੂੰ ਬੰਦ ਕਰਨ ਅਤੇ ਹੁਣ ਇਸਦਾ ਸਾਮਾਨ ਵੇਚ ਕੇ ਜ਼ਮੀਨ ਵੇਚਣ ਦੇ ਫ਼ੈਸਲੇ ਨੂੰ ਥਰਮਲ ਦੇ ਮੁਲਾਜ਼ਮ ਲਾਗੂ ਨਹੀਂ ਹੋਣ ਦੇਣਗੇ।

Thermal plant BathindaThermal plant Bathinda

ਝੀਲਾਂ ਤੇ ਕੂਲਿੰਗ ਟਾਵਰ ਨੂੰ ਰਖਿਆ ਜਾਵੇਗਾ ਬਰਕਰਾਰ : ਉਧਰ ਇਹ ਵੀ ਪਤਾ ਚੱਲਿਆ ਹੈ ਕਿ ਬਠਿੰਡਾ ਪੱਟੀ ਦੇ ਲੋਕਾਂ ਵਿਚ ਇਸ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ 'ਚ ਪਨਪ ਰਹੇ ਗੁੱਸੇ ਨੂੰ ਸ਼ਾਂਤ ਕਰਨ ਲਈ ਸਰਕਾਰ ਨੇ ਫ਼ਿਲਹਾਲ ਥਰਮਲ ਦੀਆਂ ਝੀਲਾਂ ਤੇ ਇਸਦੇ ਕੂਲਿੰਗ ਟਾਵਰਾਂ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ। ਥਰਮਲ ਪਲਾਂਟ ਦੇ ਅਧਿਕਾਰੀਆਂ ਨੇ ਦਸਿਆ ਕਿ ਲਗਾਏ ਟੈਂਡਰ ਵਿਚ ਉਕਤ ਦੋਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement