ਦੇਹਰਾਦੂਨ 'ਚ ਮੀਂਹ ਕਾਰਨ ਢਹਿ-ਢੇਰੀ ਹੋਇਆ ਮਕਾਨ, ਤਿੰਨ ਮੌਤਾਂ
Published : Jul 16, 2020, 11:36 am IST
Updated : Jul 16, 2020, 11:36 am IST
SHARE ARTICLE
 Three killed in house collapse in Dehradun
Three killed in house collapse in Dehradun

ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਚੁਕਖੁਵਾਲਾ ਇਲਾਕੇ ਵਿਚ ਇਕ ਮਕਾਨ ਢਹਿ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ।

ਉਤਰਾਖੰਡ, 15 ਜੁਲਾਈ : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਚੁਕਖੁਵਾਲਾ ਇਲਾਕੇ ਵਿਚ ਇਕ ਮਕਾਨ ਢਹਿ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ਼.) ਦੀ ਟੀਮ ਬਚਾਅ ਕੰਮ 'ਚ ਜੁੱਟ ਗਈ। ਉਨ੍ਹਾਂ ਨੇ 6 ਲੋਕਾਂ ਨੂੰ ਬਾਹਰ ਕਢਿਆ ਹੈ, ਇਨ੍ਹਾਂ 'ਚੋਂ 3 ਦੀ ਮੌਤ ਹੋ ਗਈ, ਜਦਕਿ 3 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਖ਼ਦਸ਼ਾ ਹੈ ਕਿ ਅਜੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

File Photo File Photo

ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਗਲਵਾਰ ਦੇਰ ਰਾਤ ਤੇਜ਼ ਮੀਂਹ ਕਾਰਨ ਵਾਪਰਿਆ।  ਮਕਾਨ ਢਹਿਣ ਨਾਲ ਘਰ ਵਿਚ ਸੌਂ ਰਹੇ ਪਰਵਾਰ ਦੇ ਸਾਰੇ ਮੈਂਬਰ ਮਲਬੇ ਹੇਠਾਂ ਦੱਬੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ਼.) ਦੀ ਟੀਮ ਮੌਕੇ 'ਤੇ ਪੁੱਜੀ। ਉਨ੍ਹਾਂ ਨੇ ਸਥਾਨਕ ਐਸ. ਡੀ. ਆਰ. ਐਫ਼. ਅਤੇ ਪੁਲਿਸ ਨਾਲ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। 3 ਲੋਕਾਂ ਨੂੰ ਜਿਊਂਦਾ ਬਚਾਇਆ ਅਤੇ 3 ਲਾਸ਼ਾਂ ਨੂੰ ਕਢਿਆ ਗਿਆ ਹੈ। ਐਨ.ਡੀ.ਆਰ.ਐਫ਼. ਦੇ ਡਾਇਰੈਕਟਰ ਜਨਰਲ ਸੱਤਿਆ ਪ੍ਰਧਾਨ ਨੇ ਇਹ ਜਾਣਕਾਰੀ ਦਿਤੀ। ਬਚਾਅ ਮੁਹਿੰਮ ਅਜੇ ਜਾਰੀ ਹੈ। ਹਾਦਸੇ ਮਗਰੋਂ ਮੌਕੇ 'ਤੇ ਆਈ.ਜੀ. ਅਭਿਨਵ ਕੁਮਾਰ, ਡੀ. ਆਈ. ਜੀ. ਅਰੁਣਾ ਮੋਹਨ ਜੋਸ਼ੀ, ਡੀ.ਐਮ. ਆਸ਼ੀਸ਼ ਸ਼੍ਰੀਵਾਸਤਵ ਸਮੇਤ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਜੂਦ ਹਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement