
CM ਪੰਜਾਬ ਨੇ ਜ਼ਾਹਰ ਕੀਤਾ ਦੁੱਖ
ਬਰਨਾਲਾ: ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਯਾਂਗ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਟਰੱਕ ਦੇ ਖੱਡ ਵਿੱਚ ਡਿੱਗਣ ਨਾਲ ਫਾਰ ਸਿੱਖ ਲਾਈਟ ਇਨਫੈਨਟਰੀ ਆਰਮੀ ਦੇ ਸਿਪਾਹੀ ਜਸਮਨ ਸਿੰਘ (22) ਪੁੱਤਰ ਅਵਤਾਰ ਵਾਸੀ ਢਿੱਲਵਾਂ ਦੇ ਅਰੁਣਾਚਲ ਪ੍ਰਦੇਸ਼ ’ਚ ਮੌਤ ਹੋ ਗਈ ਸੀ ਜਦਕਿਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਸਨ।
Martyr Jasman Singh
ਕੈਪਟਨ ਅਮਰਿੰਦਰ ਸਿੰਘ ਨੇ ਜ਼ਾਹਰ ਕੀਤਾ ਦੁੱਖ
ਕੈਪਟਨ ਅਮਰਿੰਦਰ ਸਿੰਘ ਨੇ ਸਿਪਾਹੀ ਦੀ ਮੌਤ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਇੱਕ ਮੰਦਭਾਗੇ ਹਾਦਸੇ ਵਿੱਚ 4 ਸਿੱਖ ਲਾਈਟ ਇਨਫੈਂਟਰੀ ਦੇ ਸਿਪਾਹੀ ਜਸਮਨ ਸਿੰਘ ਸ਼ਹੀਦ ਹੋ ਗਿਆ ਜੋ ਪਿੰਡ ਢਿੱਲਵਾਂ ਨਾਭਾ ਪਿੰਡ, ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ। ਮੇਰੀ ਹਮਦਰਦੀ ਬਹਾਦਰ ਸਿਪਾਹੀ ਦੇ ਪਰਿਵਾਰ ਨਾਲ ਹੈ। ਜੈ ਹਿੰਦ!
Saddened to lose Sepoy Jasman Singh of 4 Sikh Light Infantry in an unfortunate accident in Arunachal Pradesh. Jasman was from Dhilwan Nabha village, Dist Barnala. My condolences are with the family of the brave soldier. Jai Hind! ???????? pic.twitter.com/STQ6R0uzkK
— Capt.Amarinder Singh (@capt_amarinder) July 16, 2021
ਦੱਸ ਦੇਈਏ ਕਿ ਫੌਜੀ ਜਸਮਨ ਸਿੰਘ ਲਗਭਗ ਸਵਾ ਮਹੀਨਾਂ ਪਹਿਲਾਂ ਆਪਣੇ ਪਿੰਡ ਢਿੱਲਵਾਂ ’ਚ ਛੁੱਟੀ ਤੇ ਆ ਕੇ ਆਪਣੇ ਪਰਿਵਾਰ ਨੂੰ ਮਿਲ ਕੇ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਡੇਢ ਮਹੀਨੇ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਨਿਵਾਸੀਆਂ ਨੂੰ ਕਦੇ ਨਹੀਂ ਮਿਲ ਸਕੇਗਾ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ਹੀਦ ਫੌਜੀ ਦਾ ਅੰਤਿਮ ਸਸਕਾਰ 16 ਜੁਲਾਈ ਨੂੰ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ