ਹੀਥਰੋ ਦੇ ਫ਼ੈਸਲੇ ਤੋਂ ਨਾਰਾਜ਼ ਏਅਰਲਾਈਨਜ਼, ਯਾਤਰੀਆਂ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀ ਦਾ ਸਾਹਮਣਾ
Published : Jul 16, 2022, 12:39 am IST
Updated : Jul 16, 2022, 12:39 am IST
SHARE ARTICLE
image
image

ਹੀਥਰੋ ਦੇ ਫ਼ੈਸਲੇ ਤੋਂ ਨਾਰਾਜ਼ ਏਅਰਲਾਈਨਜ਼, ਯਾਤਰੀਆਂ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀ ਦਾ ਸਾਹਮਣਾ

ਨਵੀਂ ਦਿੱਲੀ, 15 ਜੁਲਾਈ : ਲੰਡਨ ਦੇ ਹੀਥਰੋ ਹਵਾਈ ਅੱਡੇ ਨੇ ਮੁਸਾਫ਼ਰਾਂ ਦੀਆਂ ਲੰਬੀਆਂ ਕਤਾਰਾਂ, ਸਾਮਾਨ ਦੇ ਆਉਣ ’ਚ ਦੇਰੀ ਵਰਗੀਆਂ ਸਮੱਸਿਆਵਾਂ ਕਾਰਨ ਰੋਜ਼ਾਨਾ ਸਿਰਫ਼ 1 ਲੱਖ ਲੋਕਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਯਾਤਰੀਆਂ ਦੀ ਗਿਣਤੀ ’ਤੇ ਇਸ ਪਾਬੰਦੀ ਨੇ ਲੰਡਨ ਅਤੇ ਭਾਰਤ ਵਿਚਾਲੇ ਉਡਾਣਾਂ ਨੂੰ ਪ੍ਰਭਾਵਿਤ ਕੀਤਾ ਹੈ।
ਵਰਜਿਨ ਏਅਰਲਾਈਨਜ਼ ਨੇ ਅੱਜ ਲੰਡਨ ਤੋਂ ਦਿੱਲੀ ਲਈ ਅਪਣੀ ਸਵੇਰ ਦੀ ਉਡਾਣ ਰੱਦ ਕਰ ਦਿਤੀ ਹੈ। ਏਅਰ ਇੰਡੀਆ ਨੇ ਲੰਡਨ-ਅਹਿਮਦਾਬਾਦ ਫਲਾਈਟ ਨੂੰ ਵੀ ਕਈ ਘੰਟੇ ਅੱਗੇ ਵਧਾ ਦਿਤਾ ਹੈ। ਹੀਥਰੋ ਹਵਾਈ ਅੱਡੇ ’ਤੇ ਇਹ ਪਾਬੰਦੀ 11 ਸਤੰਬਰ ਤਕ ਲਾਗੂ ਰਹੇਗੀ, ਜਿਸ ਨਾਲ ਅਗਲੇ ਦੋ ਮਹੀਨਿਆਂ ਤਕ ਦੋਹਾਂ ਦੇਸ਼ਾਂ ਵਿਚਾਲੇ ਹਵਾਈ ਆਵਾਜਾਈ ਘੱਟ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਹੀਥਰੋ ਬ੍ਰਿਟੇਨ ਦਾ ਸੱਭ ਤੋਂ ਵਿਅਸਤ ਹਵਾਈ ਅੱਡਾ ਹੈ ਅਤੇ ਯਾਤਰੀਆਂ ਦੀ ਗਿਣਤੀ ਘੱਟ ਕਰਨ ਦਾ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਏਅਰਪੋਰਟ ਪ੍ਰਸ਼ਾਸਨ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਹੀਥਰੋ ਹਵਾਈ ਅੱਡੇ ਦੇ ਫ਼ੈਸਲੇ ਨੇ ਕਈ ਏਅਰਲਾਈਨਾਂ ਨੂੰ ਅਪਣੀਆਂ ਉਡਾਣਾਂ ਰੱਦ ਕਰਨ ਲਈ ਮਜਬੂਰ ਕੀਤਾ ਹੈ ਅਤੇ ਕੱੁਝ ਨੂੰ ਅਪਣਾ ਸਮਾਂ ਬਦਲਣਾ ਪਿਆ ਹੈ ਜਾਂ ਯੂਕੇ ਦੇ ਕਿਸੇ ਹੋਰ ਹਵਾਈ ਅੱਡੇ ’ਤੇ ਉਡਾਣ ਭਰਨੀ ਪੈ ਰਹੀ ਹੈ। ਏਅਰ ਇੰਡੀਆ, ਵਿਸਤਾਰਾ, ਬ੍ਰਿਟਿਸ਼ ਏਅਰਵੇਜ਼ ਅਤੇ ਵਰਜਿਨ ਐਟਲਾਂਟਿਕ ਭਾਰਤ ਅਤੇ ਲੰਡਨ ਵਿਚਕਾਰ ਰੋਜ਼ਾਨਾ ਉਡਾਣ 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement