ਕਰਜ਼ੇ ਤੋਂ ਤੰਗ ਆ ਕੇ ਪੰਜ ਧੀਆਂ ਦੇ ਬਾਪ ਨੇ ਚੁੱਕਿਆ ਖੌਫ਼ਨਾਕ ਕਦਮ 
Published : Jul 16, 2022, 7:48 pm IST
Updated : Jul 16, 2022, 7:48 pm IST
SHARE ARTICLE
mansa news
mansa news

ਮਾਨਸਾ ਦੇ ਪਿੰਡ ਖਿਆਲਾ ਕਲਾਂ ਦਾ ਰਹਿਣ ਵਾਲਾ ਸੀ ਮ੍ਰਿਤਕ ਹਰਮੇਸ਼ ਸਿੰਘ 

ਮਾਨਸਾ : ਖਿਆਲਾ ਕਲਾਂ ਵਿਖੇ ਮਜ਼ਦੂਰ ਹਰਮੇਸ਼ ਸਿੰਘ (47) ਪੁੱਤਰ ਨਾਜ਼ਰ ਸਿੰਘ ਨੇ ਗਲ਼ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਹਰਮੇਸ਼ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਝੋਨੇ ਦੀ ਲਵਾਈ ਅਤੇ ਮੱਕੀ ਦਾ ਅਚਾਰ ਬਣਾਉਂਣ ਦੀ ਮਜ਼ਦੂਰੀ 'ਤੇ ਜਾਂਦਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੱਗ ਰਿਹਾ ਸੀ।

deathdeath

ਉਸ ਨੇ ਦੱਸਿਆ ਜਦੋਂ ਉਹ ਸਵੇਰੇ ਸਾਢੇ ਕੁ ਤਿੰਨ ਵਜੇ ਵਿਹੜੇ 'ਚ ਆਈ ਤਾਂ ਹਰਮੇਸ਼ ਸਿੰਘ ਪਾਥੀਆਂ ਵਾਲੇ ਸ਼ੈਡ ਨਾਲ ਲਮਕ ਰਿਹਾ ਸੀ। ਹਰਮੇਸ਼ ਸਿੰਘ ਦੇ ਪੁੱਤਰ ਗੁਲਾਬ ਸਿੰਘ ਤੇ ਚਾਚਾ ਜਾਗਰ ਸਿੰਘ ਨੇ ਦੱਸਿਆ ਕਿ ਹਰਮੇਸ਼ ਸਿੰਘ ਦੇ ਪੰਜ ਧੀਆਂ ਤੇ ਤਿੰਨ ਪੁੱਤਰ ਸਨ। ਲਗਾਤਾਰ ਮਜ਼ਦੂਰੀ ਕਰਨ ਦੇ ਬਾਵਜੂਦ ਵੀ ਪਰਿਵਾਰ ਸਿਰ ਕਰਜ਼ਾ ਸੀ ਜਿਸ ਦੀ ਹਰਮੇਸ਼ ਬਹੁਤ ਫਿਕਰ ਕਰਦਾ ਸੀ।

photo photo

ਜਾਗਰ ਸਿੰਘ ਨੇ ਦੱਸਿਆ ਕਿ ਹਰਮੇਸ਼ ਦਾ ਵੱਡਾ ਭਰਾ ਕਈ ਸਾਲ ਪਹਿਲਾਂ ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਆਤਮ ਹੱਤਿਆ ਕਰ ਗਿਆ ਸੀ ਤੇ ਢਾਈ ਸਾਲ ਪਹਿਲਾਂ ਹਰਮੇਸ਼ ਦਾ ਵੱਡਾ ਲੜਕਾ ਆਤਮ ਹੱਤਿਆ ਕਰ ਗਿਆ ਸੀ। ਹੁਣ ਪਰਿਵਾਰ ਪਾਲਣ ਦੀ ਸਾਰੀ ਜ਼ਿੰਮੇਵਾਰੀ ਹਰਮੇਸ਼ ਸਿਰ ਸੀ।

ਪੰਜਾਬ ਕਿਸਾਨ ਯੁਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਗੁਰਜੰਟ ਸਿੰਘ ਅਤੇ ਡਾਕਟਰ ਬਿੱਕਰ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਆਰਥਿਕ ਤੌਰ 'ਤੇ ਟੁੱਟੇ ਪਰਿਵਾਰ ਦੀ ਮੱਦਦ ਕੀਤੀ ਜਾਵੇ। ਕਿਸਾਨ ਆਗੂਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਮਜ਼ਦੂਰਾਂ ਦੇ ਸਮੁੱਚੇ ਕਰਜੇ 'ਤੇ ਲੀਕ ਮਾਰੀ ਜਾਵੇ।  

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement