ਛੋਟੇ ਕਾਰੋਬਾਰੀਆਂ ਨੂੰ ਹੋਵੇਗਾ ਫ਼ਾਇਦਾ, ਹੌਲੀ-ਹੌਲੀ ਕਈ ਸ਼ਹਿਰਾਂ ਤਕ ਹੋਵੇਗਾ ਓ. ਐਨ. ਡੀ. ਸੀ. ਦਾ ਵਿਸਤਾਰ : ਗੋਇਲ
Published : Jul 16, 2022, 12:43 am IST
Updated : Jul 16, 2022, 12:43 am IST
SHARE ARTICLE
image
image

ਛੋਟੇ ਕਾਰੋਬਾਰੀਆਂ ਨੂੰ ਹੋਵੇਗਾ ਫ਼ਾਇਦਾ, ਹੌਲੀ-ਹੌਲੀ ਕਈ ਸ਼ਹਿਰਾਂ ਤਕ ਹੋਵੇਗਾ ਓ. ਐਨ. ਡੀ. ਸੀ. ਦਾ ਵਿਸਤਾਰ : ਗੋਇਲ

ਨਵੀਂ ਦਿੱਲੀ, 15 ਜੁਲਾਈ : ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਓਪਨ ਨੈੱਟਵਰਕ ਫ਼ਾਰ ਡਿਜੀਟਲ ਕਾਮਰਸ ਯਾਨੀ ਓ. ਐੱਨ. ਡੀ. ਸੀ. ਦਾ ਪਾਇਲਟ ਪੜਾਅ ਸਫ਼ਲ ਰਹਿਣ ਤੋਂ ਬਾਅਦ ਹੁਣ ਹੌਲੀ-ਹੌਲੀ ਇਸ ਦਾ ਹੋਰ ਸ਼ਹਿਰਾਂ ਤਕ ਵਿਸਤਾਰ ਕੀਤਾ ਜਾਵੇਗਾ।
ਓ. ਐਨ. ਡੀ. ਸੀ. ਦਾ 5 ਸ਼ਹਿਰਾਂ ’ਚ ਪਾਇਲਟ ਪੜਾਅ ਚੱਲ ਰਿਹਾ ਹੈ ਅਤੇ ਇਹ ਸਫਲ ਰਿਹਾ ਹੈ। ਗੋਇਲ ਤੋਂ ਪੁਛਿਆ ਗਿਆ ਕਿ ਕੀ ਉਨ੍ਹਾਂ ਦੀ ਯੋਜਨਾ ਇਸ ਦਾ ਵਿਸਤਾਰ ਹੋਰ ਸ਼ਹਿਰਾਂ ਤਕ ਕਰਨ ਦੀ ਹੈ? ਇਸ ’ਤੇ ਮੰਤਰੀ ਨੇ ਕਿਹਾ,‘‘ਬਿਲਕੁਲ ਹੈ।’’ ਉਨ੍ਹਾਂ ਕਿਹਾ ਕਿ ਓ. ਐਨ. ਡੀ. ਸੀ. ਦਾ ਹੌਲੀ-ਹੌਲੀ ਵਿਸਤਾਰ ਕੀਤਾ ਜਾਵੇਗਾ। ਇਸ ਤਰ੍ਹਾਂ ਅਸੀਂ ਪਤਾ ਲਗਾਵਾਂਗੇ ਕਿ ਇਸ ਦੀ ਵਰਤੋਂ ਕਰਨੀ ਕਿੰਨੀ ਸੌਖਾਲੀ ਹੈ, ਡਾਟਾ ਇਕੱਠਾ ਕਰਨ ਲਈ ਸਾਨੂੰ ਕਿਸ ਤਰ੍ਹਾਂ ਦੀ ਸਮਰਥਾ ਦੀ ਲੋੜ ਹੈ ਅਤੇ ਪੂਰੀ ਪ੍ਰਕਿਰਿਆ ਦਾ ਪ੍ਰਬੰਧਨ ਕਿਸ ਤਰ੍ਹਾਂ ਕਰਨਾ ਹੈ। ਇਸ ਦਿਸ਼ਾ ’ਚ ਕੰਮ ਹਾਲੇ ਚੱਲ ਹੀ ਰਿਹਾ ਹੈ।
ਓ. ਐਨ. ਡੀ. ਸੀ. ਨੂੰ ਅਪ੍ਰੈਲ ’ਚ 5 ਸ਼ਹਿਰਾਂ-ਦਿੱਲੀ, ਰਾਸ਼ਟਰੀ ਰਾਜਧਾਨੀ ਖੇਤਰ, ਭੋਪਾਲ, ਸ਼ਿਲਾਂਗ ਅਤੇ ਕੋਇੰਬਟੂਰ ’ਚ ਸ਼ੁਰੂ ਕੀਤਾ ਗਿਆ ਸੀ। ਗੋਇਲ ਨੇ ਕਿਹਾ ਕਿ ਓ. ਐੱਨ. ਡੀ. ਸੀ. ਡਿਜੀਟਲ ਕਾਮਰਸ ਦੁਨੀਆਂ ਦਾ ਲੋਕਤੰਤਰੀਕਰਨ ਕਰਨਾ ਹੈ। ਤਕਨਾਲੋਜੀ ਨੂੰ ਭਾਰਤ ਦੇ ਦੂਰ-ਦੁਰਾਡੇ ਦੇ ਕੋਨਿਆਂ ਤਕ ਪਹੁੰਚਾਉਣ ਲਈ ਇਹ ਕਈ ਸਟਾਰਟਅਪ ਨੂੰ ਜਨਮ ਦੇ ਸਕਦਾ ਹੈ।
ਕੇਂਦਰ ਸਰਕਾਰ ਨੇ ਇਕ ਨਵੀਂ ਤਰ੍ਹਾਂ ਦੇ ਈ-ਕਾਮਰਸ ਪਲੇਟਫ਼ਾਰਮ ਦੀ ਸ਼ੁਰੂਆਤ ਕੀਤੀ ਹੈ। ਬੀਤੇ ਅਪ੍ਰੈਲ ਮਹੀਨੇ ’ਚ ਦੇਸ਼ ਦੇ 5 ਸ਼ਹਿਰਾਂ ’ਚ ਓ. ਐਨ. ਡੀ. ਸੀ. ਦਾ ਪਾਇਲਟ ਪੜਾਅ ਸ਼ੁਰੂ ਕੀਤਾ ਗਿਆ ਸੀ। ਓ. ਐਨ. ਡੀ. ਸੀ. ਇਕ ਯੂ. ਪੀ. ਆਈ. ਕਿਸਮ ਦਾ ਪ੍ਰੋਟੋਕਾਲ ਹੈ ਅਤੇ ਇਸ ਪੂਰੀ ਕਵਾਇਦ ਦਾ ਮਕਸਦ ਤੇਜ਼ੀ ਨਾਲ ਵਧਦੇ ਈ-ਕਾਮਰਸ ਖੇਤਰ ਨੂੰ ਦੂਰ-ਦਰਾਡੇ ਦੇ ਖੇਤਰਾਂ ਤਕ ਪਹੁੰਚਾਉਣਾ, ਛੋਟੇ ਪ੍ਰਚੂਨ ਵਿਕ੍ਰੇਤਾਵਾਂ ਦੀ ਮਦਦ ਕਰਨਾ ਅਤੇ ਦਿੱਗਜ਼ ਆਨਲਾਈਨ ਪ੍ਰਚੂਨ ਵਿਕ੍ਰੇਤਾਵਾਂ ਦੀ ਹੋਂਦ ਨੂੰ ਘੱਟ ਕਰਨਾ ਹੈ। ਇਹ ਵਪਾਰ ਅਤੇ ਉਦਯੋਗ ਮੰਤਰਾਲਾ ਦੇ ਤਹਿਤ ਡਿਪਾਰਟਮੈਂਟ ਫ਼ਾਰ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਯਾਨੀ ਡੀ. ਪੀ. ਆਈ. ਆਈ. ਟੀ. ਦੀ ਇਕ ਪਹਿਲ ਹੈ। (ਏਜੰਸੀ)
 

SHARE ARTICLE

ਏਜੰਸੀ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement