ਬੱਚੇ ਦੀ ਮੌਤ ਭੈਣ ਨਾਲ ਨਾਨਕੇ ਘਰ ਰਹਿੰਦਾ ਸੀ ਮ੍ਰਿਤਕ ਬੱਚਾ
ਅਬੋਹਰ: ਅਬੋਹਰ ਸਬ-ਡਵੀਜ਼ਨ ਦੇ ਪਿੰਡ ਦਾਨੇਵਾਲਾ ਸਤਕੋਸੀ ਵਿਚ ਆਪਣੇ ਨਾਨਕੇ ਘਰ ਰਹਿੰਦੇ 3 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਬੀਤੀ ਰਾਤ ਨਹਾਉਂਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਸੂਚਨਾ ਮਿਲਦੇ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਉਸਦੀ ਲਾਸ਼ ਨੂੰ ਆਪਣੇ ਪਿੰਡ ਕੋਟਭਾਈ ਗਿੱਦੜਬਾਹਾ ਵਿਖੇ ਪਹੁੰਚਾਇਆ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: ਦਿੱਲੀ ਸਮੇਤ ਦੇਸ਼ ਦੇ 8 ਸ਼ਹਿਰਾਂ ’ਚ 80 ਰੁਪਏ ਪ੍ਰਤੀ ਕਿੱਲੋ ਦੀ ਕੀਮਤ ’ਤੇ ਟਮਾਟਰ ਦੀ ਵਿਕਰੀ ਸ਼ੁਰੂ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਨੇਵਾਲਾ ਸਤਕੋਸੀ ਦੀ ਰਹਿਣ ਵਾਲੀ ਪਰਮਜੀਤ ਕੌਰ ਦਾ ਵਿਆਹ ਪਿੰਡ ਕੋਟਭਾਈ, ਗਿੱਦੜਬਾਹਾ ਦੇ ਵਾਸੀ ਰਾਜਾ ਸਿੰਘ ਨਾਲ ਹੋਇਆ ਹੈ। ਪਰਮਜੀਤ ਕੌਰ ਦੀ ਕਰੀਬ 5 ਸਾਲ ਦੀ ਬੇਟੀ ਅਤੇ 5 ਸਾਲ ਦਾ ਬੇਟਾ ਪਿੰਡ ਦਾਨੇਵਾਲਾ ਸਤਕੋਸੀ ਵਿਖੇ ਆਪਣੇ ਨਾਨੇ ਸੁਰਿੰਦਰ ਕੋਲ ਰਹਿੰਦੇ ਸਨ। ਸ਼ਨੀਵਾਰ ਸ਼ਾਮ ਕਰੀਬ 8 ਵਜੇ ਗਰਮੀ ਜ਼ਿਆਦਾ ਹੋਣ ਕਰਕੇ 5 ਸਾਲਾ ਬੱਚਾ ਤੇ ਉਸ ਦੀ ਭੈਣ ਗੁਆਂਢੀ ਦੇ ਘਰ ਮੋਟਰ ਚਲਾ ਕੇ ਨਹਾ ਰਹੇ ਸਨ। ਇਸ ਦੌਰਾਨ ਉਹ ਖੁੱਲ੍ਹੀ ਤਾਰ ਦੀ ਲਪੇਟ 'ਚ ਆ ਕੇ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਹੜ੍ਹ ਦੌਰਾਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਸਿਹਤ ਵਿਭਾਗ ਘਰ-ਘਰ ਜਾ ਕੇ ਕਰ ਰਿਹਾ ਚੈਕਿੰਗ
ਪ੍ਰਵਾਰਕ ਮੈਂਬਰ ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਘਟਨਾ ਦਾ ਪਤਾ ਲੱਗਦਿਆਂ ਹੀ ਬੱਚੇ ਦੀ ਮਾਤਾ ਪਰਮਜੀਤ ਕੌਰ ਆਦਿ ਵੀ ਅਬੋਹਰ ਪਹੁੰਚ ਗਏ। ਪੁਲਿਸ ਨੇ ਮੈਡੀਕਲ ਕਰਵਾਉਣ ਤੋਂ ਬਾਅਦ ਬੱਚੇ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿਤੀ। ਕਰਨਵੀਰ ਦੀ ਮਾਂ ਨੌਕਰੀ ਲਈ ਸਿੰਗਾਪੁਰ ਜਾ ਰਹੀ ਸੀ ਅਤੇ 20 ਜੁਲਾਈ ਨੂੰ ਉਨ੍ਹਾਂ ਦੀ ਫਲਾਈਟ ਸੀ। ਇਸ ਕਾਰਨ ਉਸ ਨੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਆਪਣੇ ਪਿਤਾ ਕੋਲ ਰੱਖਿਆ ਸੀ ਪਰ ਸਿੰਗਾਪੁਰ ਜਾਣ ਦੀ ਖੁਸ਼ੀ ਸੋਗ ਵਿਚ ਬਦਲ ਗਈ।