ਗੁਰਜੀਤ ਔਜਲਾ ਵੱਲੋਂ ਕੈਬਨਿਟ ਮੰਤਰੀ ਧਾਲੀਵਾਲ ਨੂੰ ਚੈਲੰਜ, ਧਾਲੀਵਾਲ ਆਪਣੇ ਡੇਢ ਸਾਲ ਦੀ ਕਾਰਗੁਜ਼ਾਰੀ ਜਨਤਕ ਕਰਨ  
Published : Jul 16, 2023, 10:06 pm IST
Updated : Jul 16, 2023, 10:06 pm IST
SHARE ARTICLE
Gurjeet Singh Aujla
Gurjeet Singh Aujla

ਅਜਨਾਲੇ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ 'ਆਪ' ਦੀ ਸਰਕਾਰ ਨੇ ਇੱਕ ਦਵਾਨੀ ਨਹੀਂ ਖਰਚੀ 

ਅੰਮ੍ਰਿਤਸਰ - ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰ ਸਰਕਾਰ ਦੇ ਪ੍ਰਾਜੈਕਟਾਂ ਨੂੰ ਆਪਣੀ ਪ੍ਰਾਪਤੀ ਦੱਸਣ ਦੀ ਸਖ਼ਤ ਸ਼ਬਦਾ ਵਿਚ ਨਿੰਦਾ ਕਰਦਿਆਂ ਕਿਹਾ ਕਿ ਧਾਲੀਵਾਲ ਕ੍ਰੈਡਿਟ ਜ਼ਰੂਰ ਲੈਣ ਪਰ ਦੱਸਣ ਕਿ ਡੇਢ ਸਾਲ ਦੇ ਕਾਰਜਕਾਲ ਵਿਚ ਉਨ੍ਹਾਂ ਦੀ ਪੰਜਾਬ ਸਰਕਾਰ ਨੇ ਕਿਸ ਪ੍ਰਾਜੈਕਟ 'ਤੇ ਕਿੰਨੇ ਪੈਸੇ ਖਰਚ ਕੀਤੇ ਹਨ।  ਔਜਲਾ ਨੇ ਕਿਹਾ ਕਿ ਸਿਵਾਏ ਰੀਬਨ ਕੱਟਣ ਅਤੇ ਉਦਘਾਟਨ ਕਰਨ ਤੋਂ ਧਾਲੀਵਾਲ ਨੇ ਹਲਕੇ ਵਿਚ ਇੱਕ ਨਿੱਕੇ ਪੈਸੇ ਦਾ ਕੰਮ ਨਹੀਂ ਕੀਤਾ। ਉਹਨਾਂ ਕਿਹਾ ਕਿ ਮੇਰੇ ਕੋਲ ਸਵਾਲ ਪੁੱਛਣ ਤੋਂ ਪਹਿਲਾਂ ਧਾਲੀਵਾਲ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ।

ਗੁਰਜੀਤ ਔਜਲਾ ਨੇ ਦੱਸਿਆ ਕਿ ਅਜਨਾਲਾ,  ਥੋਬਾ , ਗਗੋਮਾਹਲ ਅਤੇ ਅਵਾਣ ਨਵੀਨੀਕਰਨ ਦਾ ਕੰਮ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਹੋਇਆ ਹੈ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਿਆ ਸੀ ਤਾਂ ਉਸ ਸਮੇਂ ਉਹਨਾਂ ਵੱਲੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਪਾਰਲੀਮੈਂਟ ਵਿਚ ਬਾਈਪਾਸ ਅਤੇ ਮੈਟਰੋ ਦੀ ਮੰਗ ਰੱਖੀ ਗਈ ਸੀ। ਰਾਵੀ ਦੇ ਕੰਢੇ 'ਤੇ ਜਾ ਕੇ ਚਾਰ ਮਾਰਗੀ ਸੜਕ ਦਾ ਨਿਰਮਾਣ 2017-18 ਤੋਂ ਮੇਰੇ ਵੱਲੋਂ ਮੰਗ ਕੀਤੀ ਜਾ ਰਹੀ ਸੀ।

ਜਿਹੜੇ ਪ੍ਰੋਜੈਕਟਾਂ ਦੀ ਧਾਰੀਵਾਲ ਗੱਲ ਕਰ ਰਹੇ ਹਨ ਉਹ 2019 ਵਿਚ ਡੀਟੇਲ ਪ੍ਰੋਜੈਕਟ ਬਣੀ , ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਚੱਲੀ ਅਤੇ 2022 ਵਿਚ ਇਸ ਦਾ ਟੈਂਡਰ ਹੋਇਆ। ਉਹਨਾਂ ਕਿਹਾ ਜਿੱਥੇ ਵੀ ਨੈਸ਼ਨਲ ਹਾਈਵੇ ਬਾਈਪਾਸ ਬਣਾਉਂਦਾ ਹੈ ਉੱਥੋਂ ਦੇ ਅੰਦਰ ਸੜਕਾਂ ਦਾ ਨਿਰਮਾਣ ਇਕ ਵਾਰ ਜ਼ਰੂਰ ਕਰਦਾ ਹੈ ਇਹ ਨੈਸ਼ਨਲ ਹਾਈਵੇਅ ਦੀ ਪਾਲਿਸੀ ਤਹਿਤ ਹੁੰਦਾ ਹੈ। ਉਨ੍ਹਾਂ ਆਖਿਆ ਕਿ ਰਾਜਾ ਸਾਂਸੀ ਤੋਂ ਅਜਨਾਲਾ ਅਤੇ ਅਜਨਾਲਾ ਤੋਂ ਰਾਜਾਸਾਸੀ ਰੋਡ ਦੀ ਉਨ੍ਹਾਂ ਨੇ ਦੋ ਵਾਰ ਇੱਕ ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਰਿਪੇਅਰ ਕਰਵਾਈ ਹੈ।

ਇਹ ਵੀ ਦੱਸਿਆ ਕਿ ਧੁੱਸੀ ਦਾ ਪਾਰਲੀਮੇਂਟ ਮੁੱਦਾ ਵੀ ਉਹਨਾਂ ਨੇ ਚੁੱਕਿਆ ਸੀ। ਉਨ੍ਹਾਂ ਧਾਲੀਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਕੰਮਾਂ ਦਾ ਧਾਲੀਵਾਲ ਉਦਘਾਟਨ ਕਰ ਰਹੇ ਹਨ , ਉਹ ਜਾਂ ਤਾਂ ਐਮ .ਪੀ. ਲੈਂਡ ਫੰਡ ਦੇ ਪੈਸੇ ਹਨ ਜਾਂ ਵਿੱਤ ਕਮਿਸ਼ਨਰ ਦੇ‌। ਪੰਜਾਬ ਸਰਕਾਰ ਨੇ ਇਹਨਾਂ ਪ੍ਰਾਜੈਕਟਾਂ ਵਿਚ ਇੱਕ ਦਵਾਨੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਵਿਚ ਅਜਨਾਲਾ ਵਿਚ ਪੰਜ ਕਰੋੜ ਤੋਂ ਵੱਧ ਦੇ ਕੰਮ ਹੋ ਚੁੱਕੇ ਹਨ। ਜਿਹੜੇ ਛੱਪੜਾਂ ਦਾ ਉਦਘਾਟਨ ਧਾਲੀਵਾਲ ਨੇ ਕੀਤਾ ਉਸ ਦਾ ਕੰਮ ਸਵੱਛ ਭਾਰਤ ਮਿਸ਼ਨ ਅਤੇ ਮਨਰੇਗਾ ਤਹਿਤ ਹੋਇਆ ਹੈ।

ਗੁਰਜੀਤ ਔਜਲਾ ਨੇ ਇਹ ਵੀ ਦੱਸਿਆ ਕਿ ਐੱਮ ਪੀ ਲੈਂਡ ਫੰਡ ਵਿਚੋਂ ਉਹਨਾਂ ਨੇ 70 ਸਕੂਲਾਂ ਨੂੰ ਗਰਾਂਟ ਜਾਰੀ ਕੀਤੀ। ਸਰਵ ਸਿੱਖਿਆ ਅਭਿਆਨ ਤਹਿਤ 275 ਤੋਂ ਵੱਧ ਸਕੂਲਾਂ ਦੇ ਨਵੇਂ ਕਮਰੇ ਬਣਾਏ। ਕਿਸਾਨੀ ਸੰਘਰਸ਼ ਦੌਰਾਨ ਪੂਰਾ ਇੱਕ ਸਾਲ ਫੁੱਟਪਾਥ 'ਤੇ ਸੁੱਤੇ ਰਹੇ। ਕੋਰੋਨਾ ਦੌਰਾਨ ਹਰ ਲੋੜਵੰਦ ਦੀ ਮਦਦ ਕੀਤੀ।  ਉਸ ਵੇਲੇ ਧਾਲੀਵਾਲ ਕਿੱਥੇ ਸਨ ਇਹ ਜਵਾਬ ਲੋਕਾਂ ਨੂੰ ਦੇਣ।

ਹਾਰਟੀਕਲਚਰ ਯੂਨੀਵਰਸਿਟੀ ਨੂੰ ਅੰਮ੍ਰਿਤਸਰ ਤੋਂ ਤਬਦੀਲ ਕਰਨ ਤੋਂ ਰੋਕਿਆ। ਅੰਮ੍ਰਿਤਸਰ ਹਵਾਈ ਅੱਡੇ ਤੋਂ ਕਈ ਫਲਾਈਟਾਂ ਸ਼ੁਰੂ ਕਰਵਾਈਆਂ। ਤੁੰਗ ਢਾਬ ਦਾ ਮੁੱਦਾ, ਭਗਤਾਂ ਵਾਲਾ ਗੰਦੇ ਨਾਲੇ ਦਾ ਮੁੱਦਾ, ਡੰਪ ਦਾ ਮੁੱਦਾ, ਡਰੀਮ ਸਿਟੀ ਵਾਲੇ ਗੰਦੇ ਨਾਲੇ ਦਾ ਮੁੱਦਾ ਅੰਮ੍ਰਿਤਸਰ ਦੀ ਖ਼ੁਸ਼ਹਾਲੀ ਤੇ ਵਿਕਾਸ ਲਈ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਉਹਨਾਂ ਨੇ ਸੰਸਦ ਵਿਚ ਹਰ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਹਨਾਂ ਆਖਿਆ ਕਿ ਧਾਲੀਵਾਲ ਆਰਟੀਆਈ ਪਾ ਕੇ ਜਾਂ ਇਨਕੁਆਰੀ ਕਰਵਾ ਕੇ ਮੇਰੇ ਵੱਲੋਂ ਵਰਤੇ ਫੰਡਾਂ ਦੀ ਜਾਂਚ ਕਰਵਾ ਸਕਦੇ ਹਨ।

ਉਹਨਾਂ ਕਿਹਾ ਕਿ ਉਹ ਧਾਲੀਵਾਲ ਨਾਲ ਖੁੱਲੀ ਬਹਿਸ ਕਰਨ ਨੂੰ ਤਿਆਰ ਹਨ, ਧਾਲੀਵਾਲ ਆਪਣੇ ਡੇਢ ਸਾਲ ਦੇ ਕੀਤੇ ਕੰਮ ਗਿਣਾਵੇਂ। ਉਹਨਾਂ ਨੇ ਕਿਹਾ ਕਿ ਚੰਗੇ ਮਹਿਕਮੇ ਘੁੱਸਣ ਮਗਰੋਂ ਧਾਲੀਵਾਲ ਆਪਣੀ ਪਾਰਟੀ ਦਾ ਗੁੱਸਾ ਮੇਰੇ ਉਪਰ ਨਾ ਕੱਢਣ। ਉਹਨਾਂ ਕੁਲਦੀਪ ਧਾਲੀਵਾਲ ਨੂੰ ਚੈਲੰਜ ਕੀਤਾ ਕਿ ਉਹ ਆਪਣੇ ਕੀਤੇ ਕੰਮਾਂ ਦੀ ਜਨਤਾ ਦੀ ਕਚਹਿਰੀ ਜਾਂ ਮੀਡੀਆ ਸਾਹਮਣੇ ਰਿਪੋਰਟ ਪੇਸ਼ ਕਰਨਗੇ ਬਸ਼ਰਤੇ ਧਾਲੀਵਾਲ ਆਪਣੇ ਡੇਢ ਸਾਲ ਦੀ ਕਾਰਗੁਜ਼ਾਰੀ ਦੱਸਣ।

ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਛਾਪੇ ਮਾਰਨ ਤੋਂ ਪਹਿਲਾਂ ਧਾਲੀਵਾਲ ਸਕੂਲਾਂ ਅਧਿਆਪਕਾਂ, ਦਰਜਾ ਚਾਰ ਤੇ ਕਲੈਰੀਕਲ ਪੋਸਟਾਂ ਪੂਰੀਆਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਧਾਲੀਵਾਲ ਨੂੰ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਦਾ ਨਹੀਂ ਪਤਾ ਤਾਂ ਉਹ ਐਕਸਪ੍ਰੈੱਸ ਹਾਈਵੇ ਅਤੇ 75 ਕਿਲੋਮੀਟਰ ਰਿੰਗ ਰੋਡ ਦੇ ਪ੍ਰਾਜੈਕਟਾਂ ਬਾਰੇ ਲੋਕਾਂ ਨੂੰ ਪੁੱਛ ਲੈਣ ਕਿ ਮੈਂਬਰ ਪਾਰਲੀਮੈਂਟ ਨੇ ਇਨਾਂ ਪ੍ਰੋਜੈਕਟਾਂ ਲਈ ਕੀ ਯਤਨ ਕੀਤੇ। ਉਨ੍ਹਾਂ ਕਿਹਾ ਕਿ ਉਹ ਧਾਲੀਵਾਲ ਦੇ ਜਵਾਬ ਦੀ ਉਡੀਕ ਕਰਨਗੇ।  

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement