
ਕੀ ਬਲੂ ਆਧਾਰ ਕਾਰਡ ਲਈ ਬਾਇਓਮੈਟ੍ਰਿਕ ਡੇਟਾ ਜ਼ਰੂਰੀ ਹੈ?
Blue Aadhaar Card : ਆਧਾਰ ਕਾਰਡ ਹੁਣ ਦੇਸ਼ ਵਿੱਚ ਸਰਕਾਰੀ ਸਬਸਿਡੀ ਅਤੇ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਸਭ ਤੋਂ ਮਹੱਤਵਪੂਰਨ ਕੇਵਾਈਸੀ ਦਸਤਾਵੇਜ਼ ਬਣ ਚੁੱਕਾ ਹੈ। ਨਾਲ ਹੀ ਇਹ ਪਛਾਣ ਦੇ ਸਬੂਤ ਵਜੋਂ ਵੀ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਨਾਗਰਿਕਾਂ ਨਾਲ ਸਬੰਧਤ ਖਾਸ ਜਾਣਕਾਰੀ ਜਿਵੇਂ ਕਿ ਨਾਮ, ਸਥਾਈ ਪਤਾ ਅਤੇ ਜਨਮ ਮਿਤੀ ਸ਼ਾਮਲ ਹੁੰਦੀ ਹੈ। ਆਧਾਰ ਵਿੱਚ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੁਆਰਾ ਜਾਰੀ 12 ਅੰਕਾਂ ਦਾ ਯੂਨੀਕ ਨੰਬਰ ਹੁੰਦਾ ਹੈ। ਜਦੋਂ ਆਧਾਰ ਜਾਰੀ ਕੀਤਾ ਜਾਂਦਾ ਹੈ ਤਾਂ ਇਹ ਨੰਬਰ ਤੁਹਾਡੀ ਪਛਾਣ ਬਣ ਜਾਂਦਾ ਹੈ।