
Patiala News : ਪਰਿਵਾਰ ਨੇ ਲੋਕਾਂ ਨੂੰ ਮਦਦ ਦੀ ਲਗਾਈ ਹੈ ਗੁਹਾਰ
Patiala News : ਪੰਜਾਬ ਦੇ ਮੋਗਾ ਅਤੇ ਹੋਰ ਸ਼ਹਿਰਾਂ ਤੋਂ ਬਾਅਦ ਹੁਣ ਪਟਿਆਲੇ ’ਚ ਵੀ ਇੱਕ ਐਸੀ ਬਿਮਾਰੀ ਵਾਲਾ ਕੇਸ ਸਾਹਮਣੇ ਆਇਆ ਹੈ, ਜਿਸ ’ਚ ਬੱਚਾ ਰਿਦਮ ਵੀਰ ਸਿੰਘ ਸਪਾਈਨਲ ਮਸਕੂਲਰ ਐਟ੍ਰੋਫੀ (SMA) ਟਾਈਪ 1 ਨਾਲ ਲੜ ਰਿਹਾ ਹੈ।
ਇਹ ਵੀ ਪੜੋ:Farmers Protest News : ਕਿਸਾਨਾਂ ਵਲੋਂ ਦਿੱਲੀ ਕੂਚ ਦਾ ਕੀਤਾ ਗਿਆ ਐਲਾਨ
ਜਿਸ ਨੂੰ 16 ਕਰੋੜ ਰੁਪਏ ਦਾ ਇੱਕ ਟੀਕਾ ਲੱਗੇਗਾ ਤਾਂ ਹੀ ਬੱਚੇ ਦੀ ਜਾਨ ਬਚ ਸਕਦੀ ਹੈ। ਇਸ ਬਿਮਾਰੀ ਦੇ ਨਾਲ ਜੂਝਦਿਆਂ 10 ਮਹੀਨਿਆਂ ਦਾ ਬੱਚਾ ਹੁਣ ਹੌਲੀ-ਹੌਲੀ ਆਪਣੀ ਸਿਹਤ ਤੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ, ਪੀਜੀਆਈ ਵੱਲੋਂ ਮਾਪਿਆਂ ਨੂੰ ਜਲਦ ਪੈਸਾ ਇਕੱਠਾ ਕਰਕੇ ਲਿਆਉਣ ਲਈ ਕਿਹਾ ਗਿਆ ਤਾਂ ਜੋ ਉਹ ਟੀਕਾ ਲੱਗ ਸਕੇ ਅਤੇ ਬੱਚੇ ਦੀ ਰਿਕਵਰੀ ਹੋ ਸਕੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸੇ ਹੀ ਘਰ ’ਚ ਇਹ ਦੂਸਰਾ ਬੱਚਾ ਹੈ ਜਿਸ ਨੂੰ ਇਹ ਭਿਆਨਕ ਬਿਮਾਰੀ ਲੱਗੀ ਹੈ।
ਇਹ ਵੀ ਪੜੋ: Ludhiana News : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ’ਚ ਫੂਡ ਟੈਸਟਿੰਗ ਲੈਬ ਖੋਲਣ ਦਾ ਕੀਤਾ ਐਲਾਨ
ਇਸ ਮੌਕੇ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਬੱਚਾ ਡੇਢ ਸਾਲ ਦਾ ਜਿਸਦੀ ਇਸੇ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਅਤੇ ਦੂਸਰਾ ਬੱਚਾ ਵੀ ਇਸੇ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਜਿਸਦੇ ਕੋਲ ਸਮਾਂ ਬਹੁਤ ਘੱਟ ਹੈ। ਪਰਿਵਾਰ ਨੇ ਲੋਕਾਂ ਨੂੰ ਇਸ ਫੋਨ ਨੰਬਰ (96465-62686) ’ਤੇ ਮਦਦ ਕਰਨ ਦੀ ਗੁਹਾਰ ਲਗਾਈ ਹੈ।
(For more news apart from Terrible disease of an innocent, child life can be saved by getting an injection of 16 crore rupees News in Punjabi, stay tuned to Rozana Spokesman)