
Kangana Ranaut ਜਿਸ ਤਰ੍ਹਾਂ ਦਾ ਮੇਰਾ ਰੁਤਬਾ ਸੀ ਮੈਨੂੰ ਆਸ ਸੀ ਕਿ ਕੈਬਨਿਟ ਮੰਤਰੀ ਬਣਾਇਆ ਜਾਵੇਗਾ, ਪਰ ਅਜਿਹਾ ਨਹੀਂ ਹੋ ਸਕਿਆ-ਕੰਗਨਾ ਰਣੌਤ
Kangana Ranaut news in punjabi : ਬਾਲੀਵੁੱਡ ਤੋਂ ਰਾਜਨੀਤੀ ਵਿਚ ਆਉਣ ਵਾਲੀ ਮੰਡੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹੈ। ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਕੰਮ ਕਰਨ ਵਿੱਚ ਮਜ਼ਾ ਨਹੀਂ ਆ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਟਿਕਟ ਦਿੰਦੇ ਸਮੇਂ ਭਾਜਪਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਸਿਰਫ਼ 60 ਤੋਂ 70 ਦਿਨ ਕੰਮ ਕਰਨਾ ਪਵੇਗਾ। ਇਸ ਤੋਂ ਬਾਅਦ ਉਹ ਆਪਣਾ ਕੰਮ ਕਰ ਸਕਦੀ ਹੈ।
ਕੰਗਨਾ ਨੇ ਕਿਹਾ ਕਿ ਇਮਾਨਦਾਰ ਹੁੰਦੇ ਹੋਏ ਰਾਜਨੀਤੀ ਵਿੱਚ ਰਹਿਣਾ ਇਕ ਮਹਿੰਗਾ ਸ਼ੌਕ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦੀ ਪੂਰੀ ਤਨਖ਼ਾਹ ਉਸ ਦੇ ਸੰਸਦੀ ਹਲਕੇ ਵਿੱਚ ਜਨਤਾ ਨੂੰ ਮਿਲਣ ਵਿੱਚ ਖ਼ਰਚ ਹੁੰਦੀ ਹੈ। ਕੰਗਨਾ ਨੇ ਇਹ ਵੀ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਉਸ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਕਿਉਂਕਿ ਉਸ ਦਾ ਯੋਗਦਾਨ ਬਹੁਤ ਵੱਡਾ ਸੀ।
ਕੰਗਨਾ ਨੇ ਕਿਹਾ- ਜਦੋਂ ਭਾਜਪਾ ਨੇ ਮੈਨੂੰ ਟਿਕਟ ਦੀ ਪੇਸ਼ਕਸ਼ ਕੀਤੀ, ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਨੂੰ ਸਿਰਫ਼ 60 ਤੋਂ 70 ਦਿਨ ਕੰਮ ਕਰਨਾ ਪਵੇਗਾ। ਤੁਸੀਂ ਬਾਕੀ ਦਿਨਾਂ ਵਿੱਚ ਆਪਣਾ ਕੰਮ ਕਰ ਸਕਦੇ ਹੋ ਪਰ ਹੁਣ ਮੈਂ ਸਮਝ ਗਈ ਹਾਂ ਕਿ ਇਹ ਇੱਕ ਬਹੁਤ ਹੀ 'ਮੰਗੀ ਜੌਬ ਹੈ। ਇੰਟਰਵਿਊ ਵਿੱਚ ਕੰਗਨਾ ਨੇ ਕਿਹਾ- ਜੇਕਰ ਤੁਸੀਂ ਇਮਾਨਦਾਰ ਹੋ ਤਾਂ ਰਾਜਨੀਤੀ ਇੱਕ ਮਹਿੰਗਾ ਸ਼ੌਕ ਹੈ। ਤਨਖ਼ਾਹ ਦਾ ਇੱਕ ਵੱਡਾ ਹਿੱਸਾ ਰਸੋਈਏ ਅਤੇ ਡਰਾਈਵਰ ਦੀ ਤਨਖ਼ਾਹ 'ਤੇ ਜਾਂਦਾ ਹੈ।
ਜਦੋਂ ਮੈਨੂੰ ਆਪਣੇ ਹਲਕੇ ਦੇ ਕਿਸੇ ਵੀ ਹਿੱਸੇ ਵਿੱਚ ਕੁਝ ਸਟਾਫ਼ ਨਾਲ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਨਾਲ ਕਾਰ ਰਾਹੀਂ ਯਾਤਰਾ ਕਰਨੀ ਪੈਂਦੀ ਹੈ, ਤਾਂ ਖ਼ਰਚਾ ਲੱਖਾਂ ਵਿੱਚ ਹੁੰਦਾ ਹੈ ਕਿਉਂਕਿ, ਹਰ ਜਗ੍ਹਾ ਘੱਟੋ-ਘੱਟ 300 ਤੋਂ 400 ਕਿਲੋਮੀਟਰ ਦੂਰ ਹੁੰਦੀਹੈ। ਮੰਤਰੀ ਬਣਨ ਦੇ ਸਵਾਲ 'ਤੇ, ਕੰਗਨਾ ਨੇ ਕਿਹਾ ਕਿ- ਜਿਵੇਂ ਕਿ ਮੇਰਾ ਪ੍ਰੋਫ਼ਾਈਲ ਹੈ, ਜਿਸ ਤਰ੍ਹਾਂ ਦਾ ਪੇਸ਼ਾ ਹੈ, ਮੈਂ ਇੱਕ ਫ਼ਿਲਮ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਹਾਂ। ਮੇਰੇ ਕੋਲ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਵੀ ਹੈ।
ਮੈਂ ਇੱਕ ਬਹੁਤ ਹੀ ਮੁਸ਼ਕਲ ਸੀਟ ਵੀ ਜਿੱਤੀ ਹੈ। ਆਪਣੇ ਯੋਗਦਾਨ ਨੂੰ ਦੇਖਦੇ ਹੋਏ, ਮੈਂ ਸੋਚਿਆ ਸੀ ਕਿ ਮੈਂ ਮੰਤਰੀ ਬਣਾਂਗੀ ਅਤੇ ਕੁਝ ਵਿਭਾਗ ਪ੍ਰਾਪਤ ਕਰਾਂਗੀ। ਕੈਬਨਿਟ ਵਿੱਚ ਬਹੁਤ ਸਾਰੇ ਮੰਤਰੀ ਪਹਿਲੀ ਵਾਰ ਆਏ ਹਨ।
ਕੰਗਨਾ ਨੇ ਕਿਹਾ- ਸੰਸਦ ਮੈਂਬਰ ਵਜੋਂ ਮੇਰਾ ਇੱਕ ਸਾਲ ਸ਼ਾਨਦਾਰ ਰਿਹਾ ਹੈ। ਮੈਂ ਮੰਡੀ ਦੇ ਹੁਣ ਤੱਕ ਦੇ ਸਾਰੇ ਸਾਬਕਾ ਸੰਸਦ ਮੈਂਬਰਾਂ ਨੂੰ ਚੁਣੌਤੀ ਦਿੰਦੀ ਹਾਂ। ਲੋਕ ਸਭਾ ਵਿਚ ਮੇਰੀ ਹਾਜ਼ਰੀ ਅਤੇ ਪੁੱਛੇ ਗਏ ਸਵਾਲ ਸਭ ਤੋਂ ਵੱਧ ਹਨ। ਮੈਂ ਸਦਨ ਵਿੱਚ ਬਿਜਲੀ, ਆਫ਼ਤ ਵਰਗੇ ਮੁੱਦੇ ਉਠਾਏ ਹਨ। ਕੰਗਨਾ ਨੇ ਕਿਹਾ- ਮੈਨੂੰ ਸੰਸਦ ਮੈਂਬਰ ਵਜੋਂ ਆਪਣੇ ਕੰਮ ਦਾ ਆਨੰਦ ਨਹੀਂ ਮਿਲ ਰਿਹਾ, ਕਿਉਂਕਿ ਲੋਕ ਪੰਚਾਇਤ ਪੱਧਰ ਦੀਆਂ ਸਮੱਸਿਆਵਾਂ ਲੈ ਕੇ ਮੇਰੇ ਕੋਲ ਆ ਰਹੇ ਹਨ।
"(For more news apart from “Kangana Ranaut news in punjabi, ” stay tuned to Rozana Spokesman.)