
Moga News : ਪੁਲਿਸ ਨੇ ਮਾਮਲਾ ਦਰਜ ਕੀਤਾ, ਘਟਨਾ ਸੀਸੀਟੀਵੀ ’ਚ ਹੋਈ ਕੈਦ
Moga News in Punjabi : ਮੋਗਾ ਜ਼ਿਲ੍ਹੇ ਦੇ ਪਿੰਡ ਗੱਟੀ ਜੱਟਾਂ ਵਿੱਚ ਕੁਝ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੇ ਅੱਜ ਹਿੰਸਕ ਰੂਪ ਲੈ ਲਿਆ, ਜਦੋਂ ਇੱਕ ਭਰਾ ਨੇ ਆਪਣੀ ਕਾਰ ਆਪਣੇ ਹੀ ਭਰਾ, ਭਾਬੀ ਅਤੇ ਭਤੀਜੀ 'ਤੇ ਚੜ੍ਹਾ ਦਿੱਤੀ। ਤਿੰਨਾਂ ਨੂੰ ਜ਼ਖ਼ਮੀ ਹਾਲਤ ’ਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਧਰਮਕੋਟ ਥਾਣੇ ਦੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਪਤੀ-ਪਤਨੀ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਗੰਭੀਰ ਸੱਟਾਂ ਕਾਰਨ ਉਸਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ। ਹੁਣ ਲੜਕੀ ਦਾ ਇਲਾਜ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਦਿਲਬਾਗ ਸਿੰਘ, ਜੋ ਕਿ ਮੋਗਾ ’ਚ ਵਕੀਲ ਹੈ, ਦਾ ਆਪਣੇ ਭਰਾ ਬਲਵਿੰਦਰ ਸਿੰਘ ਨਾਲ 3.5 ਏਕੜ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਬਲਵਿੰਦਰ ਸਿੰਘ ਦਾ ਦੋਸ਼ ਹੈ ਕਿ ਵਕੀਲ ਦਿਲਬਾਗ ਸਿੰਘ ਨੇ ਧੋਖਾਧੜੀ ਨਾਲ ਜ਼ਮੀਨ ਆਪਣੇ ਪਿਤਾ ਤੋਂ ਵਸੀਅਤ ਕਰਵਾਈ ਸੀ। ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਪਰਿਵਾਰਕ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਦਿਲਬਾਗ ਸਿੰਘ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਜ਼ਮੀਨ ਦੀ ਵਾਜਬ ਕੀਮਤ ਦੇਣ ਲਈ ਤਿਆਰ ਹੈ, ਪਰ ਦਿਲਬਾਗ ਸਿੰਘ ਜ਼ਮੀਨ ਕਿਸੇ ਤੀਜੀ ਧਿਰ ਨੂੰ ਵੇਚਣਾ ਚਾਹੁੰਦਾ ਸੀ। ਕੱਲ੍ਹ ਜਦੋਂ ਬਲਵਿੰਦਰ ਨੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਿਲਬਾਗ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਘਰ ਦੇ ਬਾਹਰ ਖੜ੍ਹੇ ਆਪਣੇ ਭਰਾ ਦੇ ਪਰਿਵਾਰਕ ਮੈਂਬਰਾਂ ਉੱਤੇ ਆਪਣੀ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਸਦਾ ਭਰਾ, ਭਰਜਾਈ ਅਤੇ ਧੀ ਗੰਭੀਰ ਜ਼ਖ਼ਮੀ ਹੋ ਗਏ।
(For more news apart from Land dispute turns violent, brother runs car over brother's family,3 injured News in Punjabi, stay tuned to Rozana Spokesman)