
ਬਿਜਲੀ ਦੀ ਤਾਰ ਢਿੱਲੀ ਹੋਣ ਕਾਰਨ ਹਾਦਸਾ ਵਾਪਰਿਆ।
Patiala News: ਪਟਿਆਲਾ ਦੇ ਪਾਤੜਾਂ ਵਿਚ 3 ਬੱਚੀਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਪਾਤੜਾਂ ਦੀ ਅਨਾਜ ਮੰਡੀ ਵਿੱਚ ਬਿਜਲੀ ਦੇ ਕਰੰਟ ਲੱਗਣ ਕਾਰਨ ਤਿੰਨ ਮੌਤਾਂ ਦੀ ਖ਼ਬਰ ਆ ਰਹੀ ਹੈ।
ਦੱਸ ਦੇਈਏ ਕਿ ਤਿੰਨ ਸਾਲ ਦੀ ਖੁਸ਼ੀ, ਨਗਮਾ ਅਤੇ ਇਕ ਹੋਰ ਕੁੜੀ ਕਰੰਟ ਦੀ ਲਪੇਟ ਵਿਚ ਆ ਗਈਆਂ। ਅਨਾਜ ਮੰਡੀ ਪਾਤੜਾਂ ਵਿੱਚ ਉਨ੍ਹਾਂ ਦਾ ਇੱਕ ਪਲਾਟ ਸੀ ਜਿੱਥੇ ਇਹ ਬੱਚੇ ਖੇਡ ਰਹੇ ਸਨ। ਬਿਜਲੀ ਦੀ ਤਾਰ ਢਿੱਲੀ ਹੋਣ ਕਾਰਨ ਹਾਦਸਾ ਵਾਪਰਿਆ। ਇਸ ਕਾਰਨ ਸ਼ਾਰਟ ਸਰਕਟ ਹੋਇਆ ਅਤੇ ਬੱਚੇ ਇਸ ਦੀ ਲਪੇਟ ਵਿਚ ਆ ਗਏ। ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।