
ਫ਼ੋਨ ਕਰ ਕੇ ਕਿਹਾ, ਤੁਹਾਡੇ ਰਿਸ਼ਤੇਦਾਰ ਨੂੰ ਸਰਜਰੀ ਲਈ ਪੈਸਿਆਂ ਦੀ ਹੈ ਲੋੜ
Person defrauded online by cyber thugs Chandigarh News: ਚੰਡੀਗੜ੍ਹ ਦੇ ਸੈਕਟਰ-22 ਦੇ ਰਹਿਣ ਵਾਲੇ ਦਲਜੀਤ ਸਿੰਘ ਨਾਲ 3.5 ਲੱਖ ਦੀ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖਾਧੜੀ ਕਰਨ ਵਾਲੇ ਨੇ ਪਰਵਾਰ ਦਾ ਜਾਣਕਾਰ ਹੋਣ ਦਾ ਦਾਅਵਾ ਕੀਤਾ ਅਤੇ ਦਿੱਲੀ ਦੇ ਇਕ ਹਸਪਤਾਲ ਵਿਚ ਦਾਖ਼ਲ ਇਕ ਰਿਸ਼ਤੇਦਾਰ ਦੀ ਸਰਜਰੀ ਦੇ ਨਾਂ ’ਤੇ ਪੈਸੇ ਵਸੂਲੇ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸੈਕਟਰ-17 ਨੇ ਅਣਪਛਾਤੇ ਮੁਲਜ਼ਮਾਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਦਲਜੀਤ ਸਿੰਘ ਨੂੰ ਵਟਸਐਪ ਕਾਲ ਆਈ, ਜਿਸ ਵਿਚ ਕਾਲ ਕਰਨ ਵਾਲੇ ਨੇ ਅਪਣਾ ਨਾਮ ਸੰਦੀਪ ਦਸਿਆ। ਉਸ ਨੇ ਕਿਹਾ ਕਿ ਉਹ ਦਲਜੀਤ ਦੀ ਭਤੀਜੀ ਦੇ ਪਤੀ ਨੂੰ ਜਾਣਦਾ ਹੈ ਅਤੇ ਉਸ ਨੂੰ ਦਸਿਆ ਕਿ ਉਸ ਦੀ ਭਤੀਜੀ ਅਤੇ ਉਸ ਦਾ ਪਤੀ ਕੈਨੇਡਾ ਤੋਂ ਆਏ ਹਨ ਅਤੇ ਇਸ ਸਮੇਂ ਦਿੱਲੀ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਹਨ।
ਸੰਦੀਪ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਦੀ ਹਾਲਤ ਨਾਜ਼ੁਕ ਹੈ ਅਤੇ ਸਰਜਰੀ ਲਈ ਤੁਰਤ ਪੈਸੇ ਦੀ ਲੋੜ ਹੈ। ਪਰਿਵਾਰ ਨੇ ਜ਼ਿਆਦਾਤਰ ਪੈਸੇ ਇਕੱਠੇ ਕਰ ਲਏ ਹਨ ਪਰ ਕੁੱਝ ਰਕਮ ਅਜੇ ਵੀ ਘੱਟ ਰਹੀ ਹੈ। ਉਸ ਨੇ ਦਲਜੀਤ ਦਾ ਨੰਬਰ ਦਿਤਾ ਤਾਂ ਜੋ ਉਹ ਮਦਦ ਕਰ ਸਕੇ। ਧੋਖੇਬਾਜ਼ ਨੇ ਕਿਹਾ ਕਿ ਬਾਕੀ ਸਾਰੇ ਰਿਸ਼ਤੇਦਾਰ ਹਸਪਤਾਲ ਵਿਚ ਡਾਕਟਰ ਨਾਲ ਗੱਲ ਕਰ ਰਹੇ ਹਨ। ਇਸ ਲਈ ਉਸ ਨੂੰ ਉਸ ਨਾਲ ਗੱਲ ਕਰਨ ਲਈ ਕਿਹਾ ਗਿਆ। ਸ਼ਿਕਾਇਤ ਦੇ ਆਧਾਰ ’ਤੇ, ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਲਿਆ ਹੈ।
ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬੜਿੰਗ ਦੀ ਰਿਪੋਰਟ
"(For more news apart from “Person defrauded online by cyber thugs Chandigarh News, ” stay tuned to Rozana Spokesman.)