ਬ੍ਰਾਇਟ ਸਪਾਰਕਸ ਚੈਰੀਟੇਬਲ ਟਰੱਸਟ ਦੇ ਬੱਚਿਆਂ ਨੇ ਮਨਾਇਆ 72 ਵਾਂ ਆਜ਼ਾਦੀ ਦਿਵਸ 
Published : Aug 16, 2018, 7:06 pm IST
Updated : Aug 17, 2018, 9:23 am IST
SHARE ARTICLE
Gulzar Inder Chahal
Gulzar Inder Chahal

72ਵੇਂ ਆਜ਼ਾਦੀ ਦਿਵਸ ਦੇ ਸੰਬੰਧ ਵਿਚ ਬ੍ਰਾਈਟ ਸਪਾਰਕਸ ਚੈਰੀਟੇਬਲ ਟਰੱਸਟ ਵੱਲੋਂ ਮੁਹਾਲੀ ਫੇਸ 1 ਦੇ ਅਪਣੇ ਸਕੂਲ ਵਿਚ ਆਜ਼ਾਦੀ ਸਮਾਰੋਹ ਬਹੁਤ ਹੀ ਧੂਮ ਧਾਮ .....

72ਵੇਂ ਆਜ਼ਾਦੀ ਦਿਵਸ ਦੇ ਸੰਬੰਧ ਵਿਚ ਬ੍ਰਾਈਟ ਸਪਾਰਕਸ ਚੈਰੀਟੇਬਲ ਟਰੱਸਟ ਵੱਲੋਂ ਮੁਹਾਲੀ ਫੇਸ 1 ਦੇ ਅਪਣੇ ਸਕੂਲ ਵਿਚ ਆਜ਼ਾਦੀ ਸਮਾਰੋਹ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਸਮਾਰੋਹ ਦੌਰਾਨ ਬੱਚਿਆਂ ਨੇ ਅਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਜਿਥੇ ਆਜ਼ਾਦੀ ਦੀ ਮਹਤਤਾ ਬਾਰੇ ਦੱਸਿਆ ਉਥੇ ਇਨ੍ਹਾਂ ਬੱਚਿਆਂ ਨੇ ਸਮਾਜਿਕ ਬੁਰਾਈਆਂ ਬਾਰੇ ਦਸਦੇ ਹੋਏ ਉਨ੍ਹਾਂ ਪ੍ਰਤੀ ਦਰਸ਼ਕਾਂ ਨੂੰ ਜਾਗਰੂਕ ਕੀਤਾ |

Bright Sparks Charitable TrustBright Sparks Charitable Trust

ਇਸ ਤੋਂ ਇਲਾਵਾ ਅਪਣੀਆਂ ਕ੍ਰਿਤੀਆਂ ਦੇ ਨਾਲ ਬੱਚਿਆਂ ਨੇ ਆਜ਼ਾਦੀ ਦੇ ਸੰਘਰਸ਼ ਵਿਚ ਜਾਨਾਂ ਦੇਣ ਵਾਲੇ ਸੂਰਬੀਰਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਵੱਲੋਂ ਦੇਖੇ ਹੋਏ ਸੁਪਨੇ ਪੂਰੇ ਕਰਨ ਦੀ ਸੰਹੁ ਵੀ ਖਾਧੀ |ਇਸ ਮੌਕੇ ਸ਼ਿਰਕਤ ਕਰਨ ਵਾਲੀਆਂ ਇਲਾਕੇ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਬੱਚਿਆਂ ਨੂੰ ਆਜ਼ਾਦੀ ਦੀ ਅਹਿਮੀਅਤ ਬਾਰੇ ਦੱਸਿਆ |

Bright Sparks Charitable TrustBright Sparks Charitable Trust

ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਮਸ਼ਹੂਰ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਨੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ | ਇਸਦੇ ਨਾਲ ਹੀ ਚਾਹਲ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਆਜ਼ਾਦੀ ਦੇ ਪਰਵਾਨਿਆਂ ਦੇ ਸੰਘਰਸ਼ਮਈ ਜੀਵਨ ਬਾਰੇ ਦੱਸਿਆ ਅਤੇ ਹਮੇਸ਼ਾ ਸੱਚ ਦੇ ਰਾਹ 'ਤੇ ਚਲਣ ਲਈ ਪ੍ਰੇਰਿਆ |

Bright Sparks Charitable TrustBright Sparks Charitable Trust

ਇਸ ਤੋਂ ਇਲਾਵਾ ਆਜ਼ਾਦੀ ਦਿਵਸ ਦੇ ਇਸ ਮੌਕੇ 'ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਬਾਬਤ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ  ਸਿੰਪਲ ਕੌਰ, ਪ੍ਰਿੰਸੀਪਲ ਰੀਟਾ, ਸ਼੍ਰੀਮਤੀ ਬਾਂਕਾ, ਅਮਨਜੋਤ ਸਿੰਘ ਅਤੇ ਬਲਵੰਤ ਕੌਰ ਨੇ ਸ਼ਿਰਕਤ ਕੀਤੀ |

Bright Sparks Charitable TrustBright Sparks Charitable Trust

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement