ਕਸ਼ਮੀਰੀਆਂ ਦੇ ਹੱਕ 'ਚ ਆਏ ਪੰਜਾਬੀ
Published : Aug 16, 2019, 5:32 pm IST
Updated : Aug 16, 2019, 5:32 pm IST
SHARE ARTICLE
Punjabis in favor of Kashmiris
Punjabis in favor of Kashmiris

ਲੋਕ ਮੋਰਚਾ ਪੰਜਾਬ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ਬਰਨਾਲਾ: ਲੋਕ ਮੋਰਚਾ ਪੰਜਾਬ ਵੱਲੋ ਧਾਰਾ 370 ਹਟਾਏ ਜਾਣ ਦੇ ਖਿਲਾਫ ਬਰਨਾਲਾ ਚ ਕਸਮੀਰੀ ਲੋਕਾਂ ਦੇ ਹੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਤੇ ਵੱਡੀ ਗਿਣਤੀ ਚ ਕਿਸਾਨਾਂ, ਮਜਦੂਰਾਂ ਤੇ ਔਰਤਾਂ ਨੇ ਵੀ ਸ਼ਮੁਲੀਅਤ ਕੀਤੀ। ਇਸ ਮੌਕੇ ਆਗੂਆਂ ਵੱਲੋ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆਂ ਹੈ।

BarnalaBarnala

ਇਸ ਮੌਕੇ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਕਸ਼ਮੀਰੀ ਲੋਕਾਂ ਤੇ ਮੋਦੀ ਸਰਕਾਰ ਵੱਲੋ ਅੱਤਿਆਚਾਰ ਕੀਤਾ ਜਾ ਰਿਹਾ ਹੈ ਤੇ ਸਰਕਾਰ ਵੱਲੋ ਲੋਕਾਂ ਦੀ ਰਾਏ ਲਏ ਤੋ ਬਿਨਾਂ ਧਾਰਾ 370 ਨੂੰ ਹਟਾਇਆ ਗਿਆ ਹੈ ਜੋ ਸਰਾਸਰ ਧੱਕਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਕਸ਼ਮੀਰੀਆਂ ਵੱਲੋਂ ਹੀ ਨਹੀਂ ਦੇਸ਼ ਵਿਚ ਵੀ ਕਾਫੀ ਵਿਰੋਧ ਹੋ ਰਿਹਾ ਹੈ। ਪਰ ਇਸ ਤਰ੍ਹਾਂ ਹੋ ਰਹੇ ਵਿਰੋਧ ਦਾ ਆਉਣ ਵਾਲੇ ਸਮੇਂ ਵਿੱਚ ਕੀ ਅਸਰ ਪਵੇਗਾ ਇਸ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ।

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਘੁਟਵੇਂ ਮਾਹੌਲ ਵਿਚ ਰੱਖਿਆ ਗਿਆ ਹੈ ਜਿਸ ਵਿਚ ਨਾ ਉਹ ਇਕੱਠੇ ਹੋ ਸਕਦੇ ਹਨ ਨਾ ਉਹ ਬੋਲ ਸਕਦੇ ਹਨ ਨਾ ਹੀ ਉਹ ਕੋਈ ਸਲਾਹ ਮਸ਼ਵਰਾ ਕਰ ਸਕਦੇ ਹਨ। 370 ਹਟਾ ਕੇ ਲੋਕਾਂ ਨੂੰ ਕੁਚਲਿਆ ਗਿਆ ਹੈ। ਇਹ ਜਦੋਂ ਰਾਸ਼ਟਰ ਕਹਿੰਦੇ ਹਨ ਉਦੋਂ ਹੀ ਵਾਇਲਸ ਕਰ ਜਾਂਦੇ ਹਨ।

ਇਸ ਮੁਲਕ ਨੂੰ ਜੋੜਨ ਲਈ ਜਿਹੜੇ ਹੋਰ ਇਲਾਕੇ ਸ਼ਾਮਲ ਕੀਤੇ ਗਏ ਹਨ ਉਹ ਸਭ ਤੋਂ ਵੱਡਾ ਵਾਇਲਸ ਹੈ ਕਿਉਂ ਕਿ ਉਹ ਆਪ ਨਹੀਂ ਜੁੜਨਾ ਚਾਹੁੰਦੇ ਸਨ ਉੱਥੇ ਵੀ ਆਰਮੀ ਵਧਾ ਕੇ ਉੱਥੋਂ ਦੇ ਲੋਕਾਂ ਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਵਿਚ ਸਭ ਤੋਂ ਜ਼ਿਆਦਾ ਫ਼ੌਜ ਦੀ ਗਿਣਤੀ ਕਸ਼ਮੀਰ ਵਿਚ ਹੈ। ਇਸ ਪ੍ਰਕਾਰ ਪੰਜਾਬੀ ਲੋਕਾਂ ਨੇ ਸਰਕਾਰ ਨੂੰ ਬਹੁਤ ਲਾਹਣਤਾਂ ਪਾਈਆਂ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement