‘ਜੇਕਰ ਧਾਰਾ 370 ਐਨੀ ਹੀ ਵਧੀਆ ਸੀ ਤਾਂ ਇਸ ਨੂੰ ਪੱਕਾ ਕਿਉਂ ਨਹੀਂ ਕੀਤਾ’- ਪੀਐਮ ਮੋਦੀ

ਏਜੰਸੀ | Edited by : ਕਮਲਜੀਤ ਕੌਰ
Published Aug 15, 2019, 11:07 am IST
Updated Aug 18, 2019, 11:44 am IST
ਦੇਸ਼ 73ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਨੂੰ ਸੰਬੋਧਨ ਕੀਤਾ।
PM Narendra Modi
 PM Narendra Modi

ਨਵੀਂ ਦਿੱਲੀ: ਦੇਸ਼ ਅੱਜ 73ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਅਪਣੇ ਭਾਸ਼ਣ ਵਿਚ ਜਨਸੰਖਿਆ ਵਿਸਫੋਟ, ਨਿਊ ਇੰਡੀਆ ਮਿਸ਼ਨ, ਡਿਜ਼ੀਟਲ ਪੇਮੇਂਟ, ਜਲ ਸੰਕਟ, ਇਕ ਦੇਸ਼ ਇਕ ਵਿਧਾਨ, ਇਕ ਦੇਸ਼ ਇਕ ਚੋਣ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਹੁਣ ਤਿੰਨੇ ਸੇਵਾਵਾਂ ਵਿਚ ਤਾਲਮੇਲ ਬਣਾਉਣ ਲਈ ‘ਚੀਫ਼ ਆਫ਼ ਡਿਫੈਂਸ ਸਟਾਫ਼’ ਨਾਂਅ ਨਾਲ ਇਕ ਅਹੁਦਾ ਹੋਵੇਗਾ। ਫੌਜ ਦੇ ਇਤਿਹਾਸ ਵਿਚ ਇਹ ਅਹੁਦਾ ਪਹਿਲੀ ਵਾਰ ਬਣਿਆ ਹੈ।

Independence DayIndependence Dayਲਾਲ ਕਿਲ੍ਹੇ ਤੋਂ ਛੇਵੀਂ ਵਾਰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਹੁਣ ਤੱਕ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦਿੱਤਾ ਹੈ, ਉਹਨਾਂ ਨੂੰ ਉਹ ਨਮਨ ਕਰਦੇ ਹਨ। ਪੀਐਮ ਨੇ ਅਪਣੇ ਸੰਬੋਧਨ ਵਿਚ ਜੰਮੂ-ਕਸ਼ਮੀਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਵੀਂ ਸਰਕਾਰ ਨੇ ਗਠਨ ਤੋਂ ਬਾਅਦ ਹੀ 10 ਹਫ਼ਤਿਆਂ ਦੇ ਅੰਦਰ ਹੀ ਧਾਰਾ 370 ਅਤੇ 35ਏ ਨੂੰ ਹਟਾ ਕੇ ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਗਿਆ ਹੈ।

Advertisement

Jammu-KashmirJammu-Kashmir

ਪੀਐਮ ਮੋਦੀ ਨੇ ਜੰਮੂ-ਕਸ਼ਮੀਰ ਨੂੰ ਖ਼ਾਸ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ‘ਤੇ ਬੋਲਦੇ ਹੋਏ ਕਿਹਾ ਕਿ ਸਿਆਸੀ ਦਲਾਂ ਵਿਚ ਕੋਈ ਅਜਿਹਾ ਵਿਅਕਤੀ ਨਹੀਂ ਹੈ ਜੋ ਧਾਰਾ 370 ਦੇ ਵਿਰੁੱਧ ਬੋਲਿਆ ਹੋਵੇ ਪਰ ਜੋ ਲੋਕ ਇਸ ਦੀ ਵਕਾਲਤ ਕਰ ਰਹੇ ਹਨ, ਉਹਨਾਂ ਤੋਂ ਦੇਸ਼ ਪੁੱਛ ਰਿਹਾ ਹੈ ਕਿ ਜੇਕਰ ਇਹ ਧਾਰਾ ਇੰਨੀ ਜ਼ਰੂਰੀ ਸੀ ਤਾਂ 70 ਸਾਲ ਕੋਂ ਇਸ ਨੂੰ ਪੱਕਾ ਕਿਉਂ ਨਹੀਂ ਕੀਤਾ ਗਿਆ। ਕਿਉਂ ਇਸ ਨੂੰ ਅਸਥਾਈ ਬਣਾ ਕੇ ਰੱਖਿਆ ਸੀ ਕਿਉਂਕਿ ਤੁਹਾਡੇ ਵਿਚ ਹਿੰਮਤ ਨਹੀਂ ਸੀ।

Article 370Article 370

ਇਸ ਦੇ ਨਾਲ ਹੀ ਉਹਨਾਂ ਨੇ ਤਿੰਨ ਤਲਾਕ ਬਿਲ ‘ਤੇ ਬੋਲਦੇ ਹੋਏ ਕਿਹਾ ਕਿ ਦੇਸ਼ ਦੀਆਂ ਮੁਸਲਿਮ ਧੀਆਂ ਡਰ ਕੇ ਜ਼ਿੰਦਗੀ ਜੀ ਰਹੀਆਂ ਸਨ। ਦੇਸ਼ ਦੇ ਕਿਸਾਨਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅੱਜ 90 ਹਜ਼ਾਰ ਕਰੋੜ ਰੁਪਏ ਸਿੱਧੇ ਉਹਨਾਂ ਦੇ ਖਾਤਿਆਂ ਵਿਚ ਦਿੱਤੇ ਜਾ ਰਹੇ ਹਨ ਅਤੇ ਜਲ ਸੰਕਟ ਤੋਂ ਨਿਪਟਣ ਦੀ ਕੋਸ਼ਿਸ਼ ਵੀ ਜਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi
Advertisement

 

Advertisement
Advertisement