
ਗੁਬਾਰੇ ਦੇਖ ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ
ਫ਼ਰੀਦਕੋਟ: ਫ਼ਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪਿੰਡ ਦੇ ਲੋਕਾਂ ਨੇ ਖੇਤਾਂ ਚ ਪਾਕਿਸਤਾਨ ਤੋਂ ਆਏ ਸ਼ੱਕੀ ਗੁਬਾਰੇ ਦੇਖੇ। ਜਿਸ ਨੂੰ ਦੇਖ ਪਿੰਡ ਦੇ ਲੋਕ ਖੇਤਾਂ ਵਿਚ ਇਕੱਠੇ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਦਾ ਕਿਸਾਨ ਕਰਮਜੀਤ ਸਿੰਘ ਖੇਤਾਂ 'ਚ ਚੱਕਰ ਮਾਰਨ ਗਿਆ ਤਾਂ ਉਸਨੂੰ ਖੇਤ 'ਚ ਹਰੇ ਤੇ ਸਫ਼ੈਦ ਰੰਗ ਦਾ ਗੁਬਾਰਾ ਮਿਲਿਆ। ਜਿਸ ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਸੀ ਤੇ ਉਰਦੂ ਭਾਸ਼ਾ ਲਿਖੀ ਹੋਈ ਸੀ।
Shimrevala
ਇਹ ਸਭ ਕੁਝ ਦੇਖ ਕਿਸਾਨ ਨੇ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਲੋਕਾਂ ਵਿਚ ਇਕ ਡਰ ਪੈਦਾ ਹੋ ਗਿਆ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਪਾਸੋ ਗੁਬਾਰੇ ਤੇ ਕਿਸ਼ਤੀਆਂ ਆਉਂਦੀਆਂ ਰਹਿੰਦੀਆਂ ਹਨ।
ਉੱਥੋਂ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਾਰਡਰ ਬਹੁਤ ਨੇੜੇ ਹੈ ਜਿਸ ਕਰ ਕੇ ਅਜਿਹੇ ਗੁਬਾਰੇ ਉਡ ਕੇ ਆ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਕਿਸਤਾਨ ਤੇ ਕੋਈ ਸ਼ੱਕ ਨਹੀਂ ਹੈ ਇਸ ਤੇ ਕੁੱਝ ਵੀ ਅਜਿਹਾ ਨਹੀਂ ਲਿਖਿਆ ਹੋਇਆ ਜਿਸ ਤੋਂ ਉਨਹਾਂ ਤੇ ਸ਼ੱਕ ਕੀਤਾ ਜਾ ਹੈ। ਨਾ ਹੀ ਇਹ ਕੋਈ ਵੱਡੀ ਗੱਲ ਹੈ।
ਦੇਖੋ ਵੀਡੀਉ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।