ਸਿਰਫਿਰੇ ਸ਼ਰਾਬੀ ਪਤੀ ਨੇ ਸੜਕ ਵਿਚਾਲੇ ਪਤਨੀ 'ਤੇ ਦਿਖਾਈ ਹਵਾਨੀਅਤ 
Published : Aug 16, 2020, 7:15 pm IST
Updated : Aug 16, 2020, 7:16 pm IST
SHARE ARTICLE
File Photo
File Photo

ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੀ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਪਤੀ ਭਰੇ ਬਾਜ਼ਾਰ ਵਿਚ ਹੱਥ 'ਚ ਦਾਤਰ ਲੈ ਕੇ ਪਤਨੀ ਨੂੰ ਵੱਢਦਾ ਰਿਹਾ।

ਸੁਨਾਮ - ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੀ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਪਤੀ ਭਰੇ ਬਾਜ਼ਾਰ ਵਿਚ ਹੱਥ 'ਚ ਦਾਤਰ ਲੈ ਕੇ ਪਤਨੀ ਨੂੰ ਵੱਢਦਾ ਰਿਹਾ। ਇਹ ਮੰਜ਼ਰ ਦੇਖ ਕੇ ਉਥੇ ਮੌਜੂਦ ਹਰ ਕਿਸੇ ਦਾ ਦਿਲ ਕੰਬ ਉੱਠਿਆ। ਦਰਅਸਲ ਪਿੰਡ ਛਾਜਲੀ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਵਿਆਹ ਕੁਝ ਸਾਲ ਪਹਿਲਾਂ ਸੁਨਾਮ ਦੀ ਇਕ ਔਰਤ ਨਾਲ ਹੋਇਆ ਸੀ, ਜਿਸ ਨੂੰ ਅੱਜ ਉਸ ਦੇ ਪਤੀ ਨੇ ਭਰੇ ਬਾਜ਼ਾਰ ਵਿਚ ਦਾਤਰ ਨਾਲ ਵੱਢ ਦਿੱਤਾ।

File Photo File Photo

ਇਸ ਦੌਰਾਨ ਜੋ ਵੀ ਵਿਅਕਤੀ ਔਰਤ ਨੂੰ ਬਚਾਉਣ ਲਈ ਆਉਂਦਾ ਤਾਂ ਔਰਤ ਦਾ ਪਤੀ ਉਸ 'ਤੇ ਵੀ ਦਾਤਰ ਨਾਲ ਹਮਲਾ ਕਰਦਾ। ਇਸ ਦੌਰਾਨ ਲੋਕਾਂ ਨੇ ਇੱਟਾਂ-ਪੱਥਰ ਮਾਰ ਕੇ ਔਰਤ ਨੂੰ ਉਸ ਦੇ ਪਤੀ ਤੋਂ ਛੁਡਵਾਇਆ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ।  ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਚੌਕੀ ਇੰਚਾਰਜ ਅਨਾਜ ਮੰਡੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਸੁਨਾਮ ਦੀ ਲੜਕੀ ਪਿੰਡ ਛਾਜਲੀ ਦੇ ਵਿਅਕਤੀ ਨਾਲ ਵਿਆਹੀ ਹੋਈ ਸੀ ਅਤੇ ਜਿਸ ਨਾਲ ਉਸ ਨਾਲ ਲੜਾਈ ਝਗੜਾ ਰਹਿੰਦਾ ਸੀ।

File Photo File Photo

ਅੱਜ ਉਹ ਵਿਅਕਤੀ ਉਸ ਔਰਤ ਨੂੰ ਉਸ ਦੇ ਪੇਕੇ ਘਰੋਂ ਮੋਟਰਸਾਈਕਲ ਵਾਲੀ ਰੇਹੜੀ ਵਿਚ ਬਿਠਾ ਕੇ ਲੈ ਗਿਆ ਫਿਰ ਆਈ. ਟੀ. ਚੌਂਕ ਤੋਂ ਜਾਖਲ ਰੋਡ ਵੱਲ ਆ ਗਿਆ ਅਤੇ ਰਸਤੇ 'ਚ ਉਸ ਦੀ ਕਾਫ਼ੀ ਮਾਰਕੁੱਟ ਕਰਨ ਲੱਗਿਆ ਅਤੇ ਉਸ ਦੇ ਕਾਫੀ ਸੱਟਾਂ ਮਾਰੀਆਂ।  ਜ਼ਿਕਰਯੋਗ ਹੈ ਕਿ ਇਸ ਮੌਕੇ ਲੋਕਾਂ ਵੱਲੋਂ ਵੀ ਉਸ ਵਿਅਕਤੀ ਤੋਂ ਉਸ ਦੀ ਘਰਵਾਲੀ ਨੂੰ ਛੁਡਾਇਆ ਗਿਆ ਅਤੇ ਲੋਕਾਂ ਵੱਲੋਂ ਇੱਟਾਂ ਪੱਥਰ ਮਾਰੇ ਗਏ। ਜਿਸ ਨੂੰ ਲੈ ਕੇ ਦੋਵਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement