
ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੀ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਪਤੀ ਭਰੇ ਬਾਜ਼ਾਰ ਵਿਚ ਹੱਥ 'ਚ ਦਾਤਰ ਲੈ ਕੇ ਪਤਨੀ ਨੂੰ ਵੱਢਦਾ ਰਿਹਾ।
ਸੁਨਾਮ - ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੀ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਪਤੀ ਭਰੇ ਬਾਜ਼ਾਰ ਵਿਚ ਹੱਥ 'ਚ ਦਾਤਰ ਲੈ ਕੇ ਪਤਨੀ ਨੂੰ ਵੱਢਦਾ ਰਿਹਾ। ਇਹ ਮੰਜ਼ਰ ਦੇਖ ਕੇ ਉਥੇ ਮੌਜੂਦ ਹਰ ਕਿਸੇ ਦਾ ਦਿਲ ਕੰਬ ਉੱਠਿਆ। ਦਰਅਸਲ ਪਿੰਡ ਛਾਜਲੀ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਵਿਆਹ ਕੁਝ ਸਾਲ ਪਹਿਲਾਂ ਸੁਨਾਮ ਦੀ ਇਕ ਔਰਤ ਨਾਲ ਹੋਇਆ ਸੀ, ਜਿਸ ਨੂੰ ਅੱਜ ਉਸ ਦੇ ਪਤੀ ਨੇ ਭਰੇ ਬਾਜ਼ਾਰ ਵਿਚ ਦਾਤਰ ਨਾਲ ਵੱਢ ਦਿੱਤਾ।
File Photo
ਇਸ ਦੌਰਾਨ ਜੋ ਵੀ ਵਿਅਕਤੀ ਔਰਤ ਨੂੰ ਬਚਾਉਣ ਲਈ ਆਉਂਦਾ ਤਾਂ ਔਰਤ ਦਾ ਪਤੀ ਉਸ 'ਤੇ ਵੀ ਦਾਤਰ ਨਾਲ ਹਮਲਾ ਕਰਦਾ। ਇਸ ਦੌਰਾਨ ਲੋਕਾਂ ਨੇ ਇੱਟਾਂ-ਪੱਥਰ ਮਾਰ ਕੇ ਔਰਤ ਨੂੰ ਉਸ ਦੇ ਪਤੀ ਤੋਂ ਛੁਡਵਾਇਆ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਚੌਕੀ ਇੰਚਾਰਜ ਅਨਾਜ ਮੰਡੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਸੁਨਾਮ ਦੀ ਲੜਕੀ ਪਿੰਡ ਛਾਜਲੀ ਦੇ ਵਿਅਕਤੀ ਨਾਲ ਵਿਆਹੀ ਹੋਈ ਸੀ ਅਤੇ ਜਿਸ ਨਾਲ ਉਸ ਨਾਲ ਲੜਾਈ ਝਗੜਾ ਰਹਿੰਦਾ ਸੀ।
File Photo
ਅੱਜ ਉਹ ਵਿਅਕਤੀ ਉਸ ਔਰਤ ਨੂੰ ਉਸ ਦੇ ਪੇਕੇ ਘਰੋਂ ਮੋਟਰਸਾਈਕਲ ਵਾਲੀ ਰੇਹੜੀ ਵਿਚ ਬਿਠਾ ਕੇ ਲੈ ਗਿਆ ਫਿਰ ਆਈ. ਟੀ. ਚੌਂਕ ਤੋਂ ਜਾਖਲ ਰੋਡ ਵੱਲ ਆ ਗਿਆ ਅਤੇ ਰਸਤੇ 'ਚ ਉਸ ਦੀ ਕਾਫ਼ੀ ਮਾਰਕੁੱਟ ਕਰਨ ਲੱਗਿਆ ਅਤੇ ਉਸ ਦੇ ਕਾਫੀ ਸੱਟਾਂ ਮਾਰੀਆਂ। ਜ਼ਿਕਰਯੋਗ ਹੈ ਕਿ ਇਸ ਮੌਕੇ ਲੋਕਾਂ ਵੱਲੋਂ ਵੀ ਉਸ ਵਿਅਕਤੀ ਤੋਂ ਉਸ ਦੀ ਘਰਵਾਲੀ ਨੂੰ ਛੁਡਾਇਆ ਗਿਆ ਅਤੇ ਲੋਕਾਂ ਵੱਲੋਂ ਇੱਟਾਂ ਪੱਥਰ ਮਾਰੇ ਗਏ। ਜਿਸ ਨੂੰ ਲੈ ਕੇ ਦੋਵਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।