ਕਾਂਗਰਸ ਨੂੰ ਝਟਕਾ: ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
Published : Aug 16, 2021, 11:58 am IST
Updated : Aug 16, 2021, 12:40 pm IST
SHARE ARTICLE
Former MP Sushmita Dev resigns from party
Former MP Sushmita Dev resigns from party

ਦੱਸਿਆ ਜਾ ਰਿਹਾ ਹੈ ਕਿ ਸੁਸ਼ਮਿਤਾ ਦੇਵ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿੱਖ ਕੇ ਆਪਣਾ ਅਸਤੀਫ਼ਾ ਦਿੱਤਾ ਹੈ।

 

ਨਵੀਂ ਦਿੱਲੀ: ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ (Sushmita Dev) ਨੇ ਪਾਰਟੀ ਤੋਂ ਅਸਤੀਫ਼ਾ (Resign) ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress President Sonia Gandhi) ਨੂੰ ਚਿੱਠੀ ਲਿੱਖ ਕੇ ਆਪਣਾ ਅਸਤੀਫ਼ਾ ਦਿੱਤਾ ਹੈ। ਪਰ ਅਸਤੀਫ਼ਾ ਦੇਣ ਦਾ ਕਾਰਨ ਚਿੱਠੀ ‘ਚ ਨਹੀਂ ਦੱਸਿਆ ਗਿਆ। ਚਿੱਠੀ ਵਿਚ ਉਨ੍ਹਾਂ ਲਿਖਿਆ ਕਿ ਕਾਂਗਰਸ ਦੀ ਸੇਵਾ ਕਰਨ ਦੌਰਾਨ ਸੋਨੀਆ ਗਾਂਧੀ ਦਾ ਜੋ ਮਾਰਗਦਰਸ਼ਨ ਮਿਲਿਆ, ਉਹ ਉਸ ਲਈ ਧੰਨਵਾਦੀ ਹਨ।

ਹੋਰ ਪੜ੍ਹੋ: ਕਾਬੁਲ ਹਵਾਈ ਅੱਡੇ ’ਤੇ ਗੋਲੀਬਾਰੀ ਮਗਰੋਂ ਮਚੀ ਹਫੜਾ-ਦਫੜੀ, ਅਮਰੀਕਾ ਨੇ ਆਪਣੇ ਹੱਥਾਂ ‘ਚ ਲਈ ਸੁਰੱਖਿਆ

Former MP Sushmita Dev resigns from partyFormer MP Sushmita Dev resigns from party

ਹੋਰ ਪੜ੍ਹੋ: PM ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤੀਜੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

ਹਾਲਾਂਕਿ ਪਹਿਲਾਂ ਤੋਂ ਹੀ ਸੁਸ਼ਮੀਤਾ ਦੇਵ ਦੇ ਅਸਤੀਫ਼ੇ ਦੀਆਂ ਖਬਰਾਂ ਆ ਰਹੀਆਂ ਸਨ, ਪਰ ਹਰ ਵਾਰ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਟਵਿੱਟਰ ਪ੍ਰੋਫਾਈਲ (Twitter Profile changed) ਨੂੰ ਵੀ ਬਦਲ ਦਿੱਤਾ ਹੈ। ਹੁਣ ਉਨ੍ਹਾਂ ਨੇ ਇਸ ਵਿਚ ਆਪਣੇ ਕਾਂਗਰਸ ਪਾਰਟੀ ਦੇ ਸਾਬਕਾ ਮੈਂਬਰ ਹੋਣ ਬਾਰੇ ਲਿਖਿਆ ਹੈ। ਖਬਰਾਂ ਅਨੁਸਾਰ, ਸੁਸ਼ਮੀਤਾ ਦੇਵ ਕਾਂਗਰਸ ਪਾਰਟੀ ਦੇ ਵੱਟਸਐਪ ਗਰੁੱਪ ’ਚੋਂ ਵੀ ਬਾਹਰ ਹੋ ਚੁਕੀ ਹੈ।ਇਸ ਦੇ ਨਾਲ ਹੀ ਜਦ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਦੇ ਟਵਿੱਟਰ ਅਕਾਊਂਟ ਲਾਕ (Account Locked) ਹੋ ਗਏ ਸੀ ਤਾਂ ਉਸ ਵਿਚ ਸੁਸ਼ਮੀਤਾ ਦੇਵ ਦਾ ਵੀ ਨਾਮ ਸ਼ਾਮਲ ਸੀ।

ਹੋਰ ਪੜ੍ਹੋ: ਹੈਤੀ ਵਿੱਚ ਸ਼ਕਤੀਸ਼ਾਲੀ ਭੂਚਾਲ ਨੇ ਮਚਾਇਆ ਕਹਿਰ, ਹੁਣ ਤੱਕ 1297 ਲੋਕਾਂ ਦੀ ਹੋਈ ਮੌਤ

ਸੂਤਰਾਂ ਮੁਤਾਬਕ, ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਉਪਰੰਤ ਹੁਣ ਸੁਸ਼ਮੀਤਾ ਦੇਵ ਦੀਆਂ ਟੀਐਮਸੀ ‘ਚ ਸ਼ਾਮਲ ਹੋਣ ਦੀ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਸੁਸ਼ਮੀਤਾ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਨੂੰ ਵੀ ਮਿਲ ਸਕਦੀ ਹੈ।

Location: India, Chandigarh

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement