
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗੁਰੂਹਰਸਹਾਏ ਮਾਰਕਿਟ ਕਮੇਟੀ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਵਿਕਰਾਂਤ ਵੋਹਰਾ ਦੀ ਤਾਜਪੋਸ਼ੀ ਵੀ ਕਰਵਾਈ ਗਈ।
ਗੁਰੂਹਰਸਹਾਏ (ਗੁਰਮੇਲ ਵਾਰਵਲ): ਖੇਡ ਮੰਤਰੀ ਰਾਣਾ ਸੋਢੀ ਨੇ ਗੁਰੂਹਰਸਹਾਏ ਅਧੀਨ ਨਵੀਂ ਬਣੀ ਮਾਰਕਿਟ ਕਮੇਟੀ ਪੰਜੇ ਕੇ ਉਤਾੜ ਦੇ ਚੇਅਰਮੈਨ ਭੀਮ ਕੰਬੋਜ ਤੇ ਵਾਈਸ ਚੇਅਰਮੈਨ ਬਲਰਾਮ ਧਰਮ ਦੀ ਤਾਜਪੋਸ਼ੀ ਮੰਡੀ ਪੰਜੇ ਕੇ ਉਤਾੜ ਪਹੁੰਚ ਕੇ ਕਰਵਾਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗੁਰੂਹਰਸਹਾਏ ਮਾਰਕਿਟ ਕਮੇਟੀ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਵਿਕਰਾਂਤ ਵੋਹਰਾ ਦੀ ਤਾਜਪੋਸ਼ੀ ਵੀ ਗੁਰੂਹਰਸਹਾਏ ਮਾਰਕਿਟ ਕਮੇਟੀ ਪਹੁੰਚ ਕੇ ਕਰਵਾਈ ਗਈ। ਇਨ੍ਹਾਂ ਮਾਰਕਿਟ ਕਮੇਟੀਆਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨ ਦੀ ਤਾਜਪੋਸ਼ੀ ਹਲਕਾ ਕਾਂਗਰਸੀ ਵਿਧਾਇਕ ਅਤੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਕਰਵਾਈ ਗਈ।
PHOTO
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਪਹਿਲਾਂ ਮਾਰਕਿਟ ਕਮੇਟੀ ਬਣਾਈ ਅਤੇ ਹੁਣ ਮਾਰਕਿਟ ਕਮੇਟੀ ਦੇ ਚੇਅਰਮੈਨ ਭੀਮ ਕੰਬੋਜ ਅਤੇ ਵਾਈਸ ਚੇਅਰਮੈਨ ਬਲਰਾਮ ਧਵਨ ਨੂੰ ਰਾਣਾ ਸੋਢੀ ਨੇ ਮੂੰਹ ਮਿੱਠਾ ਕਰਵਾ ਕੇ ਸੀਟ ਤੇ ਬੈਠਾਇਆ। ਇਸ ਸਮੇਂ ਚੁਣੇ ਹੋਏ ਕਮੇਟੀ ਦੇ ਸਮੂਹ ਡਾਇਰੈਕਟਰ ਅਤੇ ਕਾਰਜਕਾਰੀ ਪਤਵੰਤੇ, ਪੰਚ/ਸਰਪੰਚ ਅਤੇ ਵਰਕਰ ਮੌਜੂਦ ਸਨ। ਇਸ ਤਾਜਪੋਸ਼ੀ ਤੋਂ ਬਾਅਦ ਗੁਰੂਹਰਸਹਾਏ ਵਿਖੇ ਵਿਕਰਾਂਤ ਵੋਹਰਾ ਦੀ ਤਾਜਪੋਸ਼ੀ ਵੀ ਕਰਵਾਈ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਹਾਰ ਪਾ ਕੇ ਸੀਟ ’ਤੇ ਬਿਠਾਇਆ ਗਿਆ।
PHOTO
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਤੋਂ ਇਲਾਵਾ ਡੀ.ਐਸ.ਪੀ ਗੋਬਿੰਦਰ ਸਿੰਘ ਗੁਰੂਹਰਸਹਾਏ, ਐਸ.ਐਚ.ਓ ਜਸਵਰਿੰਦਰ ਸਿੰਘ, ਵਿੱਕੀ ਸਿੱਧੂ ਓਐੱਸਡੀ, ਮਿੰਟੂ ਬਰਾੜ ਦੱਫ਼ਤਰ ਇੰਚਾਰਜ, ਮਾਰਕੀਟ ਕਮੇਟੀ ਸੈਕਟਰੀ ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਵੇਦ ਪ੍ਰਕਾਸ਼ ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ, ਵਿੱਕੀ ਨਰੂਲਾ ਐਮ.ਸੀ ਗੁਰੂ ਹਰਸਹਾਏ, ਆਤਮਜੀਤ ਡੇਵਿਡ ਐਮਸੀ, ਦਵਿੰਦਰ ਜੰਗ, ਅਮਰੀਕ ਬੁੱਢੇਸ਼ਾਹ, ਨੀਸ਼ੂ ਦਹੂਜਾ, ਆਦਰਸ਼ ਕੁੱਕੜ , ਸੁਰਿੰਦਰ ਕਾਲੜਾ, ਸੋਨੂੰ ਧਮੀਜਾ, ਅਸ਼ਵਨੀ ਧਮੀਜਾ, ਵਿਪਨ ਅਨੇਜਾ ਡਾਇਰੈਕਟਰ , ਦਵਿੰਦਰ ਬੇਦੀ ਰੁਕਣਾ ਬੋਦਲਾ, ਅਵੀ ਕੋਮਲ ਦਰਬਾਰਾ ਸਿੰਘ ਵਾਲਾ, ਚੇਅਰਮੈਨ ਨਸ਼ੱਤਰ ਸਿੰਘ , ਰੋਸ਼ਨ ਭਠੇਜਾ ਜ਼ਿਲਾ ਮੀਤ ਪ੍ਰਧਾਨ, ਰਮਨ ਬੱਤਰਾ ਪ੍ਰਧਾਨ , ਸੰਦੀਪ ਮੁਟਨੇਜਾ, ਪਰਦੀਪ ਮੁਟਨੇਜਾ, ਨੇਕ ਰਾਜ ਸਰਪੰਚ, ਜਨਕ ਰਾਜ ਠੇਕੇਦਾਰ, ਰੁਸਤਮ ਮੁਜੈਦੀਆ ਓਐੱਸਡੀ ਰਾਣਾ ਸੋਢੀ, ਬਲਵਿੰਦਰ ਰਾਣਾ ਪੰਜ ਗਰਾਈਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ, ਚੇਅਰਮੈਨ ਅਤੇ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਮੌਜੂਦ ਸਨ।