
ਦੋਵਾਂ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜ ਰੁਪਏ 94.83 ਲੱਖ ਰੁਪਏ
ਅੰਮ੍ਰਿਤਸਰ: 15 ਅਗਸਤ ਦੀ ਸ਼ਾਮ ਨੂੰ ਇੰਡੀਗੋ ਦੀ ਫਲਾਈਟ 6E1428 'ਤੇ ਸ਼ਾਰਜਾਹ ਤੋਂ ਆ ਰਹੇ ਦੋ ਯਾਤਰੀਆਂ ਨੂੰ ਕਸਟਮਜ਼ ਏਆਈਯੂ ਸਟਾਫ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰੋਕ ਲਿਆ। ਉਨ੍ਹਾਂ ਦੀ ਤਲਾਸ਼ੀ ਲੈਣ 'ਤੇ 245 ਗ੍ਰਾਮ ਕੱਚੇ ਸੋਨੇ ਦੀ ਚੇਨ ਅਤੇ ਮੁੰਦਰੀ, 18 ਆਈਫੋਨ 14 ਪ੍ਰੋ ਅਤੇ 11 ਆਈਫੋਨ 13 ਪ੍ਰੋ ਵਾਲਾ ਪੈਕ ਮਿਲਿਆ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਰਿਸ਼ਤੇ ਤਾਰ-ਤਾਰ, ਭਾਣਜਿਆਂ ਨੇ ਵਿਧਵਾ ਮਾਮੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼
ਦੂਜੇ ਪੈਕ ਵਿਚ, 17 ਆਈਫੋਨ 14 ਪ੍ਰੋ ਅਤੇ 11 ਆਈਫੋਨ 13 ਪ੍ਰੋ ਦੇ ਨਾਲ 245 ਗ੍ਰਾਮ ਕੱਚੀ ਸੋਨੇ ਦੀ ਚੇਨ ਅਤੇ ਅੰਗੂਠੀ ਮਿਲੇ ਹਨ। ਇਸ ਤਰ੍ਹਾਂ ਕੁੱਲ 490 ਗ੍ਰਾਮ ਸੋਨਾ ਅਤੇ 57 ਆਈਫੋਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਲਗਭਗ 94.83 ਲੱਖ ਰੁਪਏ ਹੈ, ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਸਾਰੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਦਿਤੇ ਨਿਰਦੇਸ਼