ਲੁਧਿਆਣਾ ਵਿਚ ਰਿਸ਼ਤੇ ਤਾਰ-ਤਾਰ, ਭਾਣਜਿਆਂ ਨੇ ਵਿਧਵਾ ਮਾਮੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼

By : GAGANDEEP

Published : Aug 16, 2023, 1:54 pm IST
Updated : Aug 16, 2023, 1:55 pm IST
SHARE ARTICLE
photo
photo

ਪੀੜਤਾ ਦੇ ਪਤੀ ਦੀ ਇਕ ਮਹੀਨਾ ਪਹਿਲਾਂ ਹੋਈ ਮੌਤ

 

ਲੁਧਿਆਣਾ: ਲੁਧਿਆਣਾ 'ਚ ਦੋ ਭਾਣਜਿਆਂ ਨੇ ਮਾਮੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿਤੇ। ਪੀੜਤ ਔਰਤ ਅਨੁਸਾਰ ਉਸ ਦੇ ਪਤੀ ਦੀ ਇਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਦੋਵੇਂ ਭਾਣਜੇ ਉਸ ਨੂੰ ਹਰ ਰੋਜ਼ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਸਨ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਸਾਰੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਦਿਤੇ ਨਿਰਦੇਸ਼

ਪੀੜਤਾ ਨੇ ਦਸਿਆ ਕਿ ਦੇਰ ਰਾਤ ਉਹ ਕਮਰੇ 'ਚ ਇਕੱਲੀ ਸੀ। ਉਸਦੀ ਭਰਜਾਈ ਅਤੇ ਸਹੁਰਾ ਅਲੱਗ-ਅਲੱਗ ਕਮਰਿਆਂ ਵਿਚ ਸਨ। ਇਸੇ ਦੌਰਾਨ ਦੋਵੇਂ ਭਾਣਜੇ ਉਸ ਦੇ ਕਮਰੇ ਵਿਚ ਆ ਗਏ। ਇਨ੍ਹਾਂ ਵਿਚੋਂ ਇੱਕ ਦੀ ਉਮਰ 18 ਅਤੇ ਦੂਜੇ ਦੀ 22 ਹੈ। ਦੋਵਾਂ ਨੇ ਉਸ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਉਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: ਯੂਕਰੇਨ ਦੀ ਗਾਇਕਾ ਉਮਾ ਸ਼ਾਂਤੀ ਨੇ ਪੁਣੇ 'ਚ ਦਰਸ਼ਕਾਂ 'ਤੇ ਸੁੱਟਿਆ ਤਿਰੰਗਾ, ਮਾਮਲਾ ਦਰਜ 

ਔਰਤ ਨੇ ਦਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਹੀ ਦੋਵੇਂ ਉਸ ਨਾਲ ਗਲਤ ਸਬੰਧ ਬਣਾਉਣ ਲਈ ਦਬਾਅ ਪਾ ਰਹੇ ਹਨ। ਉਸ ਦੇ ਤਿੰਨ ਬੱਚੇ ਹਨ। ਬੱਚਿਆਂ ਦੇ ਸਾਹਮਣੇ ਦੋਵੇਂ ਭਾਣਜਿਆਂ ਨੇ ਉਸ 'ਤੇ ਕਈ ਵਾਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਬੇਇੱਜ਼ਤੀ ਹੋਣ ਦੇ ਡਰ ਕਾਰਨ ਉਹ ਕਈ ਵਾਰ ਚੁੱਪ ਰਹੀ ਪਰ ਦੇਰ ਰਾਤ ਸ਼ਰਾਬੀ ਹਾਲਤ ਵਿਚ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿਤੇ।

ਪੀੜਤਾ ਨੇ ਦੱਸਿਆ ਕਿ ਜੇਕਰ ਉਹ ਰਾਤ ਨੂੰ ਰੌਲਾ ਨਾ ਪਾਉਂਦੀ ਤਾਂ ਦੋਵੇਂ ਭਾਣੇ ਉਸ ਨਾਲ ਜਬਰ-ਜ਼ਨਾਹ ਕਰਦੇ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਤਾਂ ਦੋਵੇਂ ਭੱਜ ਗਏ। ਦੇਰ ਰਾਤ ਸਿਵਲ ਹਸਪਤਾਲ ਪਹੁੰਚ ਕੇ ਮੈਡੀਕਲ ਕਰਵਾਇਆ। ਪੀੜਤਾ ਅਨੁਸਾਰ ਉਹ ਦੋਵੇਂ ਮੁਲਜ਼ਮਾਂ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਵਿੱਚ ਸ਼ਿਕਾਇਤ ਦੇਵੇਗੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement