
ਲੁਟੇਰਿਆਂ ਨੇ ਜ਼ੀਰਾ ਦੇ ਇਕ ਸੁਨਿਆਰੇ 'ਤੇ ਚਲਾਈਆਂ ਸੀ ਗੋਲੀਆਂ
Ferozepur Police Encounter Two Robbers Latest News in Punjabi ਬੀਤੀ 14 ਅਗੱਸਤ ਨੂੰ ਜੀਰਾ ਦੇ ਇਕ ਸੁਨਿਆਰੇ ’ਤੇ ਤਿੰਨ ਹਮਲਾਵਰਾਂ ਵਲੋਂ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ ਗਿਆ ਸੀ। ਜਿਨ੍ਹਾਂ ਵਿਚੋਂ ਦੋ ਦਾ ਬੀਤੀ ਰਾਤ ਫ਼ਿਰੋਜ਼ਪੁਰ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ ਹੈ।
ਐਸ.ਐਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਨੇ ਦਸਿਆ ਕਿ ਜੀਰਾ ਦੇ ਇਕ ਸੁਨਿਆਰੇ ਨੂੰ ਤਿੰਨ ਹਮਲਾਵਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਰੁਧ ਕਾਰਵਾਈ ਕਰਦੇ ਹੋਏ ਏ.ਜੀ.ਟੀ.ਐਫ., ਸੀ.ਆਈ.ਏ. ਸਟਾਫ਼ ਤੇ ਜੀਰਾ ਪੁਲਿਸ ਨੇ ਇਕ ਇਤਲਾਹ ਦੌਰਾਨ ਦੋ ਹਮਲਾਵਰ ਜੋ ਮੋਟਰਸਾਈਕਲ ’ਤੇ ਸਵਾਰ ਸ਼ਨ ਦਾ ਪਿੱਛਾ ਕੀਤਾ। ਲੁਟੇਰੇ ਹਮਲਾਵਰਾਂ ਵਲੋਂ ਪੁਲਿਸ ’ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵਲੋਂ ਕੀਤੀ ਜਵਾਬੀ ਫ਼ਾਇਰਿੰਗ ਦੌਰਾਨ ਇਕ ਲੁਟੇਰਾ ਗੋਲੀ ਨਾਲ ਜ਼ਖ਼ਮੀ ਹੋ ਗਿਆ ਅਤੇ ਦੂਸਰੇ ਦੀ ਮੋਟਰਸਾਈਕਲ ਤੋਂ ਡਿੱਗਣ ਕਾਰਨ ਉਸ ਦੀ ਲੱਤ ਟੁੱਟ ਗਈ। ਮੁਲਜ਼ਮਾਂ ਦੀ ਪਛਾਣ ਹਰਜੀਤ ਸਿੰਘ ਅਤੇ ਸਨਮੁਖ ਸਿੰਘ ਵਜੋਂ ਹੋਈ ਹੈ।
ਜਿਨ੍ਹਾਂ ਨੂੰ ਹਸਪਤਾਲ ਲਈ ਭਰਤੀ ਕਰਵਾਇਆ ਗਿਆ ਹੈ। ਜਿਥੇ ਮੁਲਜ਼ਮਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਾਰਵਾਈ ਕੀਤੀ ਜਾ ਰਹੀ ਹੈ, ਤੀਸਰੇ ਹਮਲਾਵਰ ਨੂੰ ਵੀ ਜਲਦ ਫੜ ਲਿਆ ਜਾਵੇਗਾ।
(For more news apart from Ferozepur Police Encounter Two Robbers Latest News in Punjabi stay tuned to Rozana Spokesman.)