ਬਾਦਲ ਨੂੰ ਮਾਰਨ ਲਈ ਰੈਲੀ 'ਚ ਪਿਸਤੌਲ ਲੈ ਕੇ ਆਉਣ ਵਾਲਾ ਕੌਣ?
Published : Sep 16, 2018, 4:43 pm IST
Updated : Sep 20, 2018, 5:13 pm IST
SHARE ARTICLE
Parkash Singh Badal
Parkash Singh Badal

ਕੌਣ ਸੀ ਉਹ ਸਖਸ਼ ਜੋ ਫ਼ਰੀਦਕੋਟ ਰੈਲੀ ਵਿਚ ਬਾਦਲਾਂ ਨੂੰ ਮਾਰਨ ਲਈ ਪਿਸਤੌਲ ਲੈ ਕੇ ਆਇਆ ਸੀ। ਜਿਸ ਦਾ ਜ਼ਿਕਰ ਖ਼ੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ...

ਫਰੀਦਕੋਟ : ਕੌਣ ਸੀ ਉਹ ਸਖਸ਼ ਜੋ ਫ਼ਰੀਦਕੋਟ ਰੈਲੀ ਵਿਚ ਬਾਦਲਾਂ ਨੂੰ ਮਾਰਨ ਲਈ ਪਿਸਤੌਲ ਲੈ ਕੇ ਆਇਆ ਸੀ। ਜਿਸ ਦਾ ਜ਼ਿਕਰ ਖ਼ੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਦੌਰਾਨ ਅਪਣੇ ਭਾਸ਼ਣ ਵਿਚ ਕੀਤਾ। ਜਦਕਿ ਕਿਸੇ ਹੋਰ ਬੁਲਾਰੇ ਨੇ ਇਸ ਤਰ੍ਹਾਂ ਦੀ ਕਿਸੇ ਗੱਲ ਦਾ ਕੋਈ ਜ਼ਿਕਰ ਤਕ ਨਹੀਂ ਕੀਤਾ।ਫਰੀਦਕੋਟ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸੀਆਂ ਨੂੰ ਜਮ ਕੇ ਰਗੜੇ ਲਗਾਏ ਪਰ ਇਸ ਦੌਰਾਨ ਉਨ੍ਹਾਂ ਨੇ ਇਕ ਦਾਅਵਾ ਕੀਤਾ, ਜਿਸ ਨੂੰ ਸੁਣ ਕੇ ਇਕ ਵਾਰ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ।

Akali Dal Fridkot Rally Akali Dal Fridkot Rally

ਦਰਅਸਲ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕੋਈ ਵਿਅਕਤੀ ਉਨ੍ਹਾਂ 'ਤੇ ਹਮਲਾ ਕਰਨ ਦੀ ਨੀਅਤ ਨਾਲ ਰੈਲੀ ਵਿਚ ਪਿਸਤੌਲ ਲੈ ਕੇ ਆਇਆ ਸੀ, ਜਿਸ ਨੂੰ ਪੁਲਿਸ ਨੇ ਫੜ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਅਪਣੇ ਆਪ ਨੂੰ ਚੌਕਸ ਕਹਾਉਣ ਵਾਲੇ ਮੀਡੀਆ ਕਰਮੀਆਂ ਨੂੰ ਵੀ ਇਸ ਗੱਲ ਦਾ ਪਤਾ ਬਾਦਲ ਸਾਬ੍ਹ ਤੋਂ ਹੀ ਪਤਾ ਚੱਲਿਆ। ਬਾਦਲ ਨੇ ਅਪਣੇ ਭਾਸ਼ਣ ਦੌਰਾਨ ਬੋਲਦਿਆਂ ਆਖਿਆ ਕਿ ਕੋਈ ਵਿਅਕਤੀ ਸਾਨੂੰ ਮਾਰਨ ਲਈ ਰੈਲੀ ਵਿਚ ਪਿਸਤੌਲ ਲੈ ਕੇ ਆਇਆ ਸੀ, ਜਿਸ ਨੂੰ ਪੁਲਿਸ ਨੇ ਫੜ ਲਿਆ ਹੈ।

Parkash Singh Badal Parkash Singh Badal

ਇਸ ਦੇ ਨਾਲ ਹੀ ਉਨ੍ਹਾਂ ਇਹ ਆਖ ਦਿਤਾ ਕਿ ਜੇਕਰ ਉਨ੍ਹਾਂ ਨੂੰ ਪੰਥ ਅਤੇ ਕੌਮ ਲਈ ਅਪਣੀ ਅਤੇ ਸੁਖਬੀਰ ਬਾਦਲ ਦੀ ਸ਼ਹਾਦਤ ਵੀ ਦੇਣੀ ਪਏ ਤਾਂ ਉਹ ਤਿਆਰ ਹਨ। ਜੇਕਰ ਉਨ੍ਹਾਂ ਦੀ ਸ਼ਹਾਦਤ ਨਾਲ ਪੰਜਾਬ ਵਿਚ ਅਮਨ ਸ਼ਾਂਤੀ ਸਥਾਪਿਤ ਹੋ ਸਕਦੀ ਹੈ ਤਾਂ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਖ਼ੈਰ, ਰੈਲੀ ਦੌਰਾਨ ਅਜਿਹਾ ਕੋਈ ਵਿਅਕਤੀ ਫੜੇ ਜਾਣ ਦਾ ਪਤਾ ਤਾਂ ਫਿਲਹਾਲ ਨਹੀਂ ਲੱਗ ਸਕਿਆ ਪਰ ਬਾਦਲ ਸਾਬ੍ਹ ਇਹ ਗੱਲ ਕਰਕੇ ਅਪਣਾ ਸਿਆਸੀ ਅਤੇ ਜ਼ਜਬਾਤੀ ਪੱਤਾ ਜ਼ਰੂਰ ਖੇਡ ਗਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement