
5 ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 90 ਹਜ਼ਾਰ ਤੋਂ ਘੱਟ
ਨਵੀਂ ਦਿੱਲੀ, 15 ਸਤੰਬਰ : ਦੇਸ਼ 'ਚ ਕੋਰੋਨਾ ਮਹਾਂਮਾਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਵਿਚ ਰਾਹਤ ਦੀ ਗੱਲ ਇਹ ਰਹੀ ਕਿ 5 ਦਿਨਾਂ ਬਾਅਦ ਇਨਫ਼ੈਕਸ਼ਨ ਦੇ 90 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਅਤੇ ਪਿਛਲੇ 24 ਘੰਟਿਆਂ ਦੌਰਾਨ ਇਨ੍ਹਾਂ ਦੀ ਗਿਣਤੀ 83,809 ਰਹੀ। ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮਹਿਕਮੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 83809 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ 49,30,237 'ਤੇ ਪਹੁੰਚ ਗਿਆ, ਜਦੋਂ ਕਿ ਇਸ ਤੋਂ ਪਹਿਲਾਂ 9 ਸਤੰਬਰ ਤੋਂ 13 ਸਤੰਬਰ ਤਕ ਕੋਰੋਨਾ ਪੀੜਤਾਂ ਦੇ ਮਾਮਲੇ 90 ਹਜ਼ਾਰ ਤੋਂ ਵਧ ਰਹੇ। 9 ਸਤੰਬਰ ਨੂੰ 95735, 10 ਸਤੰਬਰ ਨੂੰ 96551, 11 ਸਤੰਬਰ ਨੂੰ 97570, 12 ਸਤੰਬਰ ਨੂੰ 94372 ਅਤੇ 13 ਸਤੰਬਰ ਨੂੰ 92071 ਮਾਮਲੇ ਸਾਹਮਣੇ ਆਏ। ਉੱਥੇ ਹੀ ਠੀਕ ਹੋਣ ਵਾਲਿਆਂ ਦੀ ਗਿਣਤੀ 79,292 ਵਧ ਕੇ 38,59,400 ਹੋ ਗਈ। ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ 'ਚ ਪੀੜਤਾਂ ਦੇ ਨਵੇਂ ਮਾਮਲੇ ਵਧ ਹੋਣ ਨਾਲ ਸਰਗਰਮ ਮਾਮਲੇ 3,463 ਵੱਧ ਕੇ 9,90,061 ਹੋ ਗਏ ਹਨ। ਇਸੇ ਮਿਆਦ 'ਚ 1,054 ਮਰੀਜ਼ਾਂ ਦੀ ਮੌਤ ਹੋ ਗਈ। ਦੇਸ਼ 'ਚ ਹੁਣ ਤਕ 80,776 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁਕੇ ਹਨ। ਦੇਸ਼ 'ਚ ਸਰਗਰਮ ਮਾਮਲੇ 20.08 ਫ਼ੀ ਸਦੀ ਅਤੇ ਰੋimageਗ ਮੁਕਤ ਹੋਣ ਵਾਲਿਆਂ ਦੀ ਦਰ 78.28 ਫ਼ੀ ਸਦੀ ਹੈ, ਜਦੋਂ ਕਿ ਮੌਤ ਦਰ 1.64 ਫ਼ੀ ਸਦੀ ਹੈ। (ਏਜੰਸੀ)