ਸ਼੍ਰੋਮਣੀ ਕਮੇਟੀ 'ਚ ਬੈਠੇ ਜਾਗਦੀ ਜ਼ਮੀਰ ਵਾਲੇ ਇਸ ਨੂੰ ਖ਼ੂਨੀ ਕਮੇਟੀ ਬਣਨ ਤੋਂ ਬਚਾਉਣ : ਪੰਜ ਸਿੰਘ
Published : Sep 16, 2020, 11:19 pm IST
Updated : Sep 16, 2020, 11:19 pm IST
SHARE ARTICLE
image
image

ਸ਼੍ਰੋਮਣੀ ਕਮੇਟੀ 'ਚ ਬੈਠੇ ਜਾਗਦੀ ਜ਼ਮੀਰ ਵਾਲੇ ਇਸ ਨੂੰ ਖ਼ੂਨੀ ਕਮੇਟੀ ਬਣਨ ਤੋਂ ਬਚਾਉਣ : ਪੰਜ ਸਿੰਘ

ਅੰਮ੍ਰਿਤਸਰ, 16 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 328 ਲਾਪਤਾ ਸਰੂਪਾਂ ਦਾ ਸ਼ਾਂਤਮਈ ਢੰਗ ਨਾਲ ਇਨਸਾਫ਼ ਲੈਣ ਲਈ ਮੋਰਚੇ 'ਤੇ ਬੈਠੀ ਸੰਗਤ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਕੀਤੀ ਮਾਰ-ਕੁਟਾਈ ਤੇ ਧੱਕੇਸ਼ਾਹੀ ਤੋਂ ਕਮੇਟੀ ਦੇ ਅਹੁਦੇਦਾਰਾਂ ਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਹ ਵਿਚਾਰ ਪੰਜ ਸਿੰਘਾਂ ਵਿਚੋਂ ਭਾਈ ਸਤਨਾਮ ਸਿੰਘ ਝੰਜੀਆ ਤੇ ਭਾਈ ਤਰਲੋਕ ਸਿੰਘ ਨੇ ਦਿਤੇ।

imageimage


ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ ਵਿਚ ਵਸਦੀ ਸਿੱਖ ਕੌਮ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਸੰਗਤਾਂ ਅਤੇ ਪੱਤਰਕਾਰ ਭਾਈਚਾਰੇ ਤੇ ਬਿਨਾਂ ਵਜ੍ਹਾ ਕੀਤੇ ਖ਼ੂਨੀ ਹਮਲੇ ਤੋਂ ਚਿੰਤਿਤ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵਿਚ ਬੈਠੇ ਜਾਗਦੀ ਜ਼ਮੀਰ ਵਾਲੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਕਮੇਟੀ ਨੂੰ ਖ਼ੂਨੀ ਕਮੇਟੀ ਬਣਨ ਤੋਂ ਬਚਾਉਣ।  ਮੋਰਚੇ 'ਤੇ ਬੈਠੇ ਸਿੰਘਾਂ ਦੀ ਟੀਨਾਂ ਲਗਾ ਕੇ ਕੀਤੀ ਘੇਰਾਬੰਦੀ ਨਾਲ ਗੁਰਦਵਾਰਾ ਬਾਬਾ ਅਟੱਲ ਰਾਏ ਸਾਹਿਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਸੰਗਤਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਬਾਦਲਕਿਆਂ ਦੀ ਇਹ ਪੰਥ ਵਿਰੋਧੀ ਕਾਰਵਾਈ ਭੁਲਣਯੋਗ ਤੇ ਬਖ਼ਸ਼ਣਯੋਗ ਨਹੀਂ ਹੈ। ਸੰਗਤਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਦਲਕਿਆਂ ਨੇ ਗੁਰੂ ਘਰ ਦੀ ਨਾਕਾਬੰਦੀ ਕੀਤੀ ਹੈ ਉਸੇ ਤਰ੍ਹਾਂ ਇਨ੍ਹਾਂ ਦੀ ਸਿਆਸੀ ਨਾਕਾਬੰਦੀ ਕੀਤੀ ਜਾਵੇ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement