ਪਨਗ੍ਰੇਨ ’ਚ ਕਰੋੜਾਂ ਦਾ ਕਣਕ ਘੁਟਾਲਾ: ਵਿਜੀਲੈਂਸ ਵੱਲੋਂ 13 ਇੰਸਪੈਕਟਰਾਂ ਖ਼ਿਲਾਫ਼ ਕੇਸ ਦਰਜ
Published : Sep 16, 2022, 11:00 am IST
Updated : Sep 16, 2022, 5:39 pm IST
SHARE ARTICLE
Scam
Scam

ਐਫਆਈਆਰ ਅਨੁਸਾਰ ਇਹ ਅਧਿਕਾਰੀ ਦਸੰਬਰ 2013 ਤੋਂ ਮਾਰਚ 2016 ਤੱਕ ਸਮਾਣਾ ਦੇ ਵੱਖ-ਵੱਖ ਜ਼ੋਨਾਂ ਦੇ ਇੰਚਾਰਜ ਰਹੇ ਹਨ।



ਪਟਿਆਲਾ: ਪਨਗ੍ਰੇਨ ਵਿਚ ਕਰੋੜਾਂ ਰੁਪਏ ਦੇ ਕਣਕ ਘੁਟਾਲੇ ਵਿਚ ਕਾਰਵਾਈ ਕਰਦਿਆਂ ਵਿਜੀਲੈਂਸ ਨੇ 13 ਇੰਸਪੈਕਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਜੀਲੈਂਸ ਵਿਭਾਗ ਦੀ ਐਫਆਈਆਰ ਅਨੁਸਾਰ ਇਹ ਅਧਿਕਾਰੀ ਦਸੰਬਰ 2013 ਤੋਂ ਮਾਰਚ 2016 ਤੱਕ ਸਮਾਣਾ ਦੇ ਵੱਖ-ਵੱਖ ਜ਼ੋਨਾਂ ਦੇ ਇੰਚਾਰਜ ਰਹੇ ਹਨ।

ਇਸ ਦੌਰਾਨ ਜਦੋਂ ਰਾਸ਼ਨ ਡਿਪੂ 'ਤੇ ਵੰਡ ਲਈ ਭੇਜੀ ਗਈ ਕਣਕ ਦੇ ਸਟਾਕ ਨੂੰ ਰਜਿਸਟਰਡ ਕਣਕ ਨਾਲ ਮਿਲਾਇਆ ਗਿਆ ਤਾਂ ਕਈ ਖਾਮੀਆਂ ਸਾਹਮਣੇ ਆਈਆਂ।
ਇਹਨਾਂ ਵਿਚ ਜਸਪ੍ਰੀਤ ਸਿੰਘ ਗਿੱਲ, ਅਭਿਸ਼ੇਕ ਬਾਂਸਲ, ਜਸਪਾਲ ਸਿੰਘ, ਮਿਸ ਨਮਰਤਾ, ਹਰਵਿੰਦਰ ਸਿੰਘ, ਪ੍ਰੀਤ ਕਮਲ ਸਿੰਘ, ਚੀਮਾ, ਪ੍ਰਮੋਦ ਗਰਗ, ਰਾਜਵਿੰਦਰ ਸਿੰਘ, ਜਸਵਿੰਦਰ ਕੁਮਾਰ, ਰਾਹੁਲ ਕੁਮਾਰ, ਸਵਿੰਦਰ ਸਿੰਘ, ਗੁਰਪ੍ਰੀਤ ਕੌਰ ਤੇ ਜਸਪ੍ਰੀਤ ਧੀਮਾਨ ਸ਼ਾਮਲ ਹਨ।

ਵਿਭਾਗ ਦੀ ਤਕਨੀਕੀ ਟੀਮ ਵੱਲੋਂ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ 3 ਕਰੋੜ 85 ਲੱਖ 49,552 ਰੁਪਏ ਦੀ ਕਰੀਬ 26868.75 ਕੁਇੰਟਲ ਕਣਕ ਦਾ ਘਪਲਾ ਹੋਇਆ ਹੈ। ਇਸ ਮਗਰੋਂ ਵਿਜੀਲੈਂਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
 

 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement