ਇਕ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ
ਜ਼ੀਰਾ: ਕੋਟ ਈਸੇ ਖਾਂ ਰੋਡ ਜ਼ੀਰਾ ਵਿਖੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਮੋਟਰਸਾਇਕਲ ਤੇ ਕਾਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਅਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦੀ ਖਤਰਨਾਕ ਚਾਲ, ਲਸ਼ਕਰ-ਏ-ਤੋਇਬਾ ਨੇ ਡਰੋਨ ਰਾਹੀਂ ਪੰਜਾਬ 'ਚ ਭੇਜਿਆ ਅੱਤਵਾਦੀ
ਜਾਣਕਾਰੀ ਅਨੁਸਾਰ ਜ਼ੀਰਾ ਨੇੜਲੇ ਪਿੰਡ ਲੋਹਕੇ ਖੁਰਦ ਦੇ ਚਾਰ ਨੌਜਵਾਨ ਪਿੰਡ ਤਲਵੰਡੀ ਮੰਗੇ ਖਾਂ ਤੋਂ ਆਪਣੇ ਮੋਟਰ ਸਾਇਕਲ 'ਤੇ ਸਵਾਰ ਹੋ ਕੇ ਪਿੰਡ ਲੋਹਕੇ ਖੁਰਦ ਜਾ ਰਹੇ ਸਨ ਕਿ ਕੋਟ ਈਸੇ ਖਾਂ ਰੋਡ ਨੇੜੇ ਬਜਰੰਗ ਭਵਨ ਕਾਲਜ ਜ਼ੀਰਾ ਦੇ ਨਜ਼ਦੀਕ ਕਾਰ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ।
ਇਹ ਵੀ ਪੜ੍ਹੋ: ਪਹਾੜੀ 'ਤੇ ਲੁਕੇ ਅੱਤਵਾਦੀਆਂ 'ਤੇ ਡਰੋਨ ਤੋਂ ਸੁੱਟੇ ਜਾ ਰਹੇ ਹਨ ਬੰਬ, ਕੋਕਰਨਾਗ 'ਚ ਆਰਮੀ-ਪੈਰਾ ਕਮਾਂਡੋ ਆਪਰੇਸ਼ਨ ਦੀ ਵੀਡੀਓ
ਹਾਦਸੇ ਚ ਦੋ ਸਕੇ ਭਰਾ ਲਵਪ੍ਰੀਤ ਸਿੰਘ, ਗੁਰਜੰਟ ਸਿੰਘ ਪੁੱਤਰ ਲਖਵੀਰ ਸਿੰਘ ਅਤੇ ਉਨ੍ਹਾਂ ਦੇ ਚਾਚੇ ਦੇ ਲੜਕੇ ਲਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਜਸ਼ਨਦੀਪ ਸਿੰਘ ਪੁੱਤਰ ਭਜਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਜੀਰਾ ਤੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ।