Amritsar News : ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਵੇਂ ਸੀਜ਼ਨ ਲਈ ਕੀਤੀ ਅਰਦਾਸ
Published : Sep 16, 2024, 6:49 pm IST
Updated : Sep 16, 2024, 6:49 pm IST
SHARE ARTICLE
Comedian Kapil Sharma
Comedian Kapil Sharma

ਕਪਿਲ ਤੋਂ ਇਲਾਵਾ ਟੀਮ 'ਚ ਅਰਚਨਾ ਪੂਰਨ ਸਿੰਘ, ਕੁੱਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਨਿਰਦੇਸ਼ਕਾਂ ਸਮੇਤ ਕੁੱਲ 41 ਲੋਕ ਸ਼ਾਮਲ ਹਨ

Amritsar News : ਕਾਮੇਡੀਅਨ ਕਪਿਲ ਸ਼ਰਮਾ ਬੀਤੇ ਦਿਨ ਆਪਣੀ ਟੀਮ ਨਾਲ ਅੰਮ੍ਰਿਤਸਰ ਪਹੁੰਚੇ। ਜਿਥੇ ਉਹ ਟੀਮ ਦੇ 41 ਮੈਂਬਰਾਂ ਨਾਲ ਵਾਹਗਾ ਗਏ ਅਤੇ ਇਸ ਤੋਂ ਬਾਅਦ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਕੁੱਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ ਅਤੇ ਸੁਨੀਲ ਗਰੋਵਰ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸੀਜ਼ਨ ਲਈ ਅਰਦਾਸ ਕੀਤੀ।

ਕਪਿਲ ਸ਼ਰਮਾ ਦਾ ਨਵਾਂ ਸੀਜ਼ਨ 2 ਨੈੱਟਫਲਿਕਸ 'ਤੇ ਆ ਰਿਹਾ ਹੈ, ਜਿਸ ਦਾ ਟ੍ਰੇਲਰ ਦੋ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਹਾਲਾਂਕਿ ਇਸ ਦਾ ਸੀਜ਼ਨ ਵਨ OTT 'ਤੇ ਕੁਝ ਖਾਸ ਨਹੀਂ ਦਿਖਾ ਸਕਿਆ ਪਰ ਹੁਣ ਇਸ ਨੂੰ ਸੀਜ਼ਨ 2 ਤੋਂ ਕਾਫੀ ਉਮੀਦਾਂ ਹਨ।

41 ਮੈਂਬਰਾਂ ਨਾਲ ਪੁੱਜੇ ਅੰਮ੍ਰਿਤਸਰ  

ਕਪਿਲ ਸ਼ਰਮਾ ਐਤਵਾਰ ਨੂੰ ਆਪਣੇ ਸ਼ੋਅ ਦੇ 6 ਅਦਾਕਾਰਾਂ, 3 ਨਿਰਦੇਸ਼ਕਾਂ ਅਤੇ 21 ਕਰੂ ਮੈਂਬਰਾਂ ਨਾਲ ਗੁਰੂ ਨਗਰੀ ਪਹੁੰਚੇ। ਇਸ ਦੌਰਾਨ ਟੀਮ ਨੇ ਦਿਨ ਵੇਲੇ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਸ਼ਾਮ ਨੂੰ ਅਟਾਰੀ ਬਾਰਡਰ 'ਤੇ ਰੀਟਰੀਟ ਸੈਰਾਮਨੀ ਦੇਖੀ। 

ਕਪਿਲ ਤੋਂ ਇਲਾਵਾ ਟੀਮ 'ਚ ਅਰਚਨਾ ਪੂਰਨ ਸਿੰਘ, ਕੁੱਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਨਿਰਦੇਸ਼ਕਾਂ ਸਮੇਤ ਕੁੱਲ 41 ਲੋਕ ਸ਼ਾਮਲ ਹਨ। ਸਰਹੱਦ 'ਤੇ ਰਿਟਰੀਟ ਦੇਖਣ ਤੋਂ ਬਾਅਦ ਟੀਮ ਨੇ ਬੀ.ਐੱਸ.ਐੱਫ. ਦੀ ਗੈਲਰੀ ਦੇਖੀ ਅਤੇ ਜ਼ੀਰੋ ਲਾਈਨ ਦਾ ਦੌਰਾ ਵੀ ਕੀਤਾ। ਪਹਿਲੀ ਵਾਰ ਸਰਹੱਦ ਦੇਖਣ ਆਈ ਅਰਚਨਾ ਪੂਰਨ ਸਿੰਘ ਨੇ ਜਵਾਨਾਂ ਦੀ ਪਰੇਡ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਕਿਹਾ ਕਿ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ। 

Location: India, Punjab

SHARE ARTICLE

ਏਜੰਸੀ

Advertisement

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM
Advertisement