Kangana Ranaut: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੰਗਨਾ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਕਿ ਉਹ ਸੰਤ ਸੀ ਜਾਂ ਅੱਤਵਾਦੀ ਸੀ:ਦਾਦੂਵਾਲ
Published : Sep 16, 2024, 9:43 pm IST
Updated : Sep 16, 2024, 9:48 pm IST
SHARE ARTICLE
Baljit Singh Daduwal & Kangana Ranaut File image
Baljit Singh Daduwal & Kangana Ranaut File image

'ਉਹ ਕਦੇ ਕਿਸਾਨਾਂ ਖਿਲਾਫ਼ ,ਕਦੇ ਪੰਥ ਪੰਜਾਬ ਖਿਲਾਫ਼ ਅਤੇ ਹੁਣ ਸੰਤਾਂ ਦੇ ਖਿਲਾਫ਼ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ'

Kangana Ranaut News : ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲੈ ਕੇ ਕੰਗਨਾ ਰਣੌਤ ਵੱਲੋਂ ਦਿੱਤੇ ਵਿਵਾਦਿਤ ਬਿਆਨ ਨੂੰ ਬਲਜੀਤ ਸਿੰਘ ਦਾਦੂਵਾਲ ਨੇ ਮੰਦਭਾਗਾ ਦੱਸਿਆ ਹੈ। ਦਾਦੂਵਾਲ ਨੇ ਕਿਹਾ MP ਕੰਗਨਾ ਰਣੌਤ ਇੱਕ ਮਿਸ਼ਨ 'ਤੇ ਕੰਮ ਕਰ ਰਹੀ ਹੈ। ਉਹ ਕਦੇ ਕਿਸਾਨਾਂ ਖਿਲਾਫ਼ ,ਕਦੇ ਪੰਥ ਪੰਜਾਬ ਦੇ ਖਿਲਾਫ਼ ਅਤੇ ਹੁਣ ਸੰਤਾਂ ਦੇ ਖਿਲਾਫ਼ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਹੈ। 

ਉਸ ਦਾ ਭਾਵੇਂ ਐਨਾ ਵਿਰੋਧ ਹੋ ਰਿਹਾ ਪਰ ਉਹ ਫਿਰ ਵੀ ਮਿਸ਼ਨ 'ਤੇ ਚੱਲ ਰਹੀ ਹੈ। ਸਾਰੇ ਇਨਸਾਫ਼ਪਸੰਦ ਲੋਕਾਂ ਨੂੰ ਪਤਾ ਓਹਦਾ ਮਿਸ਼ਨ ਕੀ ਹੈ , ਉਹ ਕੀ ਚਾਹੁੰਦੀ ਹੈ। ਉਹ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ ਤੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਆਪਣੀ ਸਿਆਸਤ ਚਮਕਾਉਣਾ ਚਾਹੁੰਦੀ ਹੈ ,ਜੋ ਬੜੀ ਮੰਦਭਾਗੀ ਗੱਲ ਹੈ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਾਰੀ ਕੌਮ ਦੁਨੀਆ ਭਰ 'ਚ ਸੰਤ ਮੰਨਦੀ ਹੈ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਦਿੱਤਾ ਗਿਆ। ਕੰਗਨਾ ਨੂੰ ਕੋਈ ਨੀ ਕਹਿੰਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸੰਤ ਜਾਂ ਸ਼ਹੀਦ ਮੰਨੇ ,ਉਸ ਦੀ ਆਪਣੀ ਵਿਚਾਰਧਾਰਾ ਹੈ। ਸੰਤ ਜਰਨੈਲ ਸਿੰਘ ਸਾਡੀ ਸਿੱਖ ਕੌਮ ਦੇ ਸ਼ਹੀਦ ਆ। ਉਨ੍ਹਾਂ ਨੇ ਸਿੱਖੀ ਸਿਧਾਂਤਾਂ ਲਈ ਸ਼ਹਾਦਤ ਦਾ ਜਾਮ ਪੀਤਾ। ਅਸੀਂ ਉਨ੍ਹਾਂ ਨੂੰ ਸੰਤ ਮੰਨਦੇ ਹਾਂ ,ਹੋਰ ਕੋਈ ਮੰਨੇ ਨਾ ਮੰਨੇ। 

ਜੇ ਲੋਕਾਂ ਨੇ ਕੰਗਨਾ ਨੂੰ ਵੋਟਾਂ ਪਾ ਕੇ ਸੰਸਦ ਮੈਂਬਰ ਚੁਣਿਆ ਤਾਂ ਉਹ ਆਪਣੇ ਹਿਮਾਚਲ ਦੇ ਲੋਕਾਂ ਦੇ ਵਿਕਾਸ ਦੀ ਗੱਲ ਕਰੇ। ਉਸਨੂੰ ਪੰਥ ਬਾਰੇ ,ਸ਼ਹੀਦਾਂ ਬੜੇ ਜਾਂ ਕਿਸਾਨਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਦੀ ਮੈਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ ਹਾਂ। ਕੰਗਨਾ ਨੂੰ ਸਾਡੀ ਸਿੱਖ ਵਿਰਾਸਤ ਜਾਂ ਸਿੱਖ ਇਤਿਹਾਸ ਦਾ ਪਤਾ ਹੀ ਨਹੀਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੰਗਨਾ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਕਿ ਉਹ ਸੰਤ ਸੀ ਜਾਂ ਅੱਤਵਾਦੀ ਸੀ।  

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਨੌਤ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਰੁਧ ਵਿਵਾਦਤ ਬਿਆਨ ਦਿਤਾ ਹੈ। ਇਕ ਹਿੰਦੀ ਟੀ.ਵੀ. ਚੈਨਲ ’ਤੇ ਇੰਟਰਵਿਊ ’ਚ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ‘ਅਤਿਵਾਦੀ’ ਦਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ ‘ਐਮਰਜੈਂਸੀ’ ’ਤੇ ਸਿਰਫ਼ ਕੁੱਝ ਲੋਕ ਇਤਰਾਜ਼ ਉਠਾ ਰਹੇ ਹਨ ਅਤੇ ਡਰਾ-ਧਮਕਾ ਰਹੇ ਹਨ।

ਉਨ੍ਹਾਂ ਕਿਹਾ, ‘‘ਮੰਦਰ ’ਚ ਏ.ਕੇ. 47 ਨਾਲ ਲੁਕ ਕੇ ਬੈਠਣ ਵਾਲਾ ਸੰਤ ਨਹੀਂ ਹੋ ਸਕਦਾ। ਉਸ ਕੋਲ ਅਜਿਹੇ ਹਥਿਆਰ ਸਨ ,ਜਿਹੜੇ ਅਮਰੀਕਨ ਆਰਮੀ ਕੋਲ ਹੀ ਹੁੰਦੇ ਸਨ। ਸਿਰਫ਼ ਚੋਣਵੇਂ ਲੋਕਾਂ ਨੂੰ ਮੇਰੀ ਫਿਲਮ ’ਤੇ ਇਤਰਾਜ਼ ਹੈ। ਪੰਜਾਬ ਦੀ 99% ਜਨਤਾ ਭਿੰਡਰਾਂਵਾਲਿਆਂ ਨੂੰ ਸੰਤ ਨਹੀਂ ਮੰਨਦੀ। ਉਹ ਅਤਿਵਾਦੀ ਹੈ। ਜੇਕਰ ਉਹ ਅਤਿਵਾਦੀ ਹੈ ਤਾਂ ਮੇਰੀ ਫ਼ਿਲਮ ਆਉਣੀ ਚਾਹੀਦੀ ਹੈ।’’

ਫ਼ਿਲਮ ’ਤੇ ਇਤਰਾਜ਼ ਉਠਣ ਬਾਰੇ ਕੰਗਨਾ ਨੇ ਕਿਹਾ ਕਿ ਉਸ ਨੂੰ ਪਾਰਟੀਆਂ ਤੋਂ ਇਤਰਾਜ਼ ਉੱਠਣ ਦੀ ਉਮੀਦ ਸੀ ਪਰ ‘ਮੈਨੂੰ ਇਹ ਉਮੀਦ ਨਹੀਂ ਸੀ ਕਿ ‘ਭਿੰਡਰਨਵਾਲੇ’ ਨੂੰ ਅਤਿਵਾਦੀ ਵਿਖਾਉਣ ’ਤੇ ਇਤਰਾਜ਼ ਉਠਾਇਆ ਜਾਵੇਗਾ।’ ਕੰਗਨਾ ਨੇ ਇਹ ਵੀ ਕਿਹਾ, ‘‘ਪੰਜਾਬੀਆਂ ਨੇ ਹੀ ‘ਭਿੰਡਰਨਵਾਲੇ’ ਦਾ ਆਪਰੇਸ਼ਨ ਕੀਤਾ ਸੀ ਅਤੇ ਉਹ ‘ਭਿੰਡਰਨਵਾਲੇ’ ਨੂੰ ਸੰਤ ਨਹੀਂ ਮੰਨਗੇ।’ ਕੰਗਨਾ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਸੈਂਸਰਸ਼ਿਪ ਦੀ ਜੇਕਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਓ.ਟੀ.ਟੀ. ਪਲੇਟਫ਼ਾਰਮ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement