
ਪਾਣੀ 'ਚ ਰੁੜ੍ਹੀਆਂ ਮੱਝਾਂ ਤੇ ਬੱਕਰੀਆਂ : ਪਿੰਡ ਵਾਸੀ
Heavy Rains in Pathankot Caused Heavy Damage to People, Water Entered Houses Latest News in Punjabi ਪਠਾਨਕੋਟ : ਪਠਾਨਕੋਟ ਦੇ ਪਹਾੜੀ ਖੇਤਰ 'ਚ ਵਸੇ ਪਿੰਡ ਦਰੰਗ ਖੱਡ ਵਿਚ ਪਏ ਭਾਰੀ ਮੀਂਹ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ, ਦੱਸ ਦਈਏ ਇਲਾਕੇ ਦੇ ਲੱਗਦੀ ਖੱਡ ਵਿਚ ਪਾਣੀ ਦਾ ਵੱਧਰ ਵੱਧਣ ਕਾਰਨ ਪਾਣੀ ਲੋਕਾਂ ਦੇ ਘਰਾਂ ’ਚ ਜਾ ਵੜਿਆ। ਜਿਸ ਕਾਰਨ ਪਾਣੀ 'ਚ ਮੱਝਾਂ ਤੇ ਬੱਕਰੀਆਂ ਰੁੜ੍ਹ ਗਈਆਂ। ਜਿਸ ਕਾਰਨ ਇਲਾਕਾ ਵਾਸੀਆਂ ਦਾ ਪਸ਼ੂ ਧਨ ਸਮੇਤ ਕਾਫ਼ੀ ਨੁਕਸਾਨ ਹੋ ਗਿਆ।
ਦੱਸ ਦਈਏ ਕਿ ਪਿਛਲੇ ਦਿਨੀ ਪੰਜਾਬ ਤੇ ਹਿਮਾਚਲ ਪ੍ਰਦੇਸ਼ ਲਗਾਤਾਰ ਮੀਂਹ ਪੈਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਸਨ। ਜਿਸ ਕਾਰਨ ਲੋਕਾਂ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨ ਪਿਆ ਸੀ। ਜਿਸ ਕਾਰਨ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਸਨ, ਕਈ ਘਰਾਂ ’ਚ ਪਾਣੀ ਭਰ ਗਿਆ ਸੀ ਤੇ ਪਸ਼ੂ ਧਨ ਦਾ ਵੀ ਭਾਰੀ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਮੌਸਮ ’ਚ ਤਬਦੀਲੀ ਆਉਣ ਕਾਰਨ ਹਾਲਤ ਆਮ ਵਰਗੇ ਹੋਣ ਲੱਗੇ ਸਨ, ਪਰੰਤੂ ਪੰਜਾਬ ਦੇ ਪਹਾੜੀ ਖੇਤਰ 'ਚ ਵਸੇ ਪਠਾਨਕੋਟ ਦੇ ਪਿੰਡ ਦਰੰਗ ਖੱਡ 'ਚ ਰਾਤ ਭਾਰੀ ਮੀਂਹ ਪੈਣ ਨਾਲ ਨਦੀਆਂ-ਨਾਲੇ ਉਫਾਨ ’ਤੇ ਹੋ ਗਏ, ਜਿਸ ਨਾਲ ਇਲਾਕੇ ਨਾਲ ਲਗਦੇ ਖੱਡ ’ਚ ਪਾਣੀ ਦਾ ਵੱਧ ਗਿਆ ਤੇ ਖੱਡ ਦਾ ਇਹ ਪਾਣੀ ਲੋਕਾਂ ਦੇ ਘਰਾਂ ’ਚ ਜਾ ਵੜਿਆ, ਜਿਸ ਕਾਰਨ ਖੱਡ ਦਾ ਪਾਣੀ ਇਲਾਕਾ ਵਾਸੀਆਂ ਲਈ ਕਈ ਸਮੱਸਿਆਵਾਂ ਖੜ੍ਹੀਆਂ ਕਰ ਦਿਤੀਆਂ।
ਸੁਭਾਸ਼ ਸਿੰਘ, ਮੁਹੰਮਦ ਸ਼ਰੀਫ਼, ਸੰਤੋਸ਼ ਕੁਮਾਰੀ ਸਮੇਤ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਭਾਰੀ ਮੀਂਹ ਨੇ ਸਾਡਾ ਭਾਰੀ ਨੁਕਸਾਨ ਕੀਤਾ ਹੈ, ਪਾਣੀ 'ਚ ਸਾਡਾ ਮੱਝਾਂ ਤੇ ਬੱਕਰੀਆਂ (ਪਸ਼ੂ ਧਨ) ਰੁੜ੍ਹ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਅਜੇ ਤਕ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਿਸੇ ਅਧਿਕਾਰੀ ਤੋਂ ਇੱਥੇ ਪਹੁੰਚ ਨਹੀਂ ਕੀਤੀ ਗਈ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਮੁਆਵਜ਼ੇ ਦੀ ਮੰਗ ਕੀਤੀ ਹੈ।
(For more news apart from Heavy Rains in Pathankot Caused Heavy Damage to People, Water Entered Houses Latest News in Punjabi stay tuned to Rozana Spokesman.)