ਜੋਗਿੰਦਰ ਸਿੰਘ ਸ਼ੁਰੂ ਤੋਂ ਬਾਦਲਾਂ ਦੀਆਂ ਵਧੀਕੀਆਂ ਦਾ ਨਿਡਰ ਹੋ ਕੇ ਮੁਕਾਬਲਾ ਕਰਦੇ ਆ ਰਹੇ ਹਨ
Published : Oct 16, 2018, 11:02 am IST
Updated : Oct 16, 2018, 11:02 am IST
SHARE ARTICLE
Vijayinder singla
Vijayinder singla

ਅੱਜ ਇਥੇ ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਟਕਨਾਲੋਜੀ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲਾਂ

ਮੋਗਾ, 15 ਅਕਤੂਬਰ (ਅਮਜਦ ਖ਼ਾਨ) : ਅੱਜ ਇਥੇ ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਟਕਨਾਲੋਜੀ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਇਹ ਚਾਹਿਆ ਕਿ ਜੋ ਪੈਸਾ ਇਨ੍ਹਾਂ ਨੇ ਨਾਜਾਇਜ਼ ਤਰੀਕੇ ਨਾਲ ਕਮਾਇਆ ਹੈ ਇਸ ਦੀ ਤਾਕਤ ਦੇ ਥੱਲੇ ਮੀਡੀਆ ਵਾਲੇ ਰਹਿਣ ਅਤੇ ਜੋ ਇਹ ਚਾਹੁਣ ਉਹੀ ਮੀਡੀਆ ਛਾਪੇ ਪਰ 'ਸਪੋਕਸਮੈਨ' ਨੇ ਹਮੇਸ਼ਾ ਹੀ ਇਸ ਨੂੰ ਨਕਾਰਿਆ ਅਤੇ ਸੱਚਾਈ ਨੂੰ ਅੱਗੇ ਲਿਆ ਕੇ ਛਾਪਿਆ ਅਤੇ ਇਨ੍ਹਾਂ ਦੀਆਂ ਕਰਤੂਤਾਂ ਜੱਗ ਜ਼ਾਹਰ ਕੀਤੀਆਂ ਹਨ |

ਜਿਸ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਬਰਦਾਸ਼ਤ ਨਹੀਂ ਕਰ ਰਹੇ ਹਨ ਅਤੇ ਬੁਖਲਾਹਟ ਵਿਚ ਇਸ ਅਖ਼ਬਾਰ ਨੂੰ ਹੀ ਨਾ ਪੜ੍ਹਨ ਦੀਆਂ ਹਦਾਇਤਾਂ ਅਕਾਲੀ ਆਗੂਆਂ ਨੂੰ ਕਰ ਰਹੇ ਹਨ, ਪਰ ਲੋਕ ਬਹੁਤ ਸਿਆਣੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਕੀ ਪੜਨ੍ਹਾ ਚਾਹੀਦਾ ਹੈ ਤੇ ਕੀ ਨਹੀਂ।ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਸੁਖਬੀਰ ਬਾਦਲ ਅਪਣੇ ਕਾਰਜਕਾਲ ਦੌਰਾਨ 'ਰੋਜ਼ਾਨਾ ਸਪੋਕਸਮੈਨ' ਨਹੀਂ ਬੰਦ ਕਰਵਾ ਸਕੇ ਹੁਣ ਕੀ ਕਰਨਗੇ।

ਅਕਾਲੀ ਦਲ ਦੀ ਸਰਕਾਰ ਵੇਲੇ ਵੀ ਸਪੋਕਸਮੈਨ ਧੜੱਲੇ ਨਾਲ ਵਿਕ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਤਾਂ ਸ. ਜੋਗਿੰਦਰ ਸਿੰਘ ਹੀ ਹਨ ਜੋ ਬਾਦਲਾਂ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਮੁਕਾਬਲਾ ਨਿਡਰ ਹੋ ਕੇ ਕਰਦੇ ਰਹੇ। ਬਾਦਲਾਂ ਨੇ ਅੱਜ ਤਕ ਕਦੇ ਇਹ ਤਾਂ ਸੋਚਿਆ ਹੀ ਨਹੀਂ ਕਿ ਮੀਡੀਆ ਵੀ ਇਕ ਆਵਾਜ਼ ਹੁੰਦੀ ਹੈ। ਮੈਨੂੰ ਲਗਦਾ ਹੈ ਕਿ ਮੋਦੀ ਸਾਹਿਬ ਵਾਲੀਆਂ ਆਦਤਾਂ ਇਨ੍ਹਾਂ ਨੂੰ ਪੈਣ ਲੱਗ ਗਈਆਂ ਹਨ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement