ਮੁੱਖ ਮੰਤਰੀ ਨੂੰ ਇਜ਼ਰਾਈਲ ਦੌਰੇ ਦੌਰਾਨ ਨਵੇਂ ਦਿਸਹੱਦੇ ਕਾਇਮ ਹੋਣ ਦਾ ਭਰੋਸਾ
Published : Oct 16, 2018, 6:25 pm IST
Updated : Oct 16, 2018, 6:25 pm IST
SHARE ARTICLE
Captain's Israel tour
Captain's Israel tour

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਅਪਣੀ ਇਜ਼ਰਾਈਲ ਫੇਰੀ ਸਬੰਧੀ ਭਰੋਸਾ ਜ਼ਾਹਰ ਕੀਤਾ ਕਿ ਇਹ...

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਅਪਣੀ ਇਜ਼ਰਾਈਲ ਫੇਰੀ ਸਬੰਧੀ ਭਰੋਸਾ ਜ਼ਾਹਰ ਕੀਤਾ ਕਿ ਇਹ ਦੌਰਾ ਦੁਵੱਲੇ ਹਿੱਤਾਂ ਖਾਸ ਕਰਕੇ ਖੇਤੀਬਾੜੀ, ਬਾਗ਼ਬਾਨੀ ਅਤੇ ਡੇਅਰੀ ਸੈਕਟਰ ਦੇ ਮੁੱਖ ਖੇਤਰਾਂ ਵਿਚ ਵਿਕਾਸ ਅਤੇ ਸਹਿਯੋਗ ਦੇ ਨਵੇਂ ਦਿਸਹੱਦੇ ਕਾਇਮ ਕਰੇਗਾ। ਇਕ ਸਰਕਾਰ ਬੁਲਾਰੇ ਮੁਤਾਬਕ ਮੁੱਖ ਮੰਤਰੀ ਨਾਲ ਉੱਚ ਪੱਧਰੀ ਵਫ਼ਦ ਹੋਵੇਗਾ ਜਿਸ ਦਾ ੨੧ ਅਕਤੂਬਰ ਨੂੰ ਇਜ਼ਰਾਇਲ ਜਾਣ ਦਾ ਪ੍ਰੋਗਰਾਮ ਤੈਅ ਹੈ।

Captain  The Chief Minister assured the new horizons during Israel's tour ਅੱਜ ਸਵੇਰੇ ਇਥੇ ਇਜ਼ਰਾਈਲ ਦੂਤਘਰ ਦੇ ਮਾਮਲਿਆਂ ਦੇ ਇੰਚਾਰਜ ਮਾਇਆ ਕਦੋਸ਼ ਨੇ ਅੱਜ ਸਵੇਰੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਅੰਦਰੂਨੀ ਸੁਰੱਖਿਆ ਦੇ ਖੇਤਰ ਵਿਚ ਇਜ਼ਰਾਈਲ ਨਾਲ ਮੁਹਾਰਤ ਦੀ ਸਾਂਝ ਸੂਬੇ ਦੀ ਰੱਖਿਆ ਦੀਆਂ ਤਿਆਰੀਆਂ ਹੋਰ ਮਜ਼ਬੂਤ ਹੋਣਗੀਆਂ। ਵਿਦੇਸ਼ੀ ਨਿਵੇਸ਼ਕਾਰਾਂ ਲਈ ਪੰਜਾਬ ਨੂੰ ਨਿਵੇਸ਼ ਪੱਖੋਂ ਸਭ ਤੋਂ ਬਿਹਤਰੀਨ ਸੂਬਾ ਬਣਾਉਣ ਸਬੰਧੀ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਇਜ਼ਰਾਈਲ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਤਕਨੀਕੀ ਵਿਸ਼ੇਸ਼ਤਾਵਾਂ ਨੂੰ ਅਪਣਾਉਣ ਦੀ ਇਛੁੱਕ ਹੈ।

ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਤੇ ਇਜ਼ਰਾਈਲ ਦੀ ਸ਼ਾਨਦਾਰ ਇਤਹਾਸਕ ਸਾਂਝ ਹੈ ਜਿਸ ਨੂੰ ਦੁਵੱਲੇ ਸਹਿਯੋਗ ਰਾਹੀਂ ਹੋਰ ਅੱਗੇ ਲਿਜਾਣਾ ਚਾਹੀਦਾ ਹੈ ਜਿਸ ਨਾਲ ਦੋਵਾਂ ਪਾਸਿਆਂ ਦੀ ਸਰਬਪੱਖੀ ਤਰੱਕੀ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਵਫ਼ਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਫੇਰੀ ਨੂੰ ਨਤੀਜਾ ਮੁਖੀ ਬਣਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਉੱਦਮੀ ਖਾਸ ਕਰਕੇ ਰੱਖਿਆ ਖੇਤਰ ਦੇ ਉੱਦਮੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ

cmMeeting ​ਕਿ ਉਹ ਖੇਤੀਬਾੜੀ ਅਤੇ ਜਲ ਸੰਭਾਲ ਦੇ ਖੇਤਰ ਵਿਚ ਦੋ ਐਮ.ਓ.ਯੂ. ਸਹੀਬੰਦ ਕਰਨ ਲਈ ਆਸਵੰਦ ਹਨ ਕਿਉਂਕਿ ਇਹ ਦੋਵੇਂ ਖੇਤਰ ਖੇਤੀਬਾੜੀ ਨੂੰ ਹੰਢਣਸਾਰ ਬਣਾਉਣ ਪ੍ਰਤੀ ਸੂਬਾ ਸਰਕਾਰ ਦੇ ਯਤਨਾਂ ਨੂੰ ਹੋਰ ਅੱਗੇ ਲਿਜਾਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਕੱਢ ਕੇ ਹੰਢਣਸਾਰ ਖੇਤੀ ਵੱਲ ਮੋੜਨ ਦੀ ਲੋੜ ਨੂੰ ਦੁਹਰਾਉਂਦਿਆਂ ਪੰਜਾਬ ਵਿਚ ਪਾਣੀ ਦੇ ਡਿੱਗ ਰਹੇ ਪੱਧਰ ਦੇ ਮੱਦੇਨਜ਼ਰ ਤੁਪਕਾ ਸਿੰਚਾਈ ਅਤੇ ਹਾਈਡ੍ਰੋਪੋਨਕਿਸ ਦੇ ਆਧੁਨਿਕ ਅਮਲਾਂ ਵਿਚ ਵੀ ਦਿਲਚਸਪੀ ਦਿਖਾਉਣਗੇ।

ਉਨ੍ਹਾਂ ਨੇ ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਵਾਸਤੇ ਇਜ਼ਰਾਈਲੀ ਢੰਗ ਤਰੀਕਿਆਂ ਨੂੰ ਅਪਨਾਉਣ ਵਿਚ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਉਹ ਪੌਦਿਆਂ ਦੀ ਹਾਈਬ੍ਰਿਡ ਉਤਪਾਦ ਵਿਚ ਤਕਨਾਲੋਜੀ ਦੇ ਵਿਕਾਸ ਦੀ ਜਾਣਕਾਰੀ ਹਾਸਲ ਕਰਨ ਲਈ ਇਜ਼ਰਾਈਲ ਦੀਆਂ ਨਰਸਰੀਆਂ ਅਤੇ ਬਗ਼ੀਚਿਆਂ ਦਾ ਦੌਰਾ ਕਰਨ ਦੀ ਇੱਛਾ ਰੱਖਦੇ ਹਨ। ਮੁੱਖ ਮੰਤਰੀ ਨੇ ਪੰਜਾਬ ਵਿਚ ਨਿੰਬੂ ਜਾਤੀ ਦੇ ਫਲਾਂ ਦੇ ਮਿਆਰ ਵਿਚ ਸੁਧਾਰ ਲਈ ਇਜ਼ਰਾਈਲ ਦੀ ਸਹਾਇਤਾ ਦੀ ਤਵੱਕੋ ਰੱਖਦੇ ਹਨ ਕਿਉਂਕਿ ਪੰਜਾਬ ਇਸ ਵੇਲੇ ਕਿੰਨੂਆਂ ਦੇ ਉਤਪਾਦਨ ਵਿਚ ਮੋਹਰੀ ਹੈ ਅਤੇ ਇਹ ਮਿੱਠੇ ਸੰਤਰੇ ਦੀ ਵੱਡੀ ਪੱਧਰ ‘ਤੇ ਖੇਤੀ ਕਰਨੀ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਵਾਸਤੇ ਐਮ.ਐਨ.ਸੀਜ਼. ਵਿਚ ਇਸ ਦੀ ਲਾਹੇਵੰਦ ਮੰਡੀ ਹੈ। ਉਨ੍ਹਾਂ ਨੇ ਦੌਰੇ ‘ਤੇ ਆਏ ਵਫ਼ਦ ਨਾਲ ਪਸ਼ੂਧਨ ਦੇ ਵਿਕਾਸ ‘ਚ ਸਹਿਯੋਗ ਲਈ ਵੀ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਇਜ਼ਰਾਈਲ ਦੀ ਅਤਿ-ਅਧੁਨਿਕ ਤਕਨਾਲੋਜੀ ਵਿਚ ਗਹਰੀ ਦਿਲਚਸਪੀ ਵਿਖਾਈ ਅਤੇ ਪੰਜਾਬ ਦੇ ਸੁਰੱਖਿਆ ਦੇ ਖੇਤਰ ਵਿਚ ਸੁਧਾਰ ਵਾਸਤੇ ਖੁਫੀਆ ਅਤੇ ਹੋਮਲੈਂਡ ਸਕਿਊਰਟੀ ਨੂੰ ਹੁਲਾਰਾ ਦੇਣ ਲਈ ਇਜ਼ਰਾਈਲ ਦੀ ਅਤਿ-ਆਧੁਨਿਕ ਤਕਨਾਲੋਜੀ ਅਤੇ ਮਹਾਰਤ ਵਿਚ ਵੀ ਦਿਲਚਸਪੀ ਵਿਖਾਈ। 

ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਉਦਯੋਗ ਵਨੀ ਮਹਾਜਨ, ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਸਵਾਜੀਤ ਖੰਨਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement