
ਕਿਸਾਨਾਂ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੂੰ ਘੇਰਿਆ
ਸ੍ਰੀ ਮੁਕਤਸਰ ਸਾਹਿਬ, 15 ਅਕਤੁਬਰ (ਗੁਰਦੇਵ ਸਿੰਘ/ਰਣਜੀਤ ਸਿੰਘ) : ਕਿਸਾਨ ਯੂਨੀਅਨਾਂ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਂਬੱਧਰ ਵਿਖੇ ਉਸ ਸਮੇਂ ਘੇਰ ਲਿਆ, ਜਦੋਂ ਉਹ ਅਪਣੇ ਸਾਥੀਆਂ ਸਮੇਤ ਪਿੰਡ ਚੱਕ ਜਾਨੀਸਰ (ਜ਼ਿਲ੍ਹਾ ਫ਼ਾਜ਼ਿਲਕਾ) ਵਿਖੇ, ਬੀਤੇ ਦਿਨੀਂ ਦਲਿਤ ਨੌਜਵਾਨ ਤੇ ਹੋਏ ਜ਼ੁਲਮ ਦੇ ਸਬੰਧ ਵਿਚ ਪੀੜਤ ਪਰਵਾਰ ਨੂੰ ਮਿਲਣ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੇ ਆਉਣ ਦਾ ਪਹਿਲਾਂ ਹੀ ਖ਼ਬਰ ਸੀ, ਜਿਸ ਕਾਰਨ ਕਿਸਾਨ ਆਗੂ ਪੂਰੀ ਤਰ੍ਹਾਂ ਚੌਕਸ ਸਨ। ਜਿਵੇਂ ਹੀ ਭਾਜਪਾ ਆਗੂ ਵਿਜੇ ਸਾਂਪਲਾ ਪਿੰਡ ਮਹਾਂਬੱਧਰ ਪੁੱਜੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਮੋਦੀ ਸਰਕਾਰ ਤੇ ਬੀਜੇਪੀ ਵਿਰੁਧ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਧਰਨਾ ਲਗਾ ਦਿਤਾ। ਕੁੱਝ ਸਮੇਂ ਵਿਚ ਹੀ ਨਜ਼ਦੀਕੀ ਪਿੰਡਾਂ ਤੋਂ ਸੈਂਕੜੇ ਕਿਸਾਨ ਵੀ ਇਸ ਵਿਚ ਆ ਸ਼ਾਮਲ ਹੋਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਕਲ ਕਿਸਾਨ ਆਗੂਆਂ ਨੂੰ ਦਿੱਲੀ ਬੁਲਾ ਕਿ ਆਪ ਗੱਲ ਕਰਨ ਦੀ ਬਜਾਏ ਅਪਣੇ ਮੁਲਾਜ਼ਮਾਂ ਰਾਹੀਂ ਜ਼ਲੀਲ ਕੀਤਾ ਗਿਆ ਹੈ।
ਭਾਜਪਾ ਆਗੂਆਂ ਵਲੋਂ ਇਹ ਵਿਰੋਧ ਕਾਂਗਰਸੀਆਂ ਵਲੋਂ ਕੀਤੇ ਜਾਣ ਦੇ ਦੋਸ਼ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਕਿਸੇ ਨੇ ਵੀ ਕਾਂਗਰਸ, ਅਕਾਲੀਆਂ ਜਾਂ ਹੋਰ ਸਿਆਸੀ ਪਾਰਟੀਆਂ ਨਾਲ ਦੇਖਿਆ ਹੈ ਤਾਂ ਸਾਬਤ ਕਰਨ। ਇਸ ਸਮੇਂ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਪਹੁੰਚੇ ਹੋਏ ਸਨ।
ਕੈਪਸ਼ਨ - ਵਿਜੇ ਸਾਂਪਲਾ ਨੂੰ ਧਰਨਾ ਲਗਾ ਕੇ ਘੇਰੀ ਬੈਠੇ ਕਿਸਾਨ।
ਫੋਟੋ ਫਾਇਲ : ਐimageਮਕੇਐਸ 15 - 01
.