
ਘਰ 'ਚ ਅਸਾਨੀ ਨਾਲ ਬਣਾਓ
200 ਗ੍ਰਾਮ ਪਨੀਰ
2 ਪਿਆਜ਼
3-4 ਟਮਾਟਰ
ਅਦਰਕ ਲਸਣ ਦਾ ਪੇਸਟ
Malai Paneer Recipe
2-3 ਹਰੀ ਮਿਰਚ
1/2 ਕੱਪ ਦਹੀਂ
1/2 ਕੱਪ ਕਰੀਮ
10-15 ਕਾਜੂ
Malai Paneer Recipe
3-4 ਚੱਮਚ ਤੇਲ
ਲੂਣ
2 ਚੱਮਚ ਧਨੀਆ ਪਾਊਡਰ
1 ਚਮਚ ਲਾਲ ਮਿਰਚ ਪਾਊਡਰ
1/4 ਚਮਚ ਹਲਦੀ
1/2 ਚੱਮਚ ਜੀਰਾ ਪਾਊਡਰ
1/2 ਚੱਮਚ ਗਰਮ ਮਸਾਲਾ
1/2 ਕਸੂਰੀ ਮੇਥੀ
Malai Paneer Recipe
ਸਭ ਤੋਂ ਪਹਿਲਾਂ ਪਿਆਜ਼ ਤੇ ਟਮਾਟਰ ਨੂੰ ਬਰੀਕ ਕੱਟ ਲਵੋ, ਇਸ ਨੂੰ ਕਾਜੂ , ਹਰੀ ਮਿਰਚ ਦੇ ਨਾਲ ਮਿਕਸ ਕਰ ਕੇ ਇਸ ਦਾ ਪੇਸਟ ਬਣਾ ਲਵੋ। ਇਕ ਕੜਾਹੀ 'ਚ ਤੇਲ ਗਰਮ ਕਰ ਕੇ ਇਸ ਭੁੰਨੋ ਜਦ ਤੱਕ ਇਹ ਭੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਦਹੀਂ ਪਾ ਕੇ ਇਸ ਨੂੰ ਵੀ ਪਕਾਓ ਅਤੇ ਲਗਾਤਾਰ ਹਿਲਾਓ
Malai Paneer Recipe
ਦਹੀਂ ਦੇ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਇਸ ਵਿਚ ਮਲਾਈ ਪਾ ਕੇ ਇਸ ਨੂੰ ਫਿਰ ਘੱਟ ਅੱਗ 'ਤੇ ਪਕਾਓ। ਇਸ ਤੋਂ ਬਾਅਦ ਨਮਕ, ਲਾਲ ਮਿਰਚ, ਧਨੀਆ ਪਾਊਡਰ, ਹਲਦੀ, ਜੀਰਾ ਪਾਊਡਰ ਪਾਓ ਅਤੇ 2 ਮਿੰਟ ਤੱਕ ਪਕਾਓ।
Malai Paneer Recipe
ਸਭ ਕੁੱਝ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਫਿਰ ਪਨੀਰ ਪਾਓ। ਇਸ ਨੂੰ ਢੱਕ ਦਿਓ ਅਤੇ 10 ਮਿੰਟ ਤੱਕ ਪੱਕਣ ਦਿਓ। ਫਿਰ ਕਸੂਰੀ ਮੇਥੀ ਤੇ ਗਰਮ ਮਸਾਲਾ ਪਾਓ ਅਤੇ 2-3 ਮਿੰਟ ਤੱਕ ਪਕਾਓ। ਤਾਜ਼ਾ ਕਰੀਮ ਦੇ ਨਾਲ ਗਾਰਨਿਸ਼ ਕਰੋ।