
ਸ਼ੀਲਾਂਗ ਵਿਖੇ ਔਰਤਾਂ ’ਚ ਡਰ ਤੇ ਸਹਿਮ ਦਾ ਮਾਹੌਲ, ‘ਪੜ੍ਹਦੇ ਬੱਚਿਆਂ ਨੂੰ ਵੀ ਕੀਤਾ ਜਾ ਰਿਹੈ ਤੰਗ’
ਮੌਜੂਦਾ ਪ੍ਰਸ਼ਾਸਨ ਵਲੋਂ ਕੀਤਾ ਜਾ ਰਿਹੈ ਧੱਕਾ
ਸ਼ੀਲਾਂਗ, 15 ਅਕਤੂਬਰ (ਹਰਦੀਪ ਸਿੰਘ ਭੋਗਲ) : ਭਾਜਪਾ ਨਾਲ ਗਠਜੋੜ ਵਾਲੀ ਮੇਘਾਲਿਆ ਸਰਕਾਰ ਵਲੋਂ ਮੁੜ ਤੋਂ ਸ਼ੀਲਾਂਗ ਦੀ ਪੰਜਾਬੀ ਬਸਤੀ ਦੀ ਜ਼ਮੀਨ ਨੂੰ ਇਕ ਹਫ਼ਤੇ ਦੇ ਅੰਦਰ ਐਕਵਾਇਰ ਕਰਨ ਦੀ ਕੀਤੀ ਜਾ ਰਹੀ ਤਿਆਰੀ ਨਾਲ ਪੰਜਾਬੀ ਬਸਤੀ, ਬੜਾ ਬਾਜ਼ਾਰ ਵਿਚ ਪਿਛਲੇ ਦੋ ਸੌ ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ (ਦਲਿਤਾਂ) ‘ਤੇ ਮੁੜ ਉਜਾੜੇ ਦੀ ਤਲਵਾਰ ਲਟਕ ਗਈ ਹੈ ਤੇ ਇਸ ਮਸਲੇ ਨੂੰ ਲੈ ਕੇ ਸਪੋਕਸਮੈਨ ਦੀ ਟੀਮ ਨੇ ਸੀਲਾਂਗ ਤੋਂ ਗਾਊਂਡ ਰਿਪੋਰਟ ਕੀਤੀ।
ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਨੇ ਉੱਥੇ ਰਹਿੰਦੀਆਂ ਬੀਬੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਕਰਦੇ ਹੋਏ ਇਕ ਬੀਬੀ ਨੇ ਕਿਹਾ ਕਿ ਉਨ੍ਹਾਂ ਨਾਲ ਬਹੁਤ ਮਾੜਾ ਵਰਤਾਰਾ ਹੋ ਰਿਹਾ ਹੈ ਤੇ ਉਹ ਅੱਜ ਪੰਜਵੀਂ ਪੀੜ੍ਹੀ ਤਕ ਪਹੁੰਚੇ ਹੋਏ ਹਨ। ਸਭ ਤੋਂ ਪਹਿਲਾਂ ਨਵਾਬ ਸਿੰਘ ਫਿਰ ਤੇਜਾ ਸਿੰਘ, ਸਰੂਪ ਸਿੰਘ, ਦਿਲਬਾਗ ਸਿੰਘ ਤੇ ਅੱਜ ਅਜੇ ਸਿੰਘ ਇਥੇ ਵੱਸ ਰਹੇ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਅਪਣੀਆਂ ਐਨੀਆਂ ਪੀੜ੍ਹੀਆਂ ਇੱਥੇ ਬਿਤਾਈਆਂ ਹਨ ਤੇ ਉਹ ਅਪਣੇ ਬਚਪਨ ਤੇ ਅਪਣੀਆਂ ਹੋਰ ਪੀੜ੍ਹੀਆਂ ਨੂੰ ਛੱਡ ਕੇ ਕਿਵੇਂ ਜਾ ਸਕਦੇ ਹਨ। ਉਹਨਾਂ ਕਿਹਾ ਕਿ ਕੁੱਝ ਮਰਜੀ ਹੋ ਜਾਵੇ ਵਾਹਿਗੁਰੂ ਉਹਨਾਂ ਦੇ ਨਾਲ ਹੈ ਉਹ ਛੱਡ ਕੇ ਨਹੀਂ ਜਾਣਗੇ ਉਹਨਾਂ ਨੂੰ ਕੋਈ ਡਰ ਨਹੀਂ ਹੈ। ਉਹਨਾਂ ਕਿਹਾ ਕਿ 2018 ਵਿਚ ਸਾਡੇ ਨਾਲ ਬਹੁਤ ਮਾੜਾ ਵਰਤਾਅ ਕੀਤਾ ਗਿਆ ਕਿਉਂਕਿ ਉਸ ਸਮੇਂ ਸਾਡੀਆਂ ਦੁਕਾਨਾਂ ਆਦਿ ਸਭ ਬੰਦ ਕਰਵਾ ਜਿੱਤੀਆਂ ਸੀ ਪਰ ਬਾਬੇ ਦੀ ਮਿਹਰ ਨਾਲ ਸਾਨੂੰ 2 ਵਕਤ ਦੀ ਰੋਟੀ ਜਰੂਰ ਮਿਲ ਜਾਂਦੀ ਹੈ। ਉਹਨਾਂ ਕਿਹਾ ਇੱਥੇ ਕਈ ਲੋਕ ਵੱਸਦੇ ਨੇ ਬਿਹਾਰੀ, ਬੰਗਾਲੀ ਪਰ ਸਾਰਿਆਂ ਨਾਲ ਇਹ ਮਾੜਾ ਵਿਵਹਾਰ ਹੀ ਕਰਦੇ ਨੇ ਪਰ ਉਹਨਾਂ ਕੋਲ ਉਹ ਥੋੜ੍ਹਾ ਡਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਸਾਡਾ ਪਿੱਛਾ ਮਜਡਬੂਤ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਇਹੀ ਮੰਗ ਕਰਾਂਗੇ ਕਿ ਸਾਡੇ ਨਾਲ ਕੋਈ ਮਾੜਾ ਵਿਵਹਾਰ ਨਾ ਕੀਤਾ ਜਾਵੇ ਕਿਉਂਕਿ ਅਸੀਂ ਨੌਕਰੀਆਂ ਵੀ ਤਾਂ ਇਹਨਾਂ ਨਾਲ ਹੀ ਕਰਦੇ ਹਾਂ। ਇਹ ਸਾਡੇ ਪੜ੍ਹਦੇ ਬੱਚਿਆਂ ਨਾਲ ਵੀ ਛੇੜਛਾੜ ਕੀਤੀ ਜਾਂਦੀ ਹੈ। ਇਕ ਹੋਰ ਬੀਬੀ ਨੇ ਕਿਹਾ ਕਿ ਇੱਥੇ ਬਹੁਤ ਵਧੀਆ ਬਾਜਾਰ ਨੇ ਤੇ ਵਧੀਆ ਸ਼ਹਿਰ ਹੈ ਤੇ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਥੇ ਰਹੀਏ ਇਹ ਇਸ ਸ਼ਹਿਰ ਨੂੰ ਵੀ ਬਾਜਾਰ ਬਣਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹੱਕ ਦਿਓ ਅਸੀਂ ਬਣਾ ਕੇ ਦਿਖਾਵਾਂਗੇ ਪਰ ਕੁੱਝ ਲੋਕਾਂ ਨੇ ਤਾਂ ਇੱਥੇ ਪੱਕੇ ਘਰ ਬਣਾਏ ਵੀ ਹੋਏ ਨੇ ਪਰ ਜਦੋਂ ਅਸੀਂ ਬਣਾਉਣ ਲੱਗਦੇ ਹਾਂ ਤਾਂ ਕੋਈ ਨਾ ਕੋਈ ਹੰਗਾਮਾ ਕਰ ਕੇ ਕੰਮ ਰੁਕਵਾ ਦਿੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਤੇ ਸਾਡੇ ਬੱਚਿਆਂ ਨੂੰ 10 ਵਜੇ ਤੋਂ ਬਾਅਦ ਬਾਹਰ ਨਹੀਂ ਜਾਣ ਦਿੱਤਾ ਜਾਂਦੇ ਤੇ ਸਾਡੇ ਬੱਚੇ ਜਾਂ ਕੁਆਰੀਆਂ ਕੁੜੀਆਂ ਪੜ੍ਹਨ ਲਈ ਬਾਹਰ ਜਾਂਦੀਆਂ ਵੀ ਨੇ ਤਾਂ ਸਾਨੂੰ ਇਹੀ ਡਰ ਰਹਿੰਦਾ ਹੈ ਕਿ ਉਹਨਾਂ ਨੂੰ ਕੋਈ ਕੁੱਝ ਕਰ ਨਾ ਦੇਵੇ।
ਉਨ੍ਹਾਂ ਕਿਹਾ ਕਿ ਸਾਡੇ ਨਾਲ ਤਾਂ ਬਚਪਨ ਤੋਂ ਹੀ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ ਇੱਥੇ ਹੋਰ ਵੀ ਕਈ ਜਾਤਾਂ ਵਸੀਆਂ ਹੋਈਆਂ ਨੇ ਤੇ ਉਹਨਾਂ ਨਾਲ ਵੀ ਮਾਰਾ ਵਤੀਰਾ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਕੱਲ੍ਹ ਮਨਜਿੰਦਰ ਸਿਰਸਾ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਰਾਜਪਾਲ ਨੇ ਭਰੋਸਾ ਵੀ ਦਿਵਾਇਆ ਜਿਸ ਕਰ ਕੇ ਉਹਨਾਂ ਨੂੰ ਵੀ ਕਾਫੀ ਤਸੱਲੀ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਵੀ ਅਸੀਂ ਪੰਜਾਬ ਜਾਂਦੇ ਹਾਂ ਉਦੋਂ ਸਿਰਫ ਇਕ ਮਹਿਮਾਨ ਦੇ ਤੌਰ ‘ਤੇ ਜਾਂਦੇ ਹਾਂ ਤੇ ਇਹ ਨਹੀਂ ਹੈ ਕਿ ਸਾਡਾ ਪੰਜਾਬ ਵਿਚ ਕੁੱਝ ਨਹੀਂ ਹੈ ਉੱਤੇ ਵੀ ਸਭ ਕੁੱਝ ਹੈ ਪਰ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਜਮਪਲ ਇੱਥੋਂ ਦੇ ਹਾਂ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਇੱਥੇ ਹਨ। ਉਹਨਾਂ ਕਿਹਾ ਪੰਜਾਬੀਆਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਜੇ ਪੰਜਾਬੀਆਂ ਨੂੰ ਹੀ ਇੱਥੋਂ ਜਾਣ ਲਈ ਕਹਿ ਦਿੱਤਾ ਜਾਵੇ ਤਾਂ ਫਿਰ ਇਹ ਤਾਂ ਜਾਇਜ ਨਹੀਂ ਹੈ।