
ਨਹੀਂ ਲੱਗਦਾ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਦੇ ਕਾਤਲ ਅਤੇ ਸਾਜ਼ਿਸ਼ਕਰਤਾ ਨੂੰ ਫੜ ਕੇ ਇਨਸਾਫ਼ ਦੇਵੇਗੀ
ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਬੀਤ ਚੁੱਕੇ ਹਨ ਪਰ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਅਜੇ ਵੀ ਉਨ੍ਹਾਂ ਨੂੰ ਭੁੱਲਣਾ ਮੁਸ਼ਕਿਲ ਹੈ। ਸਿੱਧੂ ਦੇ ਪ੍ਰਸ਼ੰਸਕ ਹਰ ਐਤਵਾਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਦੇ ਹਨ। ਇਸ ਦੌਰਾਨ ਅੱਜ ਵੀ ਵੱਡੀ ਗਿਣਤੀ 'ਚ ਸਿੱਧੂ ਦੇ ਫੈਨ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਮਦਦ ਦੇਣ ਦੀ ਗੱਲ ਕਹੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਦੇ ਕਾਤਲ ਅਤੇ ਸਾਜ਼ਿਸ਼ਕਰਤਾ ਨੂੰ ਫੜ ਕੇ ਇਨਸਾਫ਼ ਦੇਵੇਗੀ। ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਗੈਂਗਸਟਰ ਸ਼ਰੇਆਮ ਫਿਰੌਤੀ ਲਈ ਕਤਲ ਕਰ ਰਹੇ ਹਨ। ਮੈਂ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਹਰ ਲੜਾਈ ਲੜਾਂਗਾ ਅਤੇ ਪਿੱਛੇ ਨਹੀਂ ਹਟਾਂਗਾ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਕਾਰਵਾਈ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਪੁਲਿਸ ਘੱਟ ਗੈਂਗਸਟਰ ਵੱਧ ਹੋਣਗੇ। ਸਿੱਧੂ ਕਤਲ ਕੇਸ ਵਿਚ ਪ੍ਰਸ਼ਾਸਨ ਦੀ ਚੁੱਪੀ ਕਈ ਸਵਾਲ ਖੜ੍ਹੇ ਕਰਦੀ ਹੈ ਪਰ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਕਦੇ ਪਿੱਛੇ ਨਹੀਂ ਹਟਣਗੇ। ਇਸ ਦੇ ਨਾਲ ਹੀ ਸਿੱਧੂ ਦੇ ਪਿਤਾ ਨੇ ਗਾਇਕਾ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਸਿੱਧੂ ਅਪਣੇ ਵਿਚਾਰ ਬੇਬਾਕੀ ਨਾਲ ਰੱਖਦਾ ਸੀ ਤੇ ਅੱਜ ਕਿਸੇ ਗਾਇਕ ਨੂੰ ਪੁੱਛੋ ਉਹ ਕਹਿਣਗੇ ਅਸੀਂ ਤਾਂ ਰੋਮਾਂਟਿਕ ਗਾਣੇ ਗਾਵਾਂਗੇ, ਹਥਿਆਰਾਂ ਵਾਲੇ ਗਾਣਿਆਂ ਤੋਂ ਬਚੋ ਇਹ ਕਤਲ ਕਰਵਾ ਦਿੰਦੇ ਹਨ।
ਉਹਨਾੰ ਕਿਹਾ ਕਿ ਉਹ ਵੀ ਹਥਿਆਰ ਰੱਖਣ ਤੋਂ ਉਹਨਾਂ ਤੋਂ ਸਮਾਂ ਡਰਦੇ ਹਨ ਜਿਨ੍ਹਾਂ ਟਾਇਮ ਉਨਾਂ 'ਤੇ ਵੀ ਕੋਈ ਸਮੱਸਿਆ ਨਹੀਂ ਆਉਂਦੀ ਜਦੋਂ ਕਿਤੇ ਉਹਨਾਂ ਨੂੰ ਵੀ ਅਜਿਹੀ ਕਿਸੇ ਘਟਨਾ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਵੀ ਕਹਿਣਗੇ ਹਥਿਆਰ ਰੱਖਣੇ ਚਾਹੀਦੇ ਹਨ। ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਕਿਹਾ ਕਿ ਇੰਡਸਟਰੀ ਵਿਚ ਸਿੱਧੂ ਵਾਂਗ ਕਿਸੇ ਨੇ ਲਿਖਣਾ ਨਹੀਂ ਤੇ ਨਾ ਹੀ ਕਿਸੇ ਨੇ ਗਾਉਣਾ ਹੈ ਕਿਉਂਕਿ ਉਹਨਾਂ ਦੀਆਂ ਲੱਤਾਂ ਭਾਰ ਹੀ ਨਹੀਂ ਝੱਲਦੀਆਂ ਪਰ ਸਿੱਧੂ ਨੇ ਗੋਲੀਆਂ ਖਾਧੀਆਂ ਤੇ ਉਹ ਜੋ ਉਸ ਦੇ ਮਨ 'ਚ ਸੀ ਉਹ ਮੂੰਹ 'ਤੇ ਬੋਲਦਾ ਸੀ।