
ਸੁਖਰਾਜ ਸਿੰਘ ਨੇ ਕੁਵੰਰ ਵਿਜੇ ਪ੍ਰਤਾਪ ਸਿੰਘ ’ਤੇ ਚੁੱਕੇ ਸਵਾਲ
ਕੋਟਕਪੂਰਾ : ਪਿਛਲੇ ਦਿਨੀਂ ਬਹਿਬਲ ਗੋਲੀ ਕਾਂਡ ਮਾਮਲੇ ਨੂੰ ਲੈ ਕੇ ਮਾਨਯੋਗ ਅਦਾਲਤ 'ਚ ਸੁਖਰਾਜ ਸਿੰਘ ਨਿਆਮੀ ਵਾਲਾ ਵਲੋ ਇਕ ਐਪਲੀਕੇਸ਼ਨ ਦਾਇਰ ਕੀਤੀ ਸੀ ਕਿ ਐਸਆਈਟੀ ਵਲੋ ਉਨ੍ਹਾਂ ਦੇ ਕੁਝ ਗੁਆਹਾਂ ਦੇ ਬਿਆਨ ਦਰਜ ਕੀਤੇ ਜਾਣ। ਜਿਸ ਨੂੰ ਲੈ ਕੇ ਮਾਨਯੋਗ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਐਸਆਈਟੀ 'ਤੇ ਕੋਈ ਰੋਕ ਨਹੀਂ ਹੈ। ਐਸਆਈਟੀ ਖੁੱਲ੍ਹ ਕੇ ਆਪਣੀ ਮਰਜ਼ੀ ਮੁਤਾਬਕ ਜਾਂਚ ਕਰ ਸਕਦੀ ਹੈ ਅਤੇ ਆਪਣੀ ਜਾਂਚ ਮੁਕੰਮਲ ਕਰ ਚਲਾਨ ਪੇਸ਼ ਕਰ ਸਕਦੀ ਹੈ।
ਇਹ ਵੀ ਪੜ੍ਹੇੋ: ਡੇਢ ਮਹੀਨਾ ਪਹਿਲਾਂ ਆਸਟੇਲੀਆ ਗਏ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਇਸ ਮੌਕੇ ਸੁਖਰਾਜ ਸਿੰਘ ਨੇ ਐਸਆਈਟੀ ਨੂੰ ਅਪੀਲ ਕੀਤੀ ਕਿ ਉਹ ਜਲਦੀ ਗੁਆਹਾਂ ਦੇ ਬਿਆਨ ਦਰਜ ਕਰਕੇ ਜਾਂਚ ਮੁਕੰਮਲ ਕਰਕੇ ਮਾਨਯੋਗ ਅਦਾਲਤ 'ਚ ਚਲਾਨ ਪੇਸ਼ ਕਰਨ, ਨਾਲ ਹੀ ਇਸ ਮੌਕੇ ਸੁਖਰਾਜ ਨੇ ਕੁੰਵਰਵਿਜੇ ਪ੍ਰਤਾਪ ਵੱਲੋ ਡੀਜੀਪੀ ਨੂੰ ਟਰਾਇਲ ਸ਼ੁਰੂ ਕਰਵਾਉਣ ਲਈ ਲਿਖੀ ਅਰਜ਼ੀ 'ਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਕੋਰਟ ਨੇ ਪਹਿਲਾਂ ਹੀ 2022 'ਚ ਆਰਡਰ ਜਾਰੀ ਕਰ ਦਿਤੇ ਸਨ ਕਿ ਜਿੰਨਾ ਸਮਾਂ ਦੋਨੋਂ ਕੇਸ ਕੋਰਟ 'ਚ ਇਕੱਠੇ ਨਹੀਂ ਹੁੰਦੇ' ਚਲਾਨ ਪੇਸ਼ ਨਹੀਂ ਹੁੰਦੇ, ਉਨਾਂ ਸਮਾਂ ਟਰਾਇਲ ਸ਼ੁਰੂ ਨਹੀਂ ਹੋ ਸਕਦੇ। ਅੱਜ ਉਹ ਬਹਿਬਲ ਗੋਲੀ ਕਾਂਡ 'ਤੇ ਸਭ ਤੋਂ ਵੱਧ ਰਾਜਨੀਤੀ ਕਰ ਰਹੇ ਹਨ। ਸੁਖਰਾਜ ਨੇ ਕਿਹਾ ਕਿ ਕੁੰਵਰਵਿਜੇ ਪ੍ਰਤਾਪ ਇਸ ਕੇਸ ਨੂੰ ਖਰਾਬ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੇੋ: ਰਾਜ ਚੋਣ ਕਮਿਸ਼ਨ ਵਲੋਂ 5 ਨਗਰ ਨਿਗਮਾਂ ਦੀਆਂ ਵੋਟਰ ਸੂਚੀਆਂ ਤਿਆਰ ਕਰਨ ਲਈ ਸਮਾਂ-ਸਾਰਣੀ ਜਾਰੀ