
Bathinda News : ਪਿੰਡ ਵਾਸੀਆਂ ਨੇ 27 ਸਾਲਾ ਸਰਪੰਚ ਕੰਚਨ ਦੇ ਜਿੱਤਣ ’ਤੇ ਹਾਰ ਪਾ ਕੇ ਕੀਤਾ ਸਵਾਗਤ
Bathinda News : ਬਠਿੰਡਾ ਦੇ ਪਿੰਡ ਬਾਬਾ ਜੀਵਨ ਸਿੰਘ ’ਚ ਸਭ ਤੋਂ ਛੋਟੀ ਉਮਰ ’ਚ ਨੌਜਵਾਨ ਕੁੜੀ ਕੰਚਨ ਸਰਪੰਚ ਬਣੀ ਹੈ । ਇਸ ਮੌਕੇ 27 ਸਾਲਾ ਕੰਚਨ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਹੈ ਮੈਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ। ਮੁਕਾਬਲਾ ਬਹੁਤ ਸਖਤ ਸੀ ਮੈਂ ਪਿੰਡ ਵਾਸੀਆਂ ਦਾ ਫਿਰ ਤੋਂ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਮੌਕਾ ਦਿਤਾ ਹੈ। ਪਿੰਡ ਵਿਚ ’ਚ 30 -35 ਸਾਲਾਂ ਤੋਂ ਵਿਕਾਸ ਰੁਕ ਹੋਏ ਹਨ ਉਨ੍ਹਾਂ ਨੂੰ ਪੂਰਾ ਕਰਨ ਵਿਚ ਖਰਾ ਉਤਰਾਗੀ। ਮੈਂ ਪਿੰਡ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਵਾਂਗੀ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਨਵੀਂ ਚੁਣੀ ਤੋਂ ਬਹੁਤ ਉਮੀਦਾਂ ਹਨ। ਸਾਨੂੰ ਉਮੀਦ ਹੈ ਕਿ ਪਿੰਡ ਵਿਚ ਅਜੇ ਤੱਕ ਜੋ ਵਿਕਾਸ ਸਭ ਤੋਂ ਪਿੱਛੇ ਪਿੰਡ ’ਚ ਨਾ ਗਲੀਆਂ, ਨਾ ਨਾਲੀਆਂ, ਨਾ ਸੜਕਾਂ, ਨਾ ਹੀ ਪਿੰਡ ਵਿਚ ਪੰਚਾਇਤ ਘਰ ਬਣ ਸਕਿਆ ਉਨ੍ਹਾਂ ਪੂਰਾ ਕਰਵਾਏਗੀ। ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 35 ਸਾਲਾਂ ਤੋਂ ਪਿੰਡ ’ਚ ਨਰਕ ਭਰੀ ਜ਼ਿੰਦਗੀ ਬਤੀਤ ਰਹੇ ਹਨ। ਕਈ ਸਾਲਾਂ ਤੋਂ ਨਾ ਛੱਪੜਾਂ ਦਾ ਪਾਣੀ ਨਿਕਲਣ ਦੀ ਨਿਕਾਸੀ ਹੈ ਅਤੇ ਨਾ ਹੀ ਪਿੰਡ ਨੂੰ ਆਉਣ ਵਾਲੀ ਸੜਕ ਬਣ ਸਕੀ ਹੈ। ਇਸ ਦੇ ਨਾਲ ਹੀ ਪਿੰਡ ਦਾ ਪੰਚਾਇਤਕਾਰ ਡਿੱਗਣ ਦੀ ਕਗਾਰ ’ਤੇ ਪਹੁੰਚਿਆ ਹੈ।
ਇਸ ਪਿੰਡ ਦੇ ਵਿੱਚ ਭਾਈਚਾਰਾ ਤਾਂ ਜਰੂਰ ਬਣਿਆ ਹੋਇਆ ਹੈ ਪਰ ਪਿਛਲੀ ਪੰਚਾਇਤਾਂ ਦੇ ਕੋਈ ਕੰਮ ਨਾ ਕਰਨ ਕਾਰਨ ਪਿੰਡ ਦੇ ਲੋਕ ਬੜੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਵਾਰੀ ਉਮੀਦ ਹੈ ਕਿ ਨੌਜਵਾਨ ਸਰਪੰਚ ਪਿੰਡ ਦੀ ਨੁਹਾਰ ਬਦਲੇ ਪਿੰਡ ’ਚ ਪਾਣੀ ਦੀ ਨਿਕਾਸੀ ਛੱਪੜਾਂ ਨੂੰ ਸਾਫ ਸੁਥਰਾ ਪੰਚਾਇਤ ਘਰ ਨਵਾਂ ਬਣਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਜਾਣ ਇਹੀ ਸਭ ਤੋਂ ਵੱਡਾ ਮੁੱਦਾ ਹੈ।
(For more news apart from young girl became sarpanch at the youngest age News in Punjabi, stay tuned to Rozana Spokesman)