
ਵਾਹਨ ਚਾਲਕਾਂ ਲਈ ਜਰੂਰੀ ਖ਼ਬਰ ਹੈ। ਸੜਕ ‘ਤੇ ਗੱਡੀ ਲੈ ਜਾਣ ਤੋਂ ਪਹਿਲਾ ਇਸ ਖ਼ਬਰ ਨੂੰ ਜਰੂਰ ਪੜ੍ਹ ਲਓ, ਨਹੀਂ ਤਾਂ ਮੁਸੀਬਤ...
ਚੰਡੀਗੜ੍ਹ (ਪੀਟੀਆਈ) : ਵਾਹਨ ਚਾਲਕਾਂ ਲਈ ਜਰੂਰੀ ਖ਼ਬਰ ਹੈ। ਸੜਕ ‘ਤੇ ਗੱਡੀ ਲੈ ਜਾਣ ਤੋਂ ਪਹਿਲਾ ਇਸ ਖ਼ਬਰ ਨੂੰ ਜਰੂਰ ਪੜ੍ਹ ਲਓ, ਨਹੀਂ ਤਾਂ ਮੁਸੀਬਤ ਵਿਚ ਫਸ ਸਕਦੇ ਹੋ। ਰਜਿਸ਼ਟ੍ਰੇਸ਼ਨ ਐਂਡ ਲਾਈਸੇਂਸਿੰਗ ਅਥਾਰਿਟੀ (ਆਰਐਲਏ) ਇਕ ਵਾਰ ਫਿਰ ਨਵੇਂ ਤੇ ਪੁਰਾਣੇ ਵਾਹਨਾ ਵਿਚ ਹਾਈ ਸਿਕਊਰਿਟੀ ਨੰਬਰ ਪਲੇਟ ਲਗਾਉਣ ਦੀ ਪ੍ਰੀਕ੍ਰਿਆ ਨੂੰ ਸ਼ੁਰੂ ਕਰਨ ਜਾ ਰਹੇ ਹਨ। ਆਰਐਲਏ ਨੇ ਸਖ਼ਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਆਗਾਮੀ 30 ਨਵੰਬਰ ਤਕ ਹਾਈ ਸਕਿਊਰੀਟੀ ਨੰਬਰ ਪਲੇਟ ਨਾ ਲਗਵਾਉਣ ਵਾਲੇ ਵਾਹਨਾਂ ਦਾ ਚਲਾਨ ਕੀਤਾ ਜਾਵੇਗਾ।
ਇਸ ਵਿਚ ਕਿਸੇ ਪ੍ਰਕਾਰ ਦੀ ਲਾਪਰਵਾਹੀ ਬ੍ਰਦਾਸ਼ਤ ਨਹੀਂ ਕੀਤੀ ਜਾਵੇਗੀ। ਆਰਐਲਏ ਦੇ ਮੁਤਾਬਿਕ ਅਥਾਰਿਟੀ ਵੱਲੋਂ ਸੀਐਚ 01-ਬੀਜੇ ਨੰਬਰ ਦੀ ਸੀਰੀਜ਼ ਦੇ ਰਜਿਸਟ੍ਰੇਸ਼ਨ ਵਾਲੇ ਵਾਹਨਾਂ ‘ਤੇ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਦੀ ਪ੍ਰਤੀਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੀਰੀਜ਼ ਦੇ ਨੰਬਰ ਵਾਲੇ ਵਾਹਨ ਚਾਲਕਾਂ ਦੇ ਕੋਲ ਹਾਈ ਸਕਿਊਰਿਟੀ ਨੰਬਰ ਪਲੇਟ ਲਗਵਾਉਣ ਦਾ ਇਹ ਅੰਤਿਮ ਮੌਕਾ ਹੈ। ਇਸ ਸੀਰੀਜ਼ ਦੇ ਵਾਹਨ ਮਾਲਕ ਹਾਈ ਸਕਿਊਰਿਟੀ ਨੰਬਰ ਪਲੇਟ ਲਗਵਾਉਣ ਲਈ 30 ਨਵੰਬਰ 2018 ਤਕ ਆਰਜੀਆਂ ਦੇ ਸਕਦੇ ਹਨ।
ਇਸ ਤਰ੍ਹਾਂ ਵਰਤਮਾਨ ਵਿਚ ਚਲ ਰਹੀ ਸੀਐਚ 01 ਬੀਯੂ ਸੀਰੀਜ਼ ਦੇ ਤਹਿਤ ਰਜਿਜ਼ਟਰ ਹੋਣ ਵਾਲੇ ਨਵੇਂ ਵਾਹਨਾਂ ਦੀ ਸੀਰੀਜ਼ ਨੂੰ ਵੀ ਇਸੇ ਸੀਰੀਜ਼ ਦੇ ਨਾਲ ਲਿਆ ਜਾਵੇਗਾ। ਜਿਸ ਦੇ ਤਹਿਤ ਹੁਣ ਸੀਐਚ 01-ਬੀਜੇ ਅਤੇ ਸੀਐਚ 01 ਬੀਯੂ ਸੀਰੀਜ਼ ਦੇ ਨੰਬਰ ਦੇ ਵਾਹਨ ਮਾਲਕ ਅਪਣੇ ਖੇਤਰ ਵਿਚ ਆਉਣ ਵਾਲੇ ਦਫ਼ਤਰ ਵਿਚ ਹਾਈ ਸਿਕਊਰਿਟੀ ਨੰਬਰ ਪਲੇਟ ਲਗਵਾਉਣ ਦੇ ਲਈ ਅਰਜੀਆਂ ਦੇ ਸਕਦੇ ਹਨ। ਅਥਾਰਿਟੀ ਵੱਲੋਂ ਹਾਈ ਸਿਕਊਰਿਟੀ ਨੰਬਰ ਪਲੇਟ ਲਗਾਉਣ ਲਈ ਸ਼ਹਿਰ ਵਿਚ ਤਿੰਨ ਸਥਾਨਾਂ ਦਾ ਚੋਣ ਕੀਤੀ ਗਈ ਹੈ।
ਇਹਨਾਂ ‘ਚ ਸੈਕਟਰ 17 ਆਰਐਲਏ ਆਫ਼ਿਸ, ਸੈਕਟਰ 42 ਐਸਡੀਐਮ ਅਤੇ ਇੰਡਸਟ੍ਰੀਅਲ ਏਰੀਆ ਫੇਜ 1 ਸਥਿਤ ਐਸਡੀਐਮ ਇਸਟ ਆਫ਼ਿਸ ਵਿਚ ਸ਼ਾਮਲ ਹੈ। ਆਰਐਲਏ ਅਧਿਕਾਰੀਆਂ ਦੇ ਮੁਤਾਬਿਕ ਅਰਜੀਆਂ ਦੇਣ ਲਈ ਵਾਹਨ ਮਾਲਕ ਨੂੰ ਅਪਣੇ ਵਾਹਨ ਦੀ ਚਾਸੀ, ਇੰਜਨ ਨੰਬਰ, ਮੈਕ, ਮਾਡਲ ਦਾ ਜਿਕਰ ਕਰਨਾ ਹੋਵੇਗਾ। ਇਸ ਤੋਂ ਇਲਾਵਾ ਅਰਜੀਆਂ ਦੇ ਨਾਲ ਅਪਣੇ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਇੰਸੋਰੈਂਸ ਦੀ ਕਾਪੀ ਵੀ ਨੱਥੀ ਕਰਨੀ ਹੈ।