
ਚੰਡੀਗੜ੍ਹ ਦੇ ਸੈਕਟਰ 25-38 ਚੌਕ ਦੇ ਕੋਲ ਟਰੱਕ ਦੀ ਟੱਕਰ ਨਾਲ ਐਕਟਿਵਾ ਸਵਾਰ ਔਰਤ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ
ਚੰਡੀਗੜ੍ਹ (ਪੀਟੀਆਈ) : ਚੰਡੀਗੜ੍ਹ ਦੇ ਸੈਕਟਰ 25-38 ਚੌਕ ਦੇ ਕੋਲ ਟਰੱਕ ਦੀ ਟੱਕਰ ਨਾਲ ਐਕਟਿਵਾ ਸਵਾਰ ਔਰਤ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਔਰਤ ਕੰਮ ‘ਤੇ ਜਾ ਰਹੀ ਸੀ। ਆਸਪਾਸ ਦੇ ਲੋਕਾਂ ਨੇ ਮਾਮਲੇ ਦੀ ਸੂਚਨਾ ਤੁਰਤ ਪੁਲਿਸ ਨੂੰ ਦਿਤੀ। ਪੁਲਿਸ ਔਰਤ ਨੂੰ ਪੀਜੀਆਈ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਮ੍ਰਿਤਕਾ ਦੀ ਪਹਿਚਾਣ ਸੈਕਟਰ-25 ਦੇ ਮਕਾਨ ਨੰਬਰ-3111 ਨਿਵਾਸੀ ਰੀਨਾ (30) ਦੇ ਰੂਪ ਵਿਚ ਹੋਈ ਹੈ।
ਉਥੇ ਹੀ ਹਾਦਸੇ ਤੋਂ ਬਾਅਦ ਚਾਲਕ ਟਰੱਕ ਛੱਡ ਕੇ ਮੌਕੇ ‘ਤੇ ਫਰਾਰ ਹੋ ਗਿਆ। ਸੈਕਟਰ-39 ਥਾਣਾ ਪੁਲਿਸ ਨੇ ਟਰੱਕ ਕਬਜ਼ੇ ਵਿਚ ਲੈ ਕੇ ਦੋਸ਼ੀ ਦੇ ਖਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿਤੀ ਹੈ। ਲਾਸ਼ ਨੂੰ ਹਸਪਤਾਲ ਦੀ ਮਾਰਚਰੀ ਵਿਚ ਰੱਖਵਾ ਦਿਤਾ ਗਿਆ ਹੈ। ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿਤੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਸੋਮਵਾਰ ਸਵੇਰੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਸੈਕਟਰ-25, 38 ਚੌਕ ਦੇ ਕੋਲ ਇਕ ਟਰੱਕ ਅਤੇ ਐਕਟਿਵਾ ਦਾ ਐਕਸੀਡੈਂਟ ਹੋਇਆ ਹੈ।
ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪੁਲਿਸ ਨੂੰ ਰੀਨਾ ਦਾ ਪਤੀ ਜੋਗਿੰਦਰ ਮਿਲਿਆ। ਪੁਲਿਸ ਪੁੱਛਗਿਛ ਵਿਚ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਸੈਕਟਰ-37 ਸਥਿਤ ਸਰਕਾਰੀ ਟਾਇਲਟ ਵਿਚ ਸਵੀਪਰ ਦੀ ਨੌਕਰੀ ਕਰਦੀ ਸੀ। ਸੋਮਵਾਰ ਸਵੇਰੇ ਘਰ ਤੋਂ ਦੋਵੇਂ ਐਕਟਿਵਾ ‘ਤੇ ਇਕੱਠੇ ਨਿਕਲੇ। ਉਹ ਸੈਕਟਰ 25-38 ਚੌਕ ਤੋਂ ਪਹਿਲਾਂ ਹੀ ਉਤਰ ਕੇ ਅਪਣੇ ਕੰਮ ‘ਤੇ ਚਲਾ ਗਿਆ। ਜਦੋਂ ਉਸ ਦੀ ਪਤਨੀ ਚੌਕ ਦੇ ਕੋਲ ਪਹੁੰਚੀ ਤਾਂ ਟਰੱਕ ਨੰਬਰ ਪੀਬੀ-08ਏਕਿਊ-8544 ਦੇ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰ ਦਿਤੀ।
ਹਾਦਸੇ ਵਿਚ ਉਹ ਬੁਰੀ ਤਰ੍ਹਾਂ ਗੰਭੀਰ ਰੂਪ ਨਾਲ ਜਖ਼ਮੀ ਹੋ ਗਈ। ਰੌਲੇ-ਰੱਪੇ ਤੋਂ ਬਾਅਦ ਆਸਪਾਸ ਦੇ ਲੋਕ ਜਮਾਂ ਹੋ ਗਏ ਅਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿਤੀ ਗਈ। ਪੁਲਿਸ ਨੇ ਔਰਤ ਨੂੰ ਤੁਰਤ ਪੀਜੀਆਈ ਵਿਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਟਰੱਕ ਚਾਲਕ ਦੀ ਭਾਲ ਜਾਰੀ ਹੈ। ਉਸ ਨੂੰ ਛੇਤੀ ਦੀ ਫੜ੍ਹ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਔਰਤ ਨੇ ਹੈਲਮੇਟ ਨਹੀਂ ਪਾਇਆ ਸੀ।